ਪੈਨਸ਼ਨਰਜ਼ ਐਸੋਸੀਏਸ਼ਨ ਸਿਟੀ ਮੰਡਲ ਫਿਰੋਜ਼ਪੁਰ ਨੇ ਐਕਸੀਅਨ ਸਿਟੀ ਡਵੀਜ਼ਨ ਦੇ ਵਿਰੁੱਧ ਦਿੱਤਾ ਧਰਨਾ

ਪੈਨਸ਼ਨਰਜ਼ ਐਸੋਸੀਏਸ਼ਨ ਸਿਟੀ ਮੰਡਲ ਫਿਰੋਜ਼ਪੁਰ ਨੇ ਐਕਸੀਅਨ ਸਿਟੀ ਡਵੀਜ਼ਨ ਦੇ ਵਿਰੁੱਧ ਦਿੱਤਾ ਧਰਨਾ
ਸਾਥੀਆਂ ਦਾ ਏਰੀਅਰ ਅਤੇ ਲੀਵ ਇਨ ਕੈਸ਼ਮੈਂਟ ਦਾ ਬਕਾਇਆ ਨਾਂ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ
(ਪੰਜਾਬ)ਫਿਰੋਜ਼ਪੁਰ 18 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਪੈਨਸ਼ਨਰਜ਼ ਐਸੋਸੀਏਸ਼ਨ ਸਿਟੀ ਮੰਡਲ ਫਿਰੋਜ਼ਪੁਰ ਦਾ ਧਰਨਾ ਐਕਸੀਅਨ ਸਿਟੀ ਡਵੀਜ਼ਨ ਦੇ ਵਿਰੁੱਧ ਸਾਥੀ ਚੰਨਣ ਸਿੰਘ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ। ਜਿਸ ਵਿਚ ਸਾਥੀਆਂ ਨੇ ਆਪਣੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਕਿ ਐਕਸੀਅਨ ਸ਼ਹਿਰੀ ਸਾਰੇ ਪੰਜਾਬ ਵਿਚੋਂ ਇਕ ਇਕ ਅਧਿਕਾਰੀ ਹੈ, ਜਿਸ ਨੇ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਬਕਾਏ 66 ਮਹੀਨਿਆਂ ਦੇ ਸਕੇਲਾਂ ਦਾ ਬਕਾਇਆ ਏਰੀਅਰ ਨਹੀਂ ਦੇ ਰਿਹਾ। ਜਦਕਿ ਸਾਰੇ ਪੰਜਾਬ ਦੇ ਪੈਨਸ਼ਨਰਾਂ ਨੂੰ ਏਰੀਅਰ ਤੋਂ ਇਲਾਵਾ ਲੀਵ ਇਨ ਕੈਸ਼ਮੈਂਟ ਦੀਆਂ ਬਕਾਇਆ ਕਿਸ਼ਤਾਂ ਦਾ ਬਕਾਇਆ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰੀ ਡਵੀਜ਼ਨ ਦੇ ਫੈਸਲੇ ਮੁਤਾਬਿਕ ਨੋਟਿਸ ਦੇਣ ਦੇ ਬਾਵਜੂਦ ਐਕਸੀਅਨ ਸਿਟੀ ਫਿਰੋਜ਼ਪੁਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ, ਜਾਣ ਬੁੱਝ ਕੇ ਪੈਨਸ਼ਨਰਾਂ ਦੇ ਏਰੀਅਰ ਨਹੀਂ ਦੇ ਰਿਹਾ। ਇਸ ਦੇ ਰੋਸ ਵਜੋਂ ਪੈਨਸ਼ਨਰਾਂ ਵਿਚ ਰੋਹ ਦਿਨ ਬ ਦਿਨ ਵੱਧ ਰਿਹਾ ਹੈ। ਧਰਨੇ ਵਿਚ ਬੁਲਾਰੇ ਸਾਥੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਨੂੰ ਜਲਦ ਤੋਂ ਜਲਦ ਏਰੀਅਰ ਅਤੇ ਲੀਵ ਇਨ ਕੈਸ਼ਮੈਂਟ ਦਾ ਬਕਾਇਆ ਨਾਂ ਦਿੱਤਾ ਤਾ ਐਕਸੀਅਨ ਵਿਰੁੱਧ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਐਕਸੀਅਨ ਸਿਟੀ ਦੀ ਹੋਵੇਗੀ। ਧਰਨੇ ਨੂੰ ਸਟੇਟ ਕਮੇਟੀ ਪੰਜਾਬ ਦੇ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਸੀਨੀਅਰ ਮੀਤ ਪ੍ਰਧਾਨ ਰਾਕੇਸ ਸ਼ਰਮਾ, ਸਰਕਲ ਪ੍ਰਧਾਨ ਸੁਰਿੰਦਰ ਸ਼ਰਮਾ ਤੋਂ ਬਲਵਿੰਦਰ ਸਿੰਘ, ਹਕੂਮਤ ਰਾਏ, ਕੁਲਵੰਤ ਸਿੰਘ, ਮੁਖਤਿਆਰ ਸਿੰਘ, ਹਾਕਮ ਸਿੰਘ ਮੁੱਦਕੀ, ਸ਼ਾਮ ਸਿੰਘ ਸਕੱਤਰ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੱਲੋਂ ਨਿੱਜੀਕਰਨ ਦੇ ਵਿਰੁੱਧ ਵੀ ਧਰਨੇ ਵਿਚ ਸ਼ਾਮਲ ਹੋ ਕੇ ਪੈਨਸ਼ਨਰਾਂ ਦੇ ਧਰਨੇ ਦੀ ਹਮਾਇਤ ਕੀਤੀ। ਧਰਨੇ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਅਤੇ ਸਰਕਲ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਐਕਸੀਅਨ ਸਿਟੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸ਼ਹਿਰੀ ਮੰਡਲ ਦੇ ਸਾਥੀਆਂ ਦੇ ਬਕਾਏ ਜਲਦ ਤੋਂ ਜਲਦ ਨਾ ਦਿੱਤੇ ਤਾਂ ਇਹ ਸੰਘਰਸ਼ ਸਰਕਲ ਪੱਧਰ ਤੋਂ ਲੈ ਕੇ ਜਾਇਆ ਜਾਵੇਗਾ ਅਤੇ ਉਨ੍ਹਾਂ ਸਾਥੀਆਂ ਨੇ ਨਿਗਰਾਨ ਇੰਜ. ਸਰਕਲ ਫਿਰੋਜ਼ਪੁਰ ਹੈੱਡ ਕੁਆਰਟਰ ਨੂੰ ਅਪੀਲ ਕੀਤੀ ਕਿ ਮਾਹੋਲ ਖਰਾਬ ਹੋਣ ਦੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਦੀ ਹੋਵੇਗੀ। ਸਟੇਜ ਦੀ ਕਾਰਵਾਈ ਸਾਥੀ ਬਿਸ਼ਨ ਸਿੰਘ ਨੇ ਬਾਖੂਬੀ ਨਿਭਾਈ। ਕਿਸਾਨ ਆਗੂ ਸੁਰਜੀਤ ਕੁਮਾਰ ਬਾਜੀਦਪੁਰ ਨੇ ਵੀ ਧਰਨੈ ਵਿਚ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਸ਼ਹਿਰ ਮੰਡਲ ਦੇ ਟੀਐੱਸਯੂ ਦੇ ਸਕੱਤਰ ਗੁਰਦੇਵ ਸਿੰਘ ਅਤੇ ਸਬ ਅਰਬਨ ਮੰਡਲ ਫਿਰੋਜ਼ਪਰ ਦੇ ਪ੍ਰਧਾਨ ਸਾਥੀ ਰਜਿੰਦਰ ਸ਼ਰਮਾ ਵੀ ਧਰਨੇ ਵਿਚ ਸਾਥੀਆਂ ਸਮੇਤ ਸ਼ਾਮਲ ਹੋਏ।