ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ ਫਿਰੋਜਪੁਰ ਵਿਖੇ ਵਰਡ ਹੈਲਥ ਆਰਗਨਾਈਜੇਸ਼ਨ ਦਿਵਸ ਮਨਾਇਆ ਗਿਆ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ ਫਿਰੋਜਪੁਰ ਵਿਖੇ ਵਰਡ ਹੈਲਥ ਆਰਗਨਾਈਜੇਸ਼ਨ ਦਿਵਸ ਮਨਾਇਆ ਗਿਆ
(ਪੰਜਾਬ) ਫਿਰੋਜਪੁਰ 07 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਕਾਲਜ ਸੋਡੇਵਾਲਾ ਫਿਰੋਜਪੁਰ ਵਿਖੇ (Word Health Organization) ਦਿਵਸ ਮਨਾਇਆ ਗਿਆ। ਇਹ ਦਿਨ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਦਾ ਹੈ ਜਿਸ ਨੂੰ ਮਨਾਉਣ ਦਾ ਮਹੱਤਵ ਲੋਕਾ ਵਿੱਚ ਜਾਗਰੂਕਤਾ ਪੈਦਾ ਕਰਨਾ, ਬੀਮਾਰੀਆ ਬਾਰੇ ਜਾਣਕਾਰੀ ਅਤੇ ਉਹਨਾ ਦੀ ਰੋਕਥਾਮ ਕਿਵੇ ਕਰਨੀ ਹੈ ਤਾ ਜੋ ਚੰਗੀ ਸਿਹਤ ਨੂੰ ਉਭਾਰਿਆ ਜਾ ਸਕੇ । WHO ਦਾ ਇਸ ਸਾਲ ਦਾ ਥੀਮ “Healthy Beginnings Hopeful Future” ਹੈ। ਜਿਸ ਦਾ ਮਹੱਤਵ ਮਾਂ ਅਤੇ ਬੱਚੇ ਦੀ ਸਿਹਤ ਬਾਰੇ ਹੈ ਜੋ ਜੀਵਣ ਦੀ ਸ਼ੁਰੂਆਤ ਸਿਹਤ ਪੱਖੋ ਸਹੀ ਹੋਵੇਗੀ ਤਾ ਭਵਿੱਖ ਵੀ ਸਹੀ ਹੋਵੇਗਾ। ਇਸ ਮੌਕੇ ਵਿਦਿਆਰਥੀਆ ਵੱਲੋ ਵੱਖ- ਵੱਖ ਵਿਸ਼ਿਆ ਤੇ ਚਾਰਟ ਬਣਾਏ ਗਏ । ਚਾਰਟ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆ ਨੂੰ ਸ਼੍ਰੀ ਧਰਮਪਾਲ ਬਾਸਲ(ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ)ਵੱਲੋ ਸਰਟੀਫਿਕੇਟ ਵੰਡੇ ਗਏ। ਪ੍ਰਿੰਸੀਪਲ ਡਾ ਮਨਜੀਤ ਕੋਰ ਸਲਵਾਨ ਵੱਲੋ ਵਿਦਿਆਰਥੀਆ ਨੂੰ WHO ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਾਰਾ ਸਟਾਫ ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਇੰਦਰਜੀਤ ਕੌਰ, ਅੰਜਨੀ, ਗੁਰਦੀਪ ਕੌਰ, ਜਗਦੇਵ ਸਿੰਘ,ਯਮਖਮ, ਅਮਨਦੀਪ ਕੌਰ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਹਰਵਿੰਦਰ ਕੋਰ, ਮੁਸਕਾਨ, ਸੰਜੀਵੀਨੀ, ਪ੍ਰਿੰਯਕਾ, ਗੁਰਪ੍ਰੀਤ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ,ਚਰਨਜੀਤ ਕੌਰ,ਬਲਵਿੰਦਰ ਕੌਰ, ਗਗਨਦੀਪ ਕੌਰ, ਰਮਨਦੀਪ ਸਿੰਘ, ਅਮਨਦੀਪ ਕੌਰ,ਮਨਪ੍ਰੀਤ ਕੌਰ , ਆਂਚਲ ਆਦਿ ਸ਼ਾਮਿਲ ਸਨ।