Uncategorized

ਭਗਤੀ ਭਜਨ ਗਰੁੱਪ (ਸੰਧਿਆ) ਵੱਲੋਂ ਸੁਭਾਸ਼ ਚੌਧਰੀ ਦੇ ਘਰ ਮਹੀਨੇ ਵਾਰ ਕੀਰਤਨ ਦਾ ਕੀਤਾ ਗਿਆ ਅਯੋਜਨ

ਭਗਤੀ ਭਜਨ ਗਰੁੱਪ (ਸੰਧਿਆ) ਵੱਲੋਂ ਸੁਭਾਸ਼ ਚੌਧਰੀ ਦੇ ਘਰ ਮਹੀਨੇ ਵਾਰ ਕੀਰਤਨ ਦਾ ਕੀਤਾ ਗਿਆ ਅਯੋਜਨ

(ਪੰਜਾਬ) ਫਿਰੋਜਪੁਰ 27 ਮਈ
{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਭਗਤੀ ਭਜਨ ਗਰੁੱਪ (ਸੰਧਿਆ)ਵੱਲੋਂ ਸ਼ੁਭਾਸ਼ ਚੌਧਰੀ (ਰੀਟਾਇਰਡ ਫਾਰਮਾਸਿਸਟ) ਦੇ ਨਿਵਾਸ ਵਿਖੇ ਮਹੀਨੇਵਾਰ ਕੀਰਤਨ ਕੀਤਾ ਗਿਆ। ਕੀਰਤਨ ਦੀ ਸ਼ੁਰੂਆਤ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ (ਚੈਅਰਮੈਨ ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪੁਰ) ਵੱਲੋਂ ਸ੍ਰੀ ਗਣੇਸ਼ ਵੰਦਨਾ(ਮੇਰੇ ਲਾਡਲੇ ਗਣੇਸ਼ ਪਿਆਰੇ -2) ਨਾਲ ਕੀਤੀ ਗਈ। ਇਸ ਤੋਂ ਬਾਅਦ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ ਗਏ। ਆਏ ਹੋਏ ਸਾਰੇ ਹੀ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਭਜਨ ਭੇਂਟਾ ਗਾਈਆ ਗਈਆ ਅਤੇ ਸਾਰੇ ਮੈਂਬਰਾਂ ਵੱਲੋਂ ਇਸ ਗਰੁੱਪ ਨੂੰ ਹੋਰ ਵੀ ਵੱਧ ਤੋ ਵੱਧ ਪਰਿਵਾਰਾਂ ਨਾਲ ਜੋੜ ਕੇ ਸ਼੍ਰੀ ਸਨਾਤਨ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਵਿੱਚ ਵਾਧਾ ਕੀਤਾ ਜਾਵੇਗਾ ਦਾ ਸੰਕਲਪ ਲਿਆ। ਇਸ ਪ੍ਰੋਗਰਾਮ ਵਿੱਚ ਘਰ ਵਾਲਿਆਂ ਵੱਲੋਂ ਆਏ ਹੋਏ ਸਾਰੇ ਭਗਤਾਂ ਨੂੰ ਸ਼੍ਰੀ ਸੁੰਦਰ ਕਾਂਡ ਪਾਠ ਦੀ ਪੁਸਤਕ ਭੇਂਟ ਕੀਤੀ ਗਈ। ਧਰਮਪਾਲ ਬਾਂਸਲ
ਵੱਲੋ “ਨਿਗਾਹੇ ਫੇਰੋ ਮਤ ਭਗਵਾਨ, ਮੇਰਾ ਤੋ ਹੋਰ ਨਾ ਕੋਈ” , “ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਉ ਮੈ” ਆਦਿ ਭਜਨ ਗਾਏ ਗਏ। ਆਏ ਹੋਏ ਸਾਰੇ ਮਹਿਮਾਨਾਂ ਨੇ ਕੀਰਤਨ ਦਾ ਬਹੁਤ ਆਨੰਦ ਮਾਣਿਆ । ਕੀਰਤਨ ਤੋਂ ਬਆਦ ਪਰਿਵਾਰ ਨੂੰ ਮਾਤਾ ਦੀਆਂ ਚੁੰਨੀਆਂ ਅਤੇ ਸਨਮਾਨ ਚਿੰਨ ਭੇਂਟ ਕੀਤਾ ਗਿਆ। ਪ੍ਰੋਗਰਾਮ ਵਿੱਚ ਮਿਉਜਿਕ ਡਾਇਰੈਕਟਰ ਗੌਰਵ ਅਨਮੋਲ ਦਾ ਵਿਸੇਸ਼ ਯੋਗਦਾਨ ਰਿਹਾ। ਇਸ ਮੌਕੇ ਮਿਸਟਰ ਗੁਲਾਟੀ, ਰਾਜੇਸ਼ ਮਲਹੋਤਰਾ, ਰਾਕੇਸ਼ ਪਾਠਕ,ਰਾਜੂ ਖੱਟਰ, ਐਨ ਕੇ ਛਾਬੜਾ,ਡਾਂ ਬੰਨੀ ਨੰਦਾ ,ਮੁਕੇਸ਼ ਗੋਇਲ, ਪਵਨ ਕਾਲੀਆ ,ਕੁਲਦੀਪ ਗੱਖੜ,ਮਾਨਵ ਜਿੰਦਲ ,ਸ਼ੁਭਾਸ਼ ਚੌਧਰੀ, ਰਾਜ ਕੁਮਾਰ ਕੱਕੜ ਐਡਵੋਕੇਟ ਅਤੇ ਸਤਪਾਲ ਗਰੋਵਰ,ਰਾਜਿੰਦਰ ਦੁੱਗਲ, ਰਾਜੇਸ਼ ਕੱਕੜ, ਅਸ਼ਵਨੀ ਆਦਿ ਸ਼ਾਮਿਲ ਰਹੇ।

Related Articles

Leave a Reply

Your email address will not be published. Required fields are marked *

Back to top button
plz call me