ਬ੍ਰਾਹਮਣ ਸਭਾ ਫਿਰੋਜਪੁਰ ਵੱਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਸਨਾਤਨ ਧਰਮ, ਮਹਾਵੀਰ ਦਲ ਮੰਦਰ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ:ਪੰਡਿਤ ਹਰੀ ਰਾਮ ਖਿੰਦੜੀ

ਬ੍ਰਾਹਮਣ ਸਭਾ ਫਿਰੋਜਪੁਰ ਵੱਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਸਨਾਤਨ ਧਰਮ, ਮਹਾਵੀਰ ਦਲ ਮੰਦਰ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ:ਪੰਡਿਤ ਹਰੀ ਰਾਮ ਖਿੰਦੜੀ
ਸਵਾਮੀ ਕਮਲ ਪੁਰੀ (ਜੀਰੇ ਵਾਲੇ) ਮੁੱਖ ਮਹਿਮਾਨ ਦੇ ਤੌਰ ਤੇ ਅਤੇ ਰਿੰਕੂ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜਪੁਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਧਾਰੇ
(ਪੰਜਾਬ) ਫਿਰੋਜਪੁਰ 29 ਅਪ੍ਰੈਲ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਪੂਰੇ ਭਾਰਤ ਚ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਫਿਰੋਜ਼ਪੁਰ ਸ਼ਹਿਰ ਦੀ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜੇਸ਼ ਦੱਤਾ ਦੀ ਰਹਿਨੁਮਾਈ ਹੇਠ ਪੰਡਿਤ ਹਰੀ ਰਾਮ ਖਿੰਦੜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਿਰੋਜ਼ਪੁਰ ਸ਼ਹਿਰ ਦੇ ਸਨਾਤਨ ਧਰਮ, ਮਹਾਵੀਰ ਦਲ ਮੰਦਿਰ ਚ ਭਗਵਾਨ ਸ੍ਰੀ ਪਰਸ਼ੂਰਾਮ ਜਨਮ ਉਤਸਵ ਦੇ ਸੰਬੰਧ ਚ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਹਵਨ ਯੱਗ ਤੋ ਸ਼ੁਰੂ ਕੀਤੀ ਗਈ। ਇਸ ਸਮਾਰੋਹ ਚ ਮੁਖ ਮਹਿਮਾਨ ਦੇ ਤੌਰ ਤੇ ਸਵਾਮੀ ਕਮਲ ਪੂਰੀ ਜੀ (ਜੀਰੇ ਵਾਲੇ) ਹਾਜਿਰ ਰਹੇ। ਜਿੰਨਾਂ ਨੇ ਆਪਣੇ ਸੁੰਦਰ ਸੁੰਦਰ ਬੋਲਾਂ ਨਾਲ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜੀਵਨੀ ਤੇ ਚਾਨਣਾ ਪਾਇਆ। ਇਸਤਰੀ ਸਭਾ ਵਲੋਂ ਕੀਰਤਨ ਕੀਤਾ ਗਿਆ। ਭਗਤੀ ਭਜਨ ਗਰੁੱਪ ਤੋਂ ਧਰਮ ਪਾਲ ਬਾਂਸਲ ਅਤੇ ਉਹਨਾਂ ਦੀ ਪਾਰਟੀ ਵਲੋਂ ਸੁੰਦਰ ਸੁੰਦਰ ਵੰਦਨਾ ਅਤੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੋਕੇ ਤੇ ਡਾ: ਨਿਰਮਲ ਕੋਸ਼ਿਕ ਦੁਆਰਾ ਲਿਖੀ ਇੱਕ ਧਾਰਮਿਕ ਕਿਤਾਬ ਸਵਾਮੀ ਕਮਲ ਪੁਰੀ ਮਹਾਰਾਜ ਜੀ ਦੇ ਹੱਥਾਂ ਨਾਲ ਲੋਕ ਅਰਪਿਤ ਕੀਤੀ ਗਈ। ਵਿਸ਼ੇਸ਼ ਮਹਿਮਨ ਦੇ ਤੋਰ ਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਰਿੰਕੂ ਗਰੋਵਰ ਦੀ ਪੂਰੀ ਟੀਮ ਵਲੋਂ ਹਾਜਰੀ ਭਰੀ ਗਈ। ਸਭਾ ਦੇ ਨੁਮਾਇੰਦਿਆ ਵਲੋਂ ਆਈਆਂ ਸਾਰੀਆਂ ਉਘੀਆਂ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਮਾਨ ਸਨਮਾਨ ਨਾਲ ਨਿਵਾਜਿਆ ਗਿਆ। ਸਭਾ ਵੱਲੋਂ ਭਗਤੀ ਭਜਨ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਭਗਤੀ ਭਜਨ ਗਰੁੱਪ ਵੱਲੋਂ ਵੀ ਬ੍ਰਾਹਮਣ ਸਭਾ ਨੂੰ ਸਨਮਾਨਿਤ ਕੀਤਾ ਗਿਆ।ਆਰਤੀ ਉਪਰੰਤ ਸੰਗਤਾਂ ਲਈ ਭੰਡਾਰੇ ਦਾ ਆਯੋਜਨ ਕੀਤਾ ਗਿਆ। ਆਖਿਰ ਚ ਬ੍ਰਾਹਮਣ ਸਭਾ ਫਿਰੋਜ਼ਪੁਰ (ਰਜਿ ਨੰਬਰ 244) ਦੇ ਪ੍ਰਧਾਨ ਪੰਡਿਤ ਰਾਜੇਸ਼ ਦੱਤਾ ਅਤੇ ਪੰਡਿਤ ਹਰੀ ਰਾਮ ਖਿੰਦੜੀ ਵਲੋਂ ਆਏ ਹੋਏ ਪਤਵੰਤਿਆ ਨੂੰ ਜੀ ਆਇਆ ਆਖਿਆ ਗਿਆ।