ਮਹੰਤ ਬਲਦੇਵ ਗਿਰੀ ਜੀ ਮਹਾਰਾਜ ਸ਼੍ਰੀ ਪੰਚਦਸ਼ਨਾਮ ਭੈਰਵ ਜੂਨਾ ਅਖਾੜਾ ਦੀ ਪ੍ਰਧਾਨਗੀ ਵਿੱਚ ਵਿਸ਼ਾਲ ਝੰਡਾ ਬਾਬਾ ਬਾਲਕ ਨਾਥ ਵੈਲਫੇਰ ਸੋਸਾਇਟੀ ਫਿਰੋਜਪੁਰ ਵੱਲੋਂ ਕੱਢਿਆ ਗਿਆ

ਸ਼ੋਭਾ ਯਾਤਰਾ ਦੌਰਾਨ ਪ੍ਰੋਫੈਸਰ ਡਾਕਟਰ ਨਿਰਮਲ ਕੌਸ਼ਿਕ ਫਰੀਦਕੋਟ ਦੀ ਪੁਸਤਕ ਦਿਓਟ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਦੀ ਪੁਸਤਕ ਦਾ ਕੀਤਾ ਗਿਆ ਵਿਮੋਚਨ
(ਪੰਜਾਬ) ਫਿਰੋਜ਼ਪੁਰ 13 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਮਹੰਤ ਬਲਦੇਵ ਗਿਰੀ ਜੀ ਮਹਾਰਾਜ ਸ਼੍ਰੀ ਪੰਚਦਸ਼ਨਾਮ ਭੈਰਵ ਜੂਨਾ ਅਖਾੜਾ ਜੀ ਦੀ ਪ੍ਰਧਾਨਗੀ ਵਿੱਚ ਵਿਸ਼ਾਲ ਝੰਡਾ ਬਾਬਾ ਬਾਲਕ ਨਾਥ ਵੈਲਫੇਅਰ ਸੋਸਾਇਟੀ ਫਿਰੋਜਪੁਰ ਵੱਲੋਂ ਕੱਢਿਆ ਗਿਆ। ਸ਼ੋਭਾ ਯਾਤਰਾ ਦੌਰਾਨ ਪ੍ਰੋਫੈਸਰ ਡਾਕਟਰ ਨਿਰਮਲ ਕੌਸ਼ਿਕ ਫਰੀਦਕੋਟ ਵਾਲੇ ਵਿਸ਼ੇਸ਼ ਤੌਰ ਤੇ ਪਧਾਰੇ ਅਤੇ ਉਹਨਾਂ ਨੇ ਆਪਣੀ ਕਲਮੀ ਲਿਖੀ ਪੁਸਤਕ ਦਿਓਟ ਸਿੱਧ ਯੋਗੀ ਬਾਬਾ ਬਾਲਕ ਨਾਥ ਪੁਸਤਕ ਦਾ ਵਿਮੋਚਨ ਮੌਜੂਦਾ ਹਾਜਰ ਸੰਤ ਸਮਾਜ ਦੇ ਕਰ ਕਮਲਾਂ ਤੋਂ ਕਰਵਾਇਆ। ਇਸ ਮੌਕੇ ਤੇ ਸ਼੍ਰੀ ਧਰਮਪਾਲ ਬਾਂਸਲ,ਸ਼੍ਰੀ ਮੁਕੇਸ਼ ਗੌੜ ਐਡਵੋਕੇਟ ਪੰਡਿਤ ਹਰੀ ਰਾਮ ਖਿੰਦੜੀ ਜਨਰਲ ਸੈਕਟਰੀ, ਰਾਜੇਸ਼ ਦੱਤਾ ਪ੍ਰਧਾਨ ਬ੍ਰਾਹਮਣ ਸਭਾ ਅਤੇ ਹੋਰ ਪਤਵੰਤੇ ਸੱਜਣ ਅਤੇ ਬਾਬਾ ਜੀ ਦੇ ਸ਼ਰਧਾਲੂ ਹਾਜ਼ਰ ਸਨ। ਮਹੰਤ ਬਲਦੇਵ ਗਿਰੀ ਜੀ ਮਹਾਰਾਜ ਨੇ ਪੁਸਤਕ ਦੀ ਸਰਾਹਨਾ ਕੀਤੀ ਅਤੇ ਡਾਕਟਰ ਨਿਰਮਲ ਕੋਸ਼ਿਕ ਨੂੰ ਸਰੋਪਾ ਭੇਂਟ ਕਰਕੇ ਉਹਨਾਂ ਦਾ ਸਵਾਗਤ ਵੀ ਕੀਤਾ।