ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵਿਖੇ ਫਲੋਰੈਂਸ ਨਾਈਟਿੰਗ ਗਿੱਲ ਦੇ ਜਨਮਦਿਨ ਨੂੰ ਅੰਤਰਰਾਸ਼ਟਰੀ ਨਰਸਿੰਗ ਦਿਵਸ ਦੇ ਰੂਪ ਵਿੱਚ ਬੜੇ ਧੂਮ ਧਾਮ ਨਾਲ ਮਨਾਇਆ ਗਿਆ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵਿਖੇ ਫਲੋਰੈਂਸ ਨਾਈਟਿੰਗ ਗਿੱਲ ਦੇ ਜਨਮਦਿਨ ਨੂੰ ਅੰਤਰਰਾਸ਼ਟਰੀ ਨਰਸਿੰਗ ਦਿਵਸ ਦੇ ਰੂਪ ਵਿੱਚ ਬੜੇ ਧੂਮ ਧਾਮ ਨਾਲ ਮਨਾਇਆ ਗਿਆ
(ਪੰਜਾਬ) ਫਿਰੋਜਪੁਰ 12 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇਵਾਲਾ, ਫਿਰੋਜ਼ਪੁਰ ਵਿਖੇ ਫਲੋਰੈਂਸ ਨਾਇਟਨਗੇਲ ਦੇ ਜਨਮ ਦਿਨ ਸੰਬੰਧੀ ਅੰਤਰਾਸ਼ਟਰੀ ਨਰਸਿੰਗ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਖਾਸ ਮੌਕੇ ਉੱਤੇ ਕਾਲਜ ਦੇ ਡਾਇਰੈਕਟਰ ਸ਼੍ਰੀ ਧਰਮਪਾਲ ਬਾਸਲ ਜੀ ਦੀ ਹਾਜ਼ਰੀ ਵਿਚ ਸਮਾਰੋਹ ਸ਼ੁਰੂ ਹੋਇਆ। ਇਸ ਮੌਕੇ ਉੱਤੇ ਨਾਨ-ਟੀਚਿੰਗ ਸਟਾਫ ਵਲੋਂ ਇਕ ਸਰਪਰਾਇਜ ਦੇ ਤੌਰ ਯੋਜਨਾ ਬਣਾਈ ਗਈ ਸੀ। ਜਿਸ ਵਿੱਚ ਪਹਿਲਾਂ ਫਲੋਰੈਂਸ ਨਾਇਟਨਗੇਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆ ਅਤੇ ਫਿਰ ਵਿਸ਼ੇਸ਼ ਲੰਚ ਦਾ ਇੰਤਜਾਮ ਕੀਤਾ ਗਿਆ। ਇਹ ਲੰਚ ਕਾਲਜ ਦੀ ਮੈਨੇਜਮੈਂਟ ਵੱਲੋਂ ਸਾਰੇ ਸਟਾਫ ਲਈ ਖਾਸ ਤੌਰ ‘ਤੇ ਰੱਖਿਆ ਗਿਆ ਸੀ। ਡਾਇਰੈਕਟਰ ਸ਼੍ਰੀ ਧਰਮਪਾਲ ਬਾਸਲ ਜੀ ਨੇ ਆਪਣੇ ਭਾਸ਼ਣ ਰਾਹੀਂ ਸਾਰੇ ਨਰਸਿੰਗ ਫੈਕਲਟੀ ਮੈਂਬਰਾਂ ਨੂੰ ਨਰਸਿਗ ਡੇ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸੇਵਾ ਨੂੰ ਸਲਾਮ ਕੀਤਾ। ਉਨ੍ਹਾਂ ਨੇ ਕਿਹਾ ਕਿ ਨਰਸਿੰਗ ਪੇਸ਼ਾ ਸਮਾਜ ਦੀ ਸੇਵਾ ਲਈ ਇਕ ਮਹਾਨ ਕੰਮ ਹੈ, ਜਿਸ ਦੀ ਕਦਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ।. “ਨਰਸ ਹੋਣ ਦਾ ਮਤਲਬ ਹੈ—ਹਮੇਸ਼ਾ ਕਿਸੇ ਦੀ ਜ਼ਿੰਦਗੀ ਨੂੰ ਚੰਗਾ ਬਣਾਉਣਾ, ਚੁੱਪਚਾਪ ਪਰ ਪੂਰੇ ਦਿਲੋਂ ਕੰਮ ਕਰਨਾ। “ਨਰਸਿਸ ਦੀ ਸੇਵਾ ਸਾਡੀ ਸਿਹਤ ਸੰਸਥਾ ਦੀ ਰੀੜ੍ਹ ਦੀ ਹੱਡੀ ਹੈ। ਤੁਸੀਂ ਸਾਡੇ ਲਈ ਮਾਣ ਦੇ ਯੋਗ ਹੋ। ਪ੍ਰਿੰਸੀਪਲ ਡਾਂ ਮਨਜੀਤ ਕੌਰ ਸਲਵਾਨ ਵੱਲੋਂ ਵੀ ਸਾਰੇ ਸਟਾਫ ਨੂੰ ਨਰਸਿੰਗ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਇਸ ਸਮਾਰੋਹ ਨੇ ਸਾਰੇ ਸਟਾਫ ਵਿਚ ਨਵਾਂ ਜੋਸ਼ ਭਰ ਦਿੱਤਾ ਅਤੇ ਇਹ ਦਿਨ ਯਾਦਗਾਰ ਬਣ ਗਿਆ।”ਤੁਸੀਂ ਸਿਰਫ ਨੌਕਰੀ ਨਹੀਂ ਕਰ ਰਹੇ, ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ।” ਮੈਡਮ ਸ਼ਰਨਜੀਤ ਕੌਰ , ਸੁੱਖਵਿੰਦਰ ਕੌਰ, ਗੁਰਦੀਪ ਕੌਰ, ਜਸਮੀਤ ਕੌਰ, ਇੰਦਰਜੀਤ ਕੌਰ, ਅਮਨਦੀਪ ਕੌਰ, ਸੰਜਵੀਨੀ, , ਖੁਸ਼ਪਾਲ ਕੌਰ ਸੰਤੋਸ਼ ਰਾਣੀ, ਅਮਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸੰਗੀਤਾ ਹਾਂਡਾ, ਗੁਰਮੀਤ ਕੌਰ ਮਨਪ੍ਰੀਤ ਕੌਰ, ਕੋਮਲਜੀਤ ਕੌਰ, ਮੁਸਕਾਨ, ਬਲਵਿੰਦਰ ਕੌਰ,ਚਰਨਜੀਤ ਕੌਰ,ਰਮਨਦੀਪ ਸਿੰਘ ਆਦਿ ਸ਼ਾਮਿਲ ਹੋਏ।