ਬੀਜੇਪੀ ਵੱਲੋਂ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਅਦਾਲਤ ਵੱਲੋਂ ਸਜ਼ਾ ਮਿਲਣ ਤੇ ਸ੍ਰੀ ਗੁਰੂ ਸਾਹਿਬਾਨ ਜੀ ਦੇ ਸ਼ੁਕਰਾਨਾ ਵਜੋਂ ਸ੍ਰੀ ਜਾਮਨੀ ਸਾਹਿਬ ਬਜੀਦਪੁਰ ਵਿਖੇ ਸੁਖਮਨੀ ਸਾਹਿਬ ਦੇ ਪਾਏ ਗਏ ਭੋਗ

(ਪੰਜਾਬ)ਫਿਰੋਜਪੁਰ 08 ਮਾਰਚ (ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ)
ਭਾਰਤੀ ਜਨਤਾ ਪਾਰਟੀ ਵੱਲੋ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਅਦਾਲਤ ਵੱਲੋ ਸਜ਼ਾ ਮਿਲਣ ਤੇ ਸ਼ੁਕਰਾਨਾ ਵਜੋਂ ਸ੍ਰੀ ਜਾਮਨੀ ਸਾਹਿਬ ਗੁਰਦੁਆਰਾ ਬਜੀਦਪੁਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰਾਂਤ ਭੋਗ ਪਾਇਆ ਗਿਆ ਅਤੇ ਸ੍ਰੀ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕੀਤਾ।
ਇਹ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ ਧੀਂਗੜਾ ਵਕੀਲ ਸਹਿ-ਸਯੋਯਕ ਬੀਜੇਪੀ ਲੀਗਲ ਸੈੱਲ ਪੰਜਾਬ ਨੇ ਦੱਸਿਆਂ ਕਿ 1984 ਵਿੱਚ ਜੋ ਕਾਂਗਰਸ ਦੇ ਲੋਕਾਂ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਸੀ ਉਸ ਵਿੱਚ ਕਾਂਗਰਸ ਦੇ ਵੱਡੇ ਲੀਡਰ ਸ਼ਾਮਿਲ ਸੀ। ਜਿੰਨਾਂ ਨੂੰ ਹੁਣ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਉਸ ਸੰਬੰਧ ਵਿੱਚ ਭਾਜਪਾ ਵੱਲੋਂ ਸਾਰੇ ਪੰਜਾਬ ਦੇ ਹਰ ਜਿਲ੍ਹੇ ਵਿੱਚ ਗੁਰੂਦੁਆਰਾ ਸਾਹਿਬ ਵਿਖੇ ਗੁਰੂ ਸਾਹਿਬਾਨ ਦੇ ਸ਼ੁਕਰਾਨੇ ਵੱਜੋਂ ਸੁਖਮਨੀ ਸਾਹਿਬ ਦੇ ਪਾਠ ਰਖਾ ਕੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨ ਦਾ ਸਲਾਘਾਯੋਗ ਫੈਂਸਲਾ ਕੀਤਾ ਸੀ। ਉਸ ਦੇ ਤਹਿਤ ਜਿਲ੍ਹਾ ਫਿਰੋਜਪੁਰ ਭਾਜਪਾ ਵੱਲੋਂ ਗੁਰੂਦੁਆਰਾ ਸ਼੍ਰੀ ਜਾਮਨੀ ਸਾਹਿਬ ਬਜੀਦਪੁਰ ਵਿਖੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਜਿਸ ਵਿੱਚ ਪੰਜਾਬ ਭਾਜਪਾ ਸੰਗਠਨ ਮੰਤਰੀ ਸ਼੍ਰੀਮੰਥਰੀ ਨਿਵਾਸੁਲੁ , ਮਨਪ੍ਰੀਤ ਸਿੰਘ ਮੰਨਾ , ਅਤੇ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਰੇ ਜਿਲ੍ਹਾ ਭਾਜਪਾ ਦੀ ਟੀਮ ਮੈਂਬਰ, ਮੰਡਲ ਪ੍ਰਧਾਨ ਮੋਰਚਿਆਂ ਦੇ ਪ੍ਰਧਾਨ ਸਮੇਤ ਸਾਰੀ ਟੀਮ ਅਤੇ ਸਾਰੇ ਵਰਕਰ ਸਾਹਿਬਾਨ ਸ਼ਾਮਲ ਹੋਏ। ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਬੀਜੇਪੀ ਦੇ ਨੇਤਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਮਨਪ੍ਰੀਤ ਸਿੰਘ ਮੰਨਾ ਨੇ ਦੱਸਿਆ ਕਿ ਜਿੰਨਾਂ ਕਾਂਗਰਸੀ ਲੀਡਰਾਂ ਨੇ 1984 ਵਿੱਚ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਹਜ਼ਾਰਾਂ ਸਿੱਖਾਂ, ਜਿਨ੍ਹਾਂ ਵਿੱਚ ਮਾਸੂਮ ਬੱਚੇ ਤੇ ਔਰਤਾਂ ਵੀ ਸ਼ਾਮਲ ਸਨ ਨੂੰ ਪੁਰਾਣੀਆਂ ਕਾਂਗਰਸ ਸਰਕਾਰਾਂ ਵੱਲੋਂ ਕਲੀਨ ਚਿੱਟ ਦੇ ਦਿੱਤੀ ਸੀ। ਮੋਦੀ ਸਰਕਾਰ ਆਉਣ ਤੇ ਉਹ ਬੰਦ ਫਾਈਲਾਂ ਨੂੰ ਖੋਲ ਕੇ SIT ਬਣਾ ਕੇ ਦੋਸ਼ੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁਚਾਇਆ ਅਤੇ ੪੦ ਸਾਲ ਬਾਅਦ ਪੀੜ੍ਹਤਾਂ ਦੇ ਜ਼ਖ਼ਮਾਂ ਤੇ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਉਹਨਾਂ ਕਿਹਾ ਕਿ ਬੀਜੇਪੀ ਪੰਜਾਬ ਦੇ ਸਿਖਾਂ ਨੂੰ ਤਰਜੀਹ ਦੇਣ ਵਾਲੀ ਪਾਰਟੀ ਹੈ। ਜਿਸਨੇ ਹਰ ਸਮੇ ਪੰਜਾਬ ਅਤੇ ਸਿੱਖਾਂ ਦਾ ਸਾਥ ਦਿੱਤਾ।
ਕਰਤਾਰਪੁਰ ਲਾਂਘਾ,ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਪੂਰੇ ਸੰਸਾਰ ਵਿੱਚ “ਵੀਰਬਾਲ ਦਿਵਸ” ਦੇ ਨਾਮ ਤੇ ਮਨਾਉਣਾ,ਗੁਰੂ ਸ਼੍ਰੀ ਤੇਗ ਬਾਹਦੁਰ ਜੀ ਦੇ ੫੫੦ ਸਾਲਾਂ ਸ਼ਹੀਦੀ ਦਿਵਸ ਮਨਾਉਣਾ ਤੇ ਹੁਣ ਸ਼੍ਰੀ ਹੇਮਕੁੰਟ ਸਾਹਿਬ ਰੋਪ-ਵੇ ਦੀ ਸੌਗਾਤ ਸਿੱਖਾਂ ਲਈ ਬਹੁਤ ਵੱਡਾ ਸਨਮਾਨ ਹਨ। ਉਹਨਾਂ ਦੱਸਿਆਂ ਕਿ ਕਾਂਗਰਸ ਸਰਕਾਰ ਦੇ ਪਾਵਰਫੁਲ ਸਿੱਖ ਲੀਡਰਾਂ ਗਿਆਨੀ ਜੈਲ ਸਿੰਘ ,ਮਨਮੋਹਨ ਸਿੰਘ ਆਦਿ ਨੇ ਵੀ ਸਿੱਖਾਂ ਲਈ ਕੁਝ ਨਹੀਂ ਕੀਤਾ ਨਾ ਸੋਚਿਆ।