ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ
(ਪੰਜਾਬ) ਫਿਰੋਜ਼ਪੁਰ 10 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਜਿਸ ਦੇ ਤਹਿਤ ਸਕੂਲ ਵਿੱਚ ਯੋਗਾ ਟੀਚਰ ਸ੍ਰੀਮਤੀ ਸ਼ਸ਼ੀ ਬਾਲਾ ਬਜਾਜ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਯੋਗ ਕਰਕੇ ਨਿਰੋਗ ਰਹਿਣ ਬਾਰੇ ਦੱਸਿਆ ਗਿਆ ਨਾਲ ਹੀ ਸਿਹਤ ਸੁਧਾਰ ਲਈ ਕੁੱਝ ਟਿਪਸ ਦਿੱਤੇ ਗਏ ।ਉਸ ਦੇ ਨਾਲ ਹੀ ਡਾਕਟਰ ਨਰਿੰਦਰ ਵੱਲੋਂ ਵੀ ਚੰਗੇ ਖਾਣ ਪੀਣ,ਸਾਫ ਸਫਾਈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਕਪੋਸ਼ਨ ਤੋਂ ਬਚਣ ਲਈ ਚੰਗੀਆਂ ਖੁਰਾਕਾਂ ਖਾਨ ਅਤੇ ਵਰਦਿਸ਼ ਕਰਨ ਬਾਰੇ ਦੱਸਿਆ ਗਿਆ। ਸਕੂਲ ਮੁਖੀ ਤਜਿੰਦਰ ਸਿੰਘ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਦੋਵੇਂ ਵਿਸ਼ੇਸ਼ ਮਹਿਮਾਨਾਂ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ-ਬਹੁਤ ਧੰਨਵਾਦ ਕੀਤਾ ਗਿਆ।
ਇਸ ਮੌਕੇ ਤੇ ਗੱਟੀ ਰਾਜੋ਼ ਕੇ ਸਕੂਲ ਦੇ ਸਟਾਫ ਵਜੋਂ ਪ੍ਰਿਅੰਕਾ ਜੋਸ਼ੀ, ਨੀਰੂ ਸ਼ਰਮਾ,ਗੀਤਾ ਮਹਿਮਾ ਕਸ਼ਯਪ, ਵਿਜੇ ਭਾਰਤੀ, ਪ੍ਰਿਤਪਾਲ ਸਿੰਘ, ਸੰਦੀਪ ਕੁਮਾਰ, ਮਨਦੀਪ ਸਿੰਘ, ਵਿਸ਼ਾਲ ਗੁਪਤਾ, ਅਰੁਣ ਕੁਮਾਰ, ਅਮਰਜੀਤ ਕੌਰ, ਦਵਿੰਦਰ, ਪ੍ਰਵੀਨ ਬਾਲਾ, ਸਰੂਚੀ, ਸ਼ਵੇਤਾ, ਸੁੱਚੀ ਜੈਨ, ਨੈਨਸੀ,ਬਲਜੀਤ ਕੌਰ, ਕੰਚਨ, ਨੇਹਾ, ਜਗਦੀਸ਼ ਚੰਦਰ, ਨੀਤਿਕਾ, ਕਮਲਦੀਪ, ਗਗਨਦੀਪ ਹਾਜ਼ਰ ਸਨ।