ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪੂਰਨ ਪਾਬੰਦੀ: 01 ਜੁਲਾਈ 2022 ਤੌ

ਪਲਾਸਟਿਕ ਦੀ ਸਿੰਗਲ ਯੂਜ਼ ਬੈਨ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ := ਕਰਨਲ ਵਿਵੇਕ ਸ਼ਰਮਾ

ਮੋਗਾ := [ਕੈਪਟਨ ਸੁਭਾਸ਼ ਚੰਦਰ ਸ਼ਰਮਾ ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ ਫਿਰੋਜ਼ਪੁਰ] := ਸਮੇਂ ਅਤੇ ਸਹੂਲਤ ਦੇ ਬਦਲਾਅ ਕਾਰਨ ਲੋਕ ਪਲਾਸਟਿਕ ਦੀਆਂ ਚੀਜ਼ਾਂ ਅਤੇ ਪੋਲੀਥੀਨ ਦੇ ਥੈਲਿਆਂ ਵੱਲ ਮੁੜ ਗਏ ਹਨ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਬਾਜ਼ਾਰ ‘ਚ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਵੀ ਪਲਾਸਟਿਕ ਦੀਆਂ ਮਿਲ ਰਹਿਆਂ ਹਨ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਸਿਰਫ਼ ਇੱਕ ਵਾਰ ਕੀਤੀ ਜਾਂਦੀ ਹੈ,ਜਿਵੇਂ ਕਿ ਪਲਾਸਟਿਕ ਦੀਆਂ ਸਟਿਕਸ, ਗੁਬਾਰੇ, ਪਲਾਸਟਿਕ ਦੇ ਝੰਡੇ, ਕੈਂਡੀ ਅਤੇ ਆਈਸ ਕਰੀਮ ਸਟਿਕਸ, ਪਲਾਸਟਿਕ ਦੀਆਂ ਪਲੇਟਾਂ, ਬੋਤਲਾਂ, ਕੱਪ, ਗਲਾਸ, ਕਟਲਰੀ, ਮਿਠਾਈ ਦੇ ਡੱਬੇ, ਪੈਕਿੰਗ ਲਈ ਪਲਾਸਟਿਕ, ਸੱਦਾ ਪੱਤਰ, ਸਿਗਰਟ/ਤੰਬਾਕੂ ਤੇ ਜ਼ਰਦਾ, ਗੁਟਕਾ ਪੈਕੇਟ ਆਦ। ਅਸੀਂ ਪਲਾਸਟਿਕ ਦੀਆਂ ਬਣੀਆਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਸੁੱਟ ਦਿੰਦੇ ਹਾਂ, ਜੋ ਮਿੱਟੀ ਵਿੱਚ ਨਹੀਂ ਰਲਦਿਆਂ ਅਤੇ ਪਾਣੀ ਦੇ ਨਿਕਾਸ ਵਿੱਚ ਵੀ ਰੁਕਾਵਟ ਬਣਦੀਆਂ ਹਨ। ਪਸ਼ੂ ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ-ਨਾਲ ਪਲਾਸਟਿਕ ਦੀਆਂ ਚੀਜ਼ਾਂ ਨੂੰ ਨਿਗਲ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਪੌਲੀਥੀਨ ਦੇ ਥੈਲਿਆਂ ਅਤੇ ਪਲਾਸਟਿਕ ਦੇ ਡੱਬਿਆਂ ਵਿੱਚ ਖਾਣ-ਪੀਣ ਦੀਆਂ ਵਸਤੂਆਂ ਰੱਖਣ ਨਾਲ ਉਹ ਜਲਦੀ ਖ਼ਰਾਬ ਹੋਣ ਲੱਗਦੀਆਂ ਹਨ, ਜਿਵੇਂ ਤਾਜ਼ੇ ਫਲ, ਸਬਜ਼ੀਆਂ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਆਦਿ। ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਸਮੇਂ-ਸਮੇਂ ‘ਤੇ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰ ਰਹੀਆਂ ਹਨ। ਹੁਣ ਸਰਕਾਰ ਦੀ ਤਰਫੋਂ ਲੋਕਾਂ ਦੀ ਭਲਾਈ ਲਈ 01 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਸਖ਼ਤ ਕਦਮ ਚੁੱਕਦਿਆਂ ਇਸ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਪ੍ਰਸ਼ਾਸਨ ਤੇ ਸਮਾਜਿਕ ਸੰਗਠਨਾਂ ਵੱਲੋਂ ਲੋਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਬੰਦ ਕਰਨ ਅਤੇ ਕੱਪੜੇ/ਜੂਟ ਦੇ ਥੈਲੇ, ਸਟੀਲ ਦੇ ਭਾਂਡਿਆਂ, ਪੱਤਿਆਂ ਅਤੇ ਬਾਂਸ ਦੇ ਬਣੇ ਕਟਲਰੀ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸਿੰਗਲ ਯੂਜ਼ ਪਲਾਸਟਿਕ ਵੇਚਣ ਵਾਲਿਆਂ ਨੂੰ ਕਾਨੂੰਨ ਦੀ ਉਲੰਘਣਾ ਨਾ ਕਰਨ ਦੀ ਸਖ਼ਤ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ। ਸਾਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਚੰਗੇ ਨਾਗਰਿਕ ਦਾ ਫਰਜ਼ ਨਿਭਾਉਣਾ ਚਾਹੀਦਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आगरा: 70 वर्षीय बुजुर्ग तड़पता रहा शिकायत को, एसडीएम ने घंटो बिठाया जमीन पर

Sun Jul 3 , 2022
70 वर्षीय बुजुर्ग तड़पता रहा शिकायत को, एसडीएम ने घंटो बिठाया जमीन पर बाह। उत्तर प्रदेश सरकार के द्वारा समाधान दिवस का आयोजन फरियादियों की समस्या और निस्तारण को लेकर आयोजित किया जाता है। वहीं शनिवार को बाह मैं एडीएम जे एन सचान आपूर्ति विभाग की अध्यक्षता में आयोजित समाधान […]

You May Like

Breaking News

advertisement