ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ ਫਿਰੋਜਪੁਰ ਵਿਖੇ ਮਨਾਇਆ ਗਿਆ ਲੇਬਰ ਡੇ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ ਫਿਰੋਜਪੁਰ ਵਿਖੇ ਮਨਾਇਆ ਗਿਆ ਲੇਬਰ ਡੇ
(ਪੰਜਾਬ) ਫਿਰੋਜਪੁਰ 01 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫ਼ਿਰੋਜ਼ਪੁਰ ਵਿਖੇ ਲੇਬਰ ਡੇ ਮਨਾਇਆ ਗਿਆ । ਲੇਬਰ ਡੇ ਹਰ ਸਾਲ 1 ਮਈ ਨੂੰ ਪੂਰੇ ਦੇਸ਼ ਵਿੱਚ ਕਾਮਿਆ ਦੀ ਮਿਹਨਤ ਦੇ ਸਨਮਾਨ ਦੇ ਤੌਰ ਤੇ ਮਨਾਇਆ ਜਾਦਾ ਹੈ। ਸ਼੍ਰੀ ਧਰਮਪਾਲ ਬਾਂਸਲ ਜੀ(ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਹਸਪਤਾਲ ਅਤੇ ਕਾਲਜ ਫਿਰੋਜਪੁਰ)ਵੱਲੋ ਸਾਰਿਆ ਨੂੰ ਲੇਬਰ ਡੇ ਦੀ ਵਧਾਈ ਦਿੱਤੀ ਗਈ। ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ਸਾਰਿਆ ਨੂੰ ਗਰਮੀ ਦੇ ਮੋਸਮ ਨੂੰ ਮੁੱਖ ਰੱਖਦੇ ਹੋਏ ਠੰਢੇ ਪਾਣੀ ਵਾਲੀਆ ਬੋਤਲਾ ਗਿਫਟ ਕੀਤੀਆ ਗਈਆ ਨਾਲ ਮਠਿਆਈਆ ਵੀ ਦਿੱਤੀਆ ਗਈਆ ਅਤੇ ਸਾਰਿਆਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਸਾਰਿਆ ਦੀ ਸਖਤ ਮਿਹਨਤ ਕਰਨ ਲਈ ਹੌਸਲਾ ਅਫਜਾਈ ਕੀਤੀ ਗਈ। ਉਹਨਾ ਵੱਲੋ ਕਿਹਾ ਗਿਆ ਕਿ ਮਜਦੂਰ ਦਿਵਸ ਤੁਹਾਡੀ ਮਿਹਨਤ ਨੂੰ ਮਾਨਤਾ ਦੇਣ ਲਈ ਮਨਾਇਆ ਜਾਦਾ ਹੈ ਸਖਤ ਮਿਹਨਤ ਦਾ ਕੋਈ ਬਦਲ ਨਹੀ ਹੈ। ਲੇਬਰ ਡੇ ਇਸ ਸਾਲ ਦਾ ਥੀਮ ਦੁਨੀਆ ਭਰ ਵਿੱਚ ਵਰਕਰਾ ਦੀਆ ਮੁਸ਼ਕਲਾ ਅਤੇ ਬੇਅੰਤ ਯਤਨਾ ਨੂੰ ਯਾਦ ਕਰਦੇ ਹੋਏ ਉਹਨਾ ਦੀ ਲਗਨ ਅਤੇ ਸਖਤ ਮਿਹਨਤ ਦਾ ਸਨਮਾਨ ਕਰਦੀ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਵਰਕਰਾ ਵਿੱਚ ਉਹਨਾ ਦੇ ਅਧਿਕਾਰ ਲਈ ਜਾਗਰੂਕਤਾ ਪੈਦਾ ਕਰਨੀ, ਸ਼ੋਸ਼ਣ ਨੂੰ ਰੋਕਣਾ, ਬਰਾਬਰ ਦੀਆ ਤਨਖਾਹ ਅਤੇ ਬਿਹਤਰ ਕੰਮ ਕਰਨ ਦੀ ਸਥਿਤੀ ਨੂੰ ਸੁਧਾਰਨਾ ਹੈ। ਇਸ ਵਧਾਈ ਮੌਕੇ ਸਮੂਹ ਕਾਲਜ ਸਟਾਫ ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਇੰਦਰਜੀਤ ਕੌਰ, ਜਗਦੇਵ ਸਿੰਘ, ਅਮਨਦੀਪ ਕੌਰ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਮੁਸਕਾਨ, ਸੰਜੀਵੀਨੀ, ਪ੍ਰਿੰਯਕਾ, ਗੁਰਪ੍ਰੀਤ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ,ਚਰਨਜੀਤ ਕੌਰ,ਬਲਵਿੰਦਰ ਕੌਰ, ਗਗਨਦੀਪ ਕੌਰ, ਰਮਨਦੀਪ ਸਿੰਘ, ਅਮਨਦੀਪ ਕੌਰ,ਮਨਪ੍ਰੀਤ ਕੌਰ , ਆਂਚਲ ਆਦਿ ਸ਼ਾਮਿਲ ਸਨ।