ਹਾ ਹਾ ਬੀ ਹੈਪੀ ਗਰੁੱਪ ਤੇ ਰੋਟਰੀ ਕਲੱਬ ਫਿਰੋਜਪੁਰ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ ਥਾਪਰ ਅਤੇ ਰਾਜ ਗੁਰੂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹੁਸੈਨੀ ਵਾਲਾ ਤੱਕ ਨਸ਼ਾ ਵਿਰੁੱਧ ਸਾਈਕਲ ਰੈਲੀ ਦਾ ਕੀਤਾ ਗਿਆ ਆਯੋਜਨ

ਹਾ ਹਾ ਬੀ ਹੈਪੀ ਗਰੁੱਪ ਤੇ ਰੋਟਰੀ ਕਲੱਬ ਫਿਰੋਜਪੁਰ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ ਥਾਪਰ ਅਤੇ ਰਾਜ ਗੁਰੂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹੁਸੈਨੀ ਵਾਲਾ ਤੱਕ ਨਸ਼ਾ ਵਿਰੁੱਧ ਸਾਈਕਲ ਰੈਲੀ ਦਾ ਕੀਤਾ ਗਿਆ ਆਯੋਜਨ
(ਪੰਜਾਬ) ਫਿਰੋਜ਼ਪੁਰ 23 ਮਾਰਚ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ ਤੇ ਰੋਟਰੀ ਕਲੱਬ, ਫਿਰੋਜਪੁਰ ਸ਼ਹਿਰ ਵਲੋਂ, ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ, ਸੁਖਦੇਵ ਥਾਪਰ ਜੀ ਤੇ ਰਾਜਗੁਰੂ ਜੀ ਨੂੰ ਸ਼ਰਧਾਜਲੀ ਭੇਟ ਕਰਨ ਲਈ ਫਿਰੋਜਪੁਰ ਸ਼ਹਿਰ ਤੋਂ ਹੁਸੈਨੀਵਾਲਾ ਤੱਕ ਨਸ਼ਾ ਵਿਰੁਧ, ਸ਼ਾਇਕਲ ਰੈਲੀ ਦਾ ਆਯੋਜਨ ਕੀਤਾ, ਸ਼ਹੀਦਾਂ ਦੀ ਸਮਾਧ ਤੇ ਹਾ ਹਾ ਬੀ ਹੈਪੀ ਗਰੁੱਪ ਵਲੋਂ ਸ਼ੀ੍ ਅਸ਼ੋਕ ਸ਼ਰਮਾ, ਪੋ੍ਜੈਕਟ ਚੇਅਰਮੈਨ, ਸੀ੍ ਦੇਵ ਰਾਜ ਖੁੱਲਰ, ਗਰੁੱਪ ਪ੍ਧਾਨ , ਸ਼ੀ ਅਮਰਜੀਤ ਸਿੰਘ ਭੋਗਲ, ਗਰੁੱਪ ਸਰਪਰਸਤ, ਸ਼ੀ੍ ਰੋਸ਼ਨ ਬਾਜਾਜ, ਖਜਾਨਚੀ, ਸਮਾਜ ਸੇਵਕ ਸ਼ੀ੍ ਪਵਨ ਗੁਪਤਾ, ਗਰੁੱਪ ਯੋਗ ਗੁਰੂ ਸ਼ੀ੍ ਜੁਗਲ ਜੀ ਤੇ ਰੋਟਰੀ ਕਲੱਬ ਵਲੋਂ, ਰੋਟਰੀ ਪ੍ਧਾਨ ਸ਼ੀ ਦਿਨੇਸ਼ ਕਟਾਰੀਆ ਜੀ, ਸ਼ੀ੍ ਪਰਦੀਪ ਬਿੰਦਰਾ, ਸਕੱਤਰ, ਸਮਾਜ ਸੇਵਕ ਸ਼ੀ੍ ਮੁਕੇਸ਼ ਗੋਇਲ,ਜਿਲਾ ਸਹਾਇਕ ਗਵਰਨਰ ਡਾ. ਸੁਰਿੰਦਰ ਸਿੰਘ ਕਪੂਰ ਜੀ, ਸ਼ੀ੍ ਰਾਕੇਸ਼ ਚਾਵਲਾ, ਸ਼ੀ੍ ਰਾਕੇਸ਼ ਮੰਨਚਦਾ ਜੀ ਵਲੋਂ ਆਪਨੀ ਟੀਮ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸਮਾਜ ਨੂੰ ਨਸ਼ਾ ਮੁਕਤ ਸਮਾਜ ਸਿਰਜਨ ਦੀ ਅਪੀਲ ਕੀਤੀ। ਹਾ ਹਾ ਬੀ ਗਰੁੱਪ ਵਲੋਂ ਦਸਿਆ ਗਿਆ ਕਿ ਗਰੁੱਪ 8 ਸਾਲ ਤੋਂ ਰੋਜਾਨਾ ਸਵੇਰੇ ਯੋਗ ਤੇ ਸਾਇਕਲਿੰਗ ਕਰ, ਸਮਾਜ ਨੂੰ ਸਿਹਤ ਸੰਭਾਲ ਨਾਲ ਤੰਦਰੁਸਤ ਚੋਗਿਰਦਾ ਸਿਰਜਨ ਦੀ ਸੋਚ ਨਾਲ ਕੰਮ ਕਰਦਾ ਆ ਰਿਹਾ ਹੈ, ਰੋਟਰੀ ਕਲੱਬ, ਫਿਰੇਜਪੁਰ, ਵੀ ਇਸ ਕੰਮ ਚ ਹਮੇਸ਼ਾ ਗਰੁੱਪ ਨਾਲ ਸਹਾਇਕ ਰਹੀ ਹੈ, ਰੋਟਰੀ ਪ੍ਧਾਨ, ਸ਼ੀ੍ ਦਿਨੇਸ਼ ਕਟਾਰੀਆ ਜੀ ਵਲੋਂ ਹਾ ਹਾ ਬੀ ਹੈਪੀ ਗਰੁੱਪ ਨਾਲ ਇਹ ਸਾਂਝ ਬਣਾਈ ਰੱਖਣ ਦਾ ਯਕੀਨ ਕਰਾਊਁਦੇ ਭਵਿੱਖ ਵਿੱਚ ਸਿਹਤ ਸੰਭਾਲ ਸੰਬਧੀ ਸਾਂਝਾ ਪੋ੍ਜੈਕਟ ਕਰਨ ਦਾ ਭਰੋਸਾ ਦਿੱਤਾ।