ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਦੀ ਮੀਟਿੰਗ ਵਿੱਚ ਫਿਰੋਜਪੁਰ ਵਾਸੀਆਂ ਖਾਸ ਤੌਰ ਬਜ਼ੁਰਗਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਬੜੀ ਗੰਭੀਰਤਾ ਨਾਲ ਵਿਚਾਰ ਵਿਮਰਸ਼ ਕੀਤਾ ਗਿਆ। ਅਤੇ ਆ ਰਹੀਆਂ ਮੁਸ਼ਕਿਲਾਂ ਦਾ ਪ੍ਰਸ਼ਾਸਨ ਨੂੰ ਮਿਲ ਕੇ ਹੱਲ ਕਰਾਉਣ ਦਾ ਫੈਸਲਾ ਲਿਆ ਗਿਆ

(ਪੰਜਾਬ) ਫਿਰੋਜਪੁਰ 07 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਦੀ ਮੀਟਿੰਗ ਬਾਗ ਬਾਨ ਦਫਤਰ, ਮਖੂ ਗੇਟ, ਫਿਰੋਜਪੁਰ ਸ਼ਹਿਰ ਵਿਖੇ ਪਰਦੀਪ ਧਵਨ ਪ੍ਰਧਾਨ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਫੋਰਮ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਫਿਰੋਜਪੁਰ ਵਾਸੀਆਂ ਖਾਸ ਤੌਰ ਤੇ ਬਜ਼ੁਰਗਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੰਗ ਕੀਤੀ ਕਿ ਫ਼ਿਰੋਜ਼ਪੁਰ ਤੋਂ ਹਰਿਦੁਆਰ ਅਤੇ ਸ਼੍ਰੀ ਹਜੂਰ ਸਾਹਿਬ ਲਈ ਹਫਤੇ ਵਿੱਚ ਇੱਕ ਵਾਰ ਦੀ ਜਗਹਾ ਦੋ ਵਾਰ ਰੇਲ ਗੱਡੀਆਂ ਚਲਾਈਆਂ ਜਾਣ, ਇੰਟਰ ਸਿਟੀ ਟ੍ਰੇਨ ਜੋ ਨਵੀਂ ਦਿੱਲੀ ਤੋਂ ਮੋਗਾ ਤੱਕ ਚੱਲ ਰਹੀ ਹੈ ਨੂੰ ਫ਼ਿਰੋਜ਼ਪੁਰ ਛਾਉਣੀ ਤੱਕ ਚਲਾਇਆ ਜਾਵੇ, ਇਸੇ ਤਰ੍ਹਾਂ ਨਵੀਂ ਦਿੱਲੀ ਤੋਂ ਬਠਿੰਡਾ ਤੱਕ ਚੱਲ ਰਹੀ ਰੇਲ ਗੱਡੀ ਨੂੰ ਵੀ ਫ਼ਿਰੋਜ਼ਪੁਰ ਛਾਉਣੀ ਤੱਕ ਚਲਾਇਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਸਹੂਲਤ ਮਿਲ ਸਕੇ। ਇਸ ਦੇ ਇਲਾਵਾ ਬੇਸਹਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸੰਭਾਲ ਕਰਨ ਦੇ ਉਪਰਾਲੇ ਕੀਤੇ ਜਾਣ ਤਾਂ ਕਿ ਹਾਦਸਿਆਂ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ। ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲੁੱਟ ਖੋਅ ਦੀਆਂ ਵਾਰਦਾਤਾਂ ਨੂੰ ਨੱਥ ਪਾਈ ਜਾਵੇ।
ਇਸ ਸਮੇਂ ਫੋਰਮ ਦੇ ਨਵੇਂ ਆਏ ਮੈਬਰ ਸਾਹਿਬਾਨ ਨੂੰ ਪ੍ਰਧਾਨ ਵੱਲੋਂ ਜੀ ਆਇਆਂ ਕਿਹਾ ਗਿਆ ਅਤੇ ਹਾਜਰ ਸਾਥੀਆਂ ਨੂੰ ਦਸਿਆ ਕਿ ਜਲਦੀ ਹੀ ਫੋਰਮ ਵੱਲੋਂ ਰੇਲਵੇ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸ਼ਨ ਨਾਲ ਜਨਤਕ ਮਸਲਿਆਂ ਬਾਰੇ ਮੀਟਿੰਗ ਕੀਤੀ ਜਾਵੇਗ਼ੀ। ਇਸ ਸਮੇਂ ਹਾਜਰ ਸਾਥੀਆਂ ਨੇ ਫੋਰਮ ਦੇ ਚੇਅਰਮੈਨ ਸ੍ਰੀ ਐਸ ਪੀ ਖੇੜਾ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਸ਼੍ਰੀ ਪਰਦੀਪ ਧਵਨ ਪ੍ਰਧਾਨ, ਸਤੀਸ਼ ਪੂਰੀ ਸੀਨੀਅਰ ਮੀਤ ਪ੍ਰਧਾਨ, ਰਾਕੇਸ਼ ਸ਼ਰਮਾ ਕੋਆਰਡੀਨੇਟਰ, ਮੁਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ, ਦੇਸ਼ ਬੰਧੂ ਤੁਲੀ ਪੈਟਰਨ, ਸ਼੍ਰੀ ਤਿਲਕ ਰਾਜ ਏਰੀ, ਅਸ਼ੋਕ ਕੁਮਾਰ ਕਾਕੜ , ਦਾਸ ਕੁਮਾਰ ਗੁਲਾਟੀ , ਪ੍ਰੇਮ ਨਾਥ ਰਸੀਆ, ਅਸ਼ੋਕ ਚੁੱਘ ਪਰਵੇਸ਼ ਕੁਮਾਰ ਅਸ਼ੋਕ ਚੁੱਘ, ਹਰੀਸ਼ ਮੋਂਗਾ ਬਲਦੇਵ ਸਚਦੇਵਾ, ਸੁਭਾਸ਼ ਡੋਡਾ ਆਦਿ ਨੇ ਸੰਬੋਧਨ ਕੀਤਾ ਮੀਟਿੰਗ ਨੂੰ ਸਫਲ ਬਣਾਉਣ ਅਤੇ ਰਿਫਰੈਸ਼ਮੈਂਟ ਦਾ ਪਰਬੰਧ ਸ਼੍ਰੀ ਸ਼ਾਮ ਲਾਲ ਗੱਖੜ, ਗਤਿੰਦਰ ਕਮਲ, ਅਸ਼ੋਕ ਕੁਮਾਰ ਗਰਗ, ਚਰਨਜੀਤ ਮਹਾਜਨ, ਪ੍ਰੇਮ ਚੰਦ ਆਦਿ ਨੇ ਬਾਖੂਬੀ ਕੀਤਾ।