Uncategorized

ਫਿਰੋਜਪੁਰ ਸ਼ਹਿਰ ਨੂੰ ਸਵੱਛ ਰੱਖਣ ਵਿੱਚ ਸਹਿਯੋਗ ਲਈ ਛੋਟਾ ਜਿਹਾ ਕਦਮ:ਤਰਲੋਚਨ ਚੋਪੜਾ

ਫਿਰੋਜਪੁਰ ਸ਼ਹਿਰ ਨੂੰ ਸਵੱਛ ਰੱਖਣ ਵਿੱਚ ਸਹਿਯੋਗ ਲਈ ਛੋਟਾ ਜਿਹਾ ਕਦਮ:ਤਰਲੋਚਨ ਚੋਪੜਾ

(ਪੰਜਾਬ) ਫਿਰੋਜ਼ਪੁਰ 25 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਬਿਜਲੀ ਬੋਰਡ ਤੋਂ ਐਸਡੀਓ ਸੇਵਾ ਮੁਕਤ ਹੋਏ ਸ੍ਰੀ ਤਰਲੋਚਨ ਚੋਪੜਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮੈ ਤਾਂ ਅਪਣੇ ਘਰ ਵਿੱਚ ਆਏ ਪੋਲੀਥੀਨ ਦੇ ਲਿਫਾਫਿਆਂ, ਪਲਾਸਟਿਕ ਦੀਆਂ ਖ਼ਾਲੀ ਪਾਣੀ ਦੀਆਂ ਬੋਤਲਾਂ ਜੋ ਕੰਜਕ ਪੂਜਨ ਵਾਲੇ ਦਿਨ ਘਰ ਵਿੱਚ ਆਈਆ ਸਨ ਨੂੰ ਬੋਰੀਆ ਵਿੱਚ ਬੰਦ ਕਰਕੇ ਕਮੇਟੀ ਘਰ ਵਿੱਚ ਜੌ ਡੰਪ ਬਣਿਆ ਹੈ ਦੇ ਆਇਆ ਹਾਂ ਤਾਂਜ਼ੋ ਆਪਣਾ ਆਲਾ ਦੁਆਲਾ ਤੇ ਮੁਹੱਲਾ ਕੀਰਤੀ ਨਗਰ ਸਾਫ਼ ਰਹਿ ਸਕੇ। ਵੈਸੇ ਵੀ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਜੇਕਰ ਹਰ ਇਕ ਫਿਰੋਜਪੁਰ ਸ਼ਹਿਰ ਵਾਸੀ ਇਸ ਤਰ੍ਹਾਂ ਪੋਲੇਥੀਨ ਨੂੰ ਸੰਭਾਲ ਕੇ ਕਮੇਟੀ ਘਰ ਦਾ ਜੋਂ ਕੂੜਾ ਕਰਕਟ ਸੁੱਟਣ ਲਈ ਡੰਪ ਬਣਿਆ ਹੈ ਦੇ ਆਏ ਤਾਂ ਕਮੇਟੀ ਘਰ ਦੀ ਕਮਾਈ ਵੱਧ ਜਾਵੇਗੀ ਅਤੇ ਗਲੀ ਵੀ ਮੁਹੱਲਾ ਸਾਫ ਰਹੇਗਾ ਅਤੇ ਨਾਲੀਆ ਵਿੱਚ ਪੋਲੀਥੀਨ ਫਸ ਕੇ ਨਾਂਲੀਆ ਦਾ ਗੰਦਾ ਪਾਣੀ ਮੁਹੱਲੇ ਵਿੱਚ ਓਵਰਫਲੋ ਨਹੀਂ ਹੋਏਗਾ। ਜਿਸ ਨਾਲ਼ ਮੱਛਰ ਪੈਂਦਾ ਨਹੀਂ ਹੋਵੇਗਾ, ਮੱਛਰ ਨਾਲ਼ ਹੋਣ ਵਾਲੀਆਂ ਬੀਮਾਰੀਆਂ ਵਿੱਚ ਕਮੀ ਆਵੇਗੀ ਅਤੇ ਕਮੇਟੀ ਘਰ ਦੀ ਕਮਾਈ ਵਿੱਚ ਵਾਧਾ ਹੋਏਗਾ। ਜਿਸ ਨਾਲ਼ ਸ਼ਹਿਰ ਦੇ ਵਿਕਾਸ ਵਿੱਚ ਵੀ ਵਾਧਾ ਹੋਵੇਗਾ।

Related Articles

Leave a Reply

Your email address will not be published. Required fields are marked *

Back to top button