ਮਹੰਤ ਸ੍ਰੀ ਰਾਜੇਸ਼ ਗਿਰੀ ਜੀ ਸੰਗਠਨ ਸਕੱਤਰ, ਸੰਤ ਸਮਾਜ ਟਰਸਟ (ਜੰਮੂ ਅਤੇ ਕਸ਼ਮੀਰ) ਨੇ ਹੁਸੈਨੀ ਵਾਲਾ ਸਮਾਧ ਤੇ ਜਾ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਬੀ ਕੇ ਦੱਤ ਦੀ ਸਮਾਧੀ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਦਿੱਤੀ ਨਿੱਘੀ ਸ਼ਰਧਾਂਜਲੀ

(ਪੰਜਾਬ) ਫਿਰੋਜ਼ਪੁਰ 27 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਮਹੰਤ ਸ਼੍ਰੀ ਰਾਜੇਸ਼ ਗਿਰੀ ਜੀ ਸੰਗਠਨ ਸਕੱਤਰ, ਸੰਤ ਸਮਾਜ ਟਰੱਸਟ(ਜੰਮੂ ਅਤੇ ਕਸ਼ਮੀਰ) ਨੇ ਸ਼ਹੀਦ ਭਗਤ ਸਿੰਘ ਜੀ ਦੀ ਸਮਾਧੀ ਤੇ ਨਮਨ ਕੀਤਾ ਅਤੇ ਫੁੱਲ ਮਾਲਾਵਾ ਭੇਂਟ ਕੀਤੀਆ। ਸ਼ਹੀਦ ਰਾਜ ਗੁਰੂ, ਸੁਖਦੇਵ ਅਤੇ ਬੀ. ਕੇ ਦੱਤ ਦੀ ਸਮਾਧੀ ਤੇ ਵੀ ਫੁੱਲ ਅਰਪਿਤ ਕੀਤੇ। ਨਾਲ ਹੀ ਰਾਜ ਮਾਤਾ ਦੀ ਸਮਾਧੀ ਤੇ ਵੀ ਨਮਨ ਕੀਤਾ। ਇਸ ਮੌਕੇ ਧਰਮਪਾਲ ਬਾਸਲ ਜੀ (ਸੰਸਥਾਪਕ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਭਗਤੀ ਭਜਨ ਗਰੁੱਪ) ਦੀ ਅਗਵਾਈ ਹੇਠ ਮਹੰਤ ਰਾਜੇਸ਼ ਗਿਰੀ ਜੀ ਨੇ ਸ਼ਹੀਦ-ਏ-ਆਜਮ ਭਗਤ ਸਿੰਘ ਜੀ ਦੀ ਸਮਾਧੀ ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਪਵਿੱਤਰ ਪਲ ਦੌਰਾਨ ਮਹੰਤ ਜੀ ਬਹੁਤ ਭਾਵੁਕ ਹੋ ਗਏ। ਉਹ ਆਪਣੇ ਆਪ ਨੂੰ ਨਹੀ ਰੋਕ ਪਾਏ ਅਤੇ ਕਾਫੀ ਦੇਰ ਤੱਕ ਸ਼ਹੀਦ ਭਗਤ ਸਿੰਘ ਜੀ ਦੀ ਪ੍ਰਤੀਮਾ ਨੂੰ ਸਹਿਲਾਉਦੇ ਰਹੇ। ਉਹਨਾਂ ਨੇ ਆਪਣੇ ਵਿਚਾਰ ਸਾਝੇ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ਼ ਇਕ ਨਾਮ ਨਹੀਂ ਸਗੋਂ ਇੱਕ ਅਜਿਹੀ ਸੋਚ ਹੈ ਜੋ ਸਦੀਆਂ ਤੱਕ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ, ਨਿਸ਼ਕਾਮ ਸੇਵਾ ਅਤੇ ਕੁਰਬਾਨੀ ਦਾ ਪ੍ਰੇਰਣਾ ਸਰੋਤ ਬਣੇ ਰਹੇਗੀ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਸੱਚੇ ਅਰਥਾਂ ਵਿੱਚ ਸ਼ਹੀਦਾਂ ਨੂੰ ਸਲਾਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਸਮਾਜਿਕ ਭਲਾਈ, ਸਿੱਖਿਆ, ਸਿਹਤ ਅਤੇ ਗਰੀਬਾਂ ਦੀ ਸਹਾਇਤਾ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਸ਼ਹੀਦ ਭਗਤ ਸਿੰਘ ਸਮਾਧੀ ਤੇ ਨਮਨ ਕਰਨ ਤੋਂ ਬਾਅਦ ਮਹੰਤ ਜੀ ਨੇ ਸਰਹੱਦੀ ਇਲਾਕਿਆਂ ਅਤੇ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਦਾ ਵੀ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਦੇ ਦੁੱਖ ਦਰਦ ਸਾਂਝੇ ਕੀਤੇ। ਉਹਨਾ ਨੇ ਦੱਸਿਆ ਕਿ ਜ਼ੰਮੂ ਕਸ਼ਮੀਰ ਵਿੱਚ ਵੀ ਫਲੱਡ ਕਾਰਨ ਹਾਲਾਤ ਬਹੁਤ ਵਿਗੜੇ ਹੋਏ ਹਨ । ਉੱਥੇ ਵੀ ਸਾਡੇ ਸੰਤ ਸਮਾਜ ਸੰਗਠਨ ਵੱਲੋ 200-300 ਪਰਿਵਾਰਾਂ ਨੂੰ ਹਰ ਰੋਜ ਜਰੂਰਤ ਮੰਦ ਵਸਤੂਆ ਦੀ ਪੂਰਤੀ ਕੀਤੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਨਾ ਸਿਰਫ਼ ਆਰਥਿਕ ਸਹਾਇਤਾ ਕੀਤੀ ਜਾਵੇਗੀ, ਸਗੋਂ ਸਿਹਤ ਸੇਵਾਵਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ। ਮਹੰਤ ਰਾਜੇਸ਼ ਗਿਰੀ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜੀ ਜ਼ਮੀਨ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਪਵਿੱਤਰ ਹੋਈ ਹੈ। ਉਸਦੀ ਸੇਵਾ ਕਰਨਾ ਸਾਡਾ ਸਭ ਤੋਂ ਵੱਡਾ ਕਰਤੱਬ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਸਮਾਜ ਬਣਾਉਣ ਲਈ ਆਪਣੀ ਭੂਮਿਕਾ ਅਦਾ ਕਰਨ।
ਇਸ ਯਾਤਰਾ ਵਿੱਚ ਹਾਰਮਨੀ ਆਯੁਰਵੇਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ ਅਤੇ ਹਾਰਮਨੀ ਵਨਾਯਮ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ। ਧਰਮਪਾਲ ਬਾਸਲ ਜੀ ਨੇ ਕਿਹਾ ਕਿ ਸੰਸਥਾਵਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦਵਾਈਆਂ, ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਟੀਮਾਂ ਤਿਆਰ ਕੀਤੀਆਂ ਗਈਆਂ ਹਨ।
ਇਸ ਮੌਕੇ ਤੇ ਸਥਾਨਕ ਲੋਕਾਂ ਨੇ ਮਹੰਤ ਰਾਜੇਸ਼ ਗਿਰੀ ਜੀ ਅਤੇ ਧਰਮਪਾਲ ਬੰਸਲ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਨਾਲ ਲੋਕਾਂ ਨੂੰ ਮਨੋਬਲ ਮਿਲਦਾ ਹੈ ਅਤੇ ਉਹ ਮੁੜ ਆਪਣੀ ਜਿੰਦਗੀ ਨੂੰ ਨਵੇਂ ਜੋਸ਼ ਨਾਲ ਸ਼ੁਰੂ ਕਰਨ ਲਈ ਤਿਆਰ ਹੁੰਦੇ ਹਨ। ਇਸ ਮੌਕੇ ਤੇ ਜਗਦੇਵ ਸਿੰਘ, ਗੁਰੂ ਸ਼੍ਰੀ ਸੁਰਿਸ਼ੀ ਮਹੰਤ ਜੀ, ਮਹੰਤ ਸ਼੍ਰੀ ਸੋਮਾ ਅਨੰਦ ਜੀ, ਸੋਨੂੰ ਜੀ (ਰਾਇਸ ਸ਼ੈਲਰ ਮਾਲਕ ਜੰਮੂ ਅਤੇ ਕਸ਼ਮੀਰ), ਡਾ: ਅਨਿਲ ਸ਼ਰਮਾ ਗੁਰੂ ਜੀ,ਪੰਡਿਤ ਕੈਲਾਸ਼ ਸ਼ਰਮਾ ਮਠ ਮੰਦਰ ਪ੍ਰਮੁਖ ਜਿਲਾ ਫਿਰੋਜਪੁਰ ਆਦਿ ਸ਼ਾਮਿਲ ਰਹੇ।