Uncategorized
ਸਬ ਅਰਬਨ ਮੰਡਲ ਪੀਐਸਪੀਸੀਐਲ ( ਬਿਜਲੀ ਬੋਰਡ) ਪੈਂਨਸ਼ਨ ਐਸੋਸੀਏਸ਼ਨ ਦੀ ਹੋਈ ਸਰਬ ਸੰਮਤੀ ਨਾਲ ਚੋਣ

ਸ਼੍ਰੀ ਸੁਖਚੈਨ ਲਾਲ ਪ੍ਰਧਾਨ ਅਤੇ ਸ਼੍ਰੀ ਤਰਲੋਚਨ ਚੋਪੜਾ ਰਿਟਾ: ਐਸਡੀਓ ਬਣੇ ਸਕੱਤਰ
(ਪੰਜਾਬ)ਫਿਰੋਜਪੁਰ 07 ਮਾਰਚ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸਰਕਲ ਪ੍ਰਧਾਨ ਸ਼੍ਰੀ ਸੁਰਿੰਦਰ ਸ਼ਰਮਾਂ ਨੇ ਬਤੌਰ ਆਬਜ਼ਰਬਰ ਅਗਵਾਈ ਕੀਤੀ। ਸਰਬਸੰਮਤੀ ਨਾਲ ਸ਼੍ਰੀ ਸੁਖਚੈਨ ਲਾਲ ਪ੍ਰਧਾਨ ਚੁਣੇ ਗਏ । ਤਰਲੋਚਨ ਚੋਪੜਾ ਰਿਟਾਇਰਡ ਐਸ ਡੀ ਓ ਸਕੱਤਰ, ਹਰੀ ਚੰਦ ਚੋਪੜਾ ਰਿਟਾਇਰ
ਜੇ ਈ ਕੈਸ਼ੀਅਰ, ਮੁਖਤਿਆਰ ਸਿੰਘ ਉਪ ਪ੍ਰਧਾਨ, ਮੁਖਰਾਜ ਸਿੰਘ ਸਹਾਇਕ ਸਕੱਤਰ ,ਰਾਮ ਚੰਦ ਐਡੀਟਰ ,ਰਿਟਾਇਰਡ ਜਗੀਰ ਸਿੰਘ ਐੱਸ ਡੀ ਓੰ ਸੀਨੀਅਰ ਮੀਤ ਪ੍ਰਧਾਨ , ਰਾਜ ਕੁਮਾਰ ਸਹਾ: ਕਾਰਜਕਾਰੀ ਇੰਜੀ: ਆਰਗੇਨਾਈਜ਼ਰ, ਸ਼੍ਰੀ ਰਮੇਸ਼ ਸ਼ਰਮਾਂ ਮੈਂਬਰ ਚੁਣੇ ਗਏ। ਨਵੇਂ ਚੁਣੇ ਹੋਏ ਰਿਟਾਇਰਡ ਪੈਂਨਸ਼ਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਾਰੇ ਮੈਂਬਰਾ ਨੂੰ ਵਿਸ਼ਵਾਸ਼ ਦਿਵਾਇਆ ਕਿ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹੋਏ ਆਪਣੇ ਮੈਂਬਰ ਸਾਹਿਬਾਨ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।
ਮੌਕੇ ਤੇ ਹਾਜ਼ਰ ਸਾਰੇ ਮੈਂਬਰਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਆਪਣਾ ਸਹਿਯੋਗ ਦੇਣ ਦੀ ਗੱਲ ਕਹੀ।