ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ ਵਿਖੇ ਵਿਦਿਆਰਥੀਆਂ ਵੱਲੋਂ ਰੈਡ ਰਿਬਨ ਕਲੱਬ ਫਿਰੋਜਪੁਰ ਜਿਲਾ ਪੱਧਰੀ ਰੀਲ ਮੇਕਿੰਗ ਮੁਕਾਬਲੇ ਵਿੱਚ ਲਿਆ ਗਿਆ ਹਿੱਸਾ ਅਤੇ ਨਸ਼ਿਆਂ ਬਾਰੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ

(ਪੰਜਾਬ) ਫਿਰੋਜਪੁਰ 30 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪੁਰ ਦੇ ਵਿਦਿਆਰਥੀਆ (B.Sc(N) 2nd Sem, 6th Sem) ਵੱਲੋਂ ਰੈੱਡ ਰਿਬਨ ਕਲੱਬ ਫਿਰੋਜਪੁਰ ਵੱਲੋਂ ਜਿਲਾ ਪੱਧਰੀ ਰੀਲ ਮੇਕਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਦੂਸਰਾ ਸਥਾਨ ਹਾਸਿਲ ਕੀਤਾ ਗਿਆ। ਇਸ ਮੁਕਾਬਲੇ ਵਿੱਚ HIV, Aids ਅਤੇ ਨਸ਼ਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਉਕਿ ਅੱਜ ਦੇ ਟਾਇਮ ਵਿੱਚ ਨੋਜਵਾਨ ਪੀੜੀ ਵਿੱਚ ਨਸ਼ਾ ਬਹੁਤ ਵੱਧ ਗਿਆ ਹੈ। ਜਿਸ ਕਾਰਨ ਨੋਜਵਾਨਾਂ ਦੀ ਮੌਤ ਦਰ ਬਹੁਤ ਵੱਧ ਰਹੀ ਹੈ। HIV, Aids ਅਜਿਹੀਆ ਬਿਮਾਰੀਆ ਹਨ। ਜਿੰਨਾ ਦਾ ਬਾਅਦ ਵਿੱਚ ਇਲਾਜ ਬਹੁਤ ਮੁਸ਼ਕਿਲ ਹੋ ਜਾਦਾ ਹੈ। ਜੇਕਰ ਪਹਿਲਾ ਹੀ ਜਾਗਰੂਕਤਾ ਹੋਵੇਗੀ ਤਾ ਇਹਨਾ ਬਿਮਾਰੀਆ ਤੋ ਬਚਿਆ ਜਾ ਸਕਦਾ ਹੈ। ਕਾਲਜ ਅਧਿਆਪਕਾ ਵੱਲੋ ਸਮੇ ਸਮੇ ਤੇ ਅਜਿਹੇ ਪ੍ਰੋਗਰਾਮ ਅਤੇ ਸੇਮੀਨਰ ਆਦਿ ਕਰਵਾਏ ਜਾਦੇ ਹਨ ਜਿਨਾ ਨਾਲ ਵਿਦਿਆਰਥੀਆ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਸਕੇ।ਡਾਇਰੈਕੋਟੋਰੇਟ ਯੁਵਕ ਸੇਵਾਵਾ ਵਿਭਾਗ ਪੰਜਾਬ ਵ੍ਲੋ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪੁਰ ਨੂੰ ਐਪਰੀਸ਼ੇਟ ਸਰਟੀਫਿਕੇਟ ਦਿੱਤਾ ਗਿਆ। ਸ਼੍ਰੀ ਧਰਮਪਾਲ ਬਾਸਲ ਜੀ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਅਤੇ ਹਸਪਤਾਲ ਫਿਰੋਜਪੁਰ) ਵੱਲੋ ਦੂਸਰਾ ਸਥਾਨ ਹਾਸਿਲ ਕਰਨ ਤੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਗਈ ਇਸ ਸਾਰੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆ ਦੀ ਅਗਵਾਈ ਜਗਦੇਵ ਸਿੰਘ ਐਸੋਸੀਏਟ ਪ੍ਰੋਫੈਸਰ ਵੱਲੋਂ ਕੀਤੀ ਗਈ।




