Uncategorized

ਪੈਨਸ਼ਨਰ ਪਾਵਰਕਾਮ ਐਸੋਸੀਏਸ਼ਨ ਸਰਕਲ ਫਿਰੋਜਪੁਰ ਦੀ ਸਰਬ ਸੰਮਤੀ ਨਾਲ ਹੋਈ ਚੋਣ

ਪੈਨਸ਼ਨਰ ਪਾਵਰਕਾਮ ਐਸੋਸੀਏਸ਼ਨ ਸਰਕਲ ਫਿਰੋਜਪੁਰ ਦੀ ਸਰਬ ਸੰਮਤੀ ਨਾਲ ਹੋਈ ਚੋਣ

ਸੁਰਿੰਦਰ ਸ਼ਰਮਾ ਪ੍ਰਧਾਨ, ਪ੍ਰਕਾਸ਼ ਬਤਰਾ ਸੀਨੀਅਰ ਮੀਤ ਪ੍ਰਧਾਨ, ਰਕੇਸ਼ ਸ਼ਰਮਾ ਮੀਤ ਪ੍ਰਧਾਨ, ਰਸ਼ਪਾਲ ਸਿੰਘ ਸਕੱਤਰ ਅਤੇ ਹੋਰ ਮੈਂਬਰਾਂ ਦੇ ਅਹੁਦਿਆਂ ਦੀ ਵੰਡ ਵੀ ਹੋਈ

(ਪੰਜਾਬ) ਫਿਰੋਜ਼ਪੁਰ 24 ਅਪ੍ਰੈਲ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਪੈਨਸ਼ਨਰਜ ਪਾਵਰਕਾਮ ਐਸੋਸੀਏਸ਼ਨ ਸਰਕਲ ਫਿਰੋਜ਼ਪੁਰ ਦੀ ਨਵੀ ਚੋਣ ਕੀਤੀ ਗਈ। ਜਿਸ ਵਿੱਚ ਸਟੇਟ ਕਮੇਟੀ ਪੰਜਾਬ ਦੇ ਸਾਥੀ ਧਨਵੰਤ ਸਿੰਘ ਭੱਠਲ, ਸ਼ਿਵਦਰ ਮੋਹਲੋਵਾਲੀ ਅਤੇ ਜਗੀਰ ਸਿੰਘ ਖੋਖਰ ਚੋਣ ਅਬਜ਼ਰਵਰ ਤੋਰ ਤੇ ਸ਼ਾਮਲ ਹੋਏ। ਫਿਰੋਜ਼ਪੁਰ ਸਰਕਲ ਦਾ ਡੈਲੀਗੇਟ ਅਜਲਾਸ ਸੱਦਿਆ ਗਿਆ। ਜਿਸ ਵਿੱਚ ਫਿਰੋਜ਼ਪੁਰ ਸ਼ਹਿਰੀ ਮੰਡਲ ,ਸਬਅਰਬਨ ਮੰਡਲ,ਜੀਰਾ ਅਤੇ ਜਲਾਲਾਬਾਦ ਮੰਡਲ ਦੇ ਸਾਥੀ ਸ਼ਾਮਲ ਹੋਏ।
ਚੋਣ ਤੋਂ ਪਹਿਲਾਂ ਸਰਕਲ ਸਹਾਇਕ ਸਕੱਤਰ ਵਲੋਂ ਕਾਰਵਾਈ ਰਿਪੋਰਟ ਪੜੀ ਗਈ। ਜਿਸ ਵਿਚ ਪਿਛਲੇ ਤਿੰਨ ਸਾਲਾਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਵਿਤ ਸਕੱਤਰ ਵੱਲੋਂ ਫੰਡ ਦਾ ਹਿਸਾਬ-ਕਿਤਾਬ ਦਿਤਾ ਗਿਆ। ਦੋਨੋ ਰਿਪੋਰਟ ਸਰਬ ਸੰਮਤੀ ਨਾਲ ਪਾਸ ਕੀਤੀਆਂ ਗਈਆਂ ਫਿਰ ਸਰਕਲ ਪ੍ਰਧਾਨ ਸੁਰਿੰਦਰ ਸ਼ਰਮਾ ਵਲੋ ਪੁਰਾਣੀ ਕਮੇਟੀ ਭੰਗ ਕੀਤੀ ਗਈ। ੳਪਰਾਤ ਨਵੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਿਸ ਵਿੱਚ ਸਰਬ ਸੰਮਤੀ ਨਾਲ ਸਰਕਲ ਫਿਰੋਜ਼ਪੁਰ ਦੀ ਚੋਣ ਕੀਤੀ ਗਈ।

ਪ੍ਰਧਾਨ..ਸੁਰਿੰਦਰ ਸ਼ਰਮਾ,
ਸੀ.ਮੀਤ ਪ੍ਰਧਾਨ.ਪ੍ਰਕਾਸ਼ ਬੱਤਰਾ,
ਮੀਤ ਪ੍ਰਧਾਨ ਰਾਕੇਸ਼ ਸ਼ਰਮਾ,
ਸਕੱਤਰ, ਰਸ਼ਪਾਲ ਸਿੰਘ,
ਸਹਾਇਕ ਸਕੱਤਰ,ਬਿਸ਼ਨ ਸਿੰਘ ਚੋਹਾਨ, ਵਿਤ ਸਕਤੱਰ ਨਰੇਸ਼ ਸੇਠੀ, ਪ੍ਰੈਸ ਸਕਤੱਰ ਮੁਖਤਿਆਰ ਸਿੰਘਜੀਰਾ,ਆਰਗੇਨਾੲਈਜਰ,.ਸ਼ਾਮ ਸਿੰਘ, ਅਡੀਟਰ, ਸੁਰਜਨ ਸਿੰਘ। ਸਰਬ ਸੰਮਤੀ ਨਾਲ ਚੁਣੇ ਗਏ।

         ਪ੍ਰੈਸ ਨੂੰ ਜਾਣਕਾਰੀ ਦੇਦੇ ਹੋਏ ਰਾਕੇਸ਼ ਸ਼ਰਮਾ ਸਕਤੱਰ ਪੰਜਾਬ ਨੇ ਦੱਸਿਆ ਕੀ ਨਵੀਂ ਚੁਣੀ ਕਮੇਟੀ ਅਹੁਦੇਦਾਰਾਂ ਨੇ ਸਾਰੇ ਹਾਊਸ ਨੂੰ ਵਿਸ਼ਵਾਸ ਦੁਆਇਆ ਕਿ ਮਿਲ ਕੇ ਸਾਰੇ ਸਾਥੀ ਪੈਨਸ਼ਨਰਜ ਸਾਥੀਆਂ ਦੇ ਬਕਾਇਆ ਪਏ ਮਸਲੇ ਜਲਦ ਤੋਂ ਜਲਦ ਹਲ ਕਰਵਾਏ ਜਾਣਗੇ।

Related Articles

Leave a Reply

Your email address will not be published. Required fields are marked *

Back to top button