ਸਮੂਹ ਡੀ ਸੀ ਦਫਤਰ ਦੇ ਮੁਲਾਜ਼ਮਾਂ ਵੱਲੋਂ ਪਿੰਡ ਕਾਂਗੜ ਵਿਖੇ 04 ਅਗਸਤ ਨੂੰ ਕੀਤਾ ਜਾਵੇਗਾ ਮਾਲ ਮੰਤਰੀ ਦੀ ਕੋਠੀ ਦਾ ਘਿਰਾਓ

ਪੁਨਰਗਠਨ ਦੇ ਨਾਮ ਤੇ ਮੁਲਾਜ਼ਮਾਂ ਦੀਆਂ ਪੋਸਟਾਂ ਤੇ ਲਗਾਇਆ ਗਿਆ ਕੱਟ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਓਮ ਪ੍ਰਕਾਸ਼ ਰਾਣਾ

ਫਿਰੋਜ਼ਪੁਰ 03 ਅਗਸਤ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਪੰਜਾਬ ਸਰਕਾਰ ਨੇ ਛੇਵੇਂ ਪੇ ਕਮਿਸ਼ਨ ਦੇ ਨਾਮ ਤੇ ਮੁਲਾਜ਼ਮ ਵਰਗ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਦੂਸਰਾ ਪੁਨਰਗਠਨ ਨੀਤੀ ਤਹਿਤ ਪੰਜਾਬ ਦੇ ਮੁਲਾਜ਼ਮਾਂ ਮੁਲਾਜ਼ਮਾਂ ਤੇ ਕੁਹਾੜਾ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਸੇ ਪ੍ਰਕਿਰਿਆ ਤਹਿਤ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਰਕਾਰ ਨੇ ਪੰਜਾਬ ਦੇ ਸਮੂਹ ਡੀ ਸੀ ਦਫਤਰਾਂ ਵਿੱਚ 132 ਸੀਨੀਅਰ ਸਹਾਇਕ ਅਤੇ 227 ਕਲਰਕਾਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਗਈਆਂ ਹਨ ਜਿਸ ਦਾ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਸੀ ਦਫਤਰ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਰਾਣਾ, ਜਨਰਲ ਸਕੱਤਰ ਮਹਿਤਾਬ ਸਿੰਘ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਜਕਸੀਰ ਸਿੰਘ ਨੇ ਦੱਸਿਆ ਹੈ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੇ ਰੋਸ ਵਜੋਂ ਪੰਜਾਬ ਰਾਜ ਦੀ ਡੀ ਸੀ ਦਫਤਰ ਯੂਨੀਅਨ ਦੇ ਫ਼ੈਸਲੇ ਅਨੁਸਾਰ ਅੱਜ ਮਿਤੀ 3 ਅਗਸਤ ਨੂੰ ਵੀ ਕਲਮਛੋਡ਼ ਹਡ਼ਤਾਲ ਕਰਕੇ ਕੰਮਕਾਜ ਠੱਪ ਰੱਖਿਆ ਗਿਆ ਅਤੇ 4 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਸਟੇਟ ਪੱਧਰ ਤੇ ਪਿੰਡ ਕਾਂਗੜ ਵਿਖੇ ਸਮੂਹ ਪੰਜਾਬ ਤੇ ਡੀ ਸੀ ਦਫਤਰਾਂ ਦੇ ਮੁਲਾਜ਼ਮ ਰੈਲੀ ਕਰਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਰਿਹਾਇਸ਼ੀ ਕੋਠੀ ਦਾ ਘਿਰਾਓ ਕਰਨਗੇl ਉਨ੍ਹਾਂ ਦੱਸਿਆ ਹੈ ਕਿ ਇਕ ਪਾਸੇ ਤਾਂ ਸਰਕਾਰ ਘਰ ਘਰ ਰੋਜ਼ਗਾਰ ਦੇ ਨਾਂ ਤੇ ਨੌਕਰੀਆਂ ਦੇਣ ਦੀ ਗੱਲ ਕਰ ਰਹੀ ਹੈ ਉਸ ਦੇ ਉਲਟ ਵਿਭਾਗਾਂ ਵਿੱਚ ਪੋਸਟਾਂ ਘਟਾ ਕੇ ਮੁਲਾਜ਼ਮਾਂ ਨੂੰ ਰਿਵਰਟ ਕੀਤਾ ਜਾ ਰਿਹਾ ਹੈ ਉੱਥੇ ਨਵੀਂ ਭਰਤੀ ਦੇ ਮੌਕੇ ਵੀ ਘਟ ਰਹੇ ਹਨl ਜੇਕਰ ਸਰਕਾਰ ਨੇ ਪੁਨਰਗਠਨ ਦੇ ਨਾਮ ਤੇ ਮੁਲਾਜ਼ਮਾਂ ਦੀਆਂ ਪੋਸਟਾਂ ਤੇ ਲਗਾਇਆ ਗਿਆ ਕੱਟ ਵਾਪਸ ਨਾ ਲਿਆ ਤਾਂ ਭਵਿੱਖ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ lਅੱਜ ਦੇ ਰੋਸ ਪ੍ਰਦਰਸ਼ਨ ਵਿਚ ਸੂਬਾ ਜਨਰਲ ਸਕੱਤਰ ਜੋਗਿੰਦਰ ਜ਼ੀਰਾ ਜੀ PSMSU ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ,ਸੰਦੀਪ ਦਿਓਲ, ਸੋਨੂੰ ਕਸ਼ਅਪ,ਗੁਰਜਿੰਦਰ ਸਿੰਘ,ਕਰਨ ਸ਼ਰਮਾ, ਰਜਨੀਸ਼ ਕੁਮਾਰ, ਗੌਰਵ ਅਰੋਡ਼ਾ ਸੰਦੀਪ ਸਿੰਘ,ਇੰਦੂਬਾਲਾ, ਵਿਕਰਮ ਸਿੰਘ, ਇਕਬਾਲ ਸਿੰਘ ਅਤੇ ਹੋਰ ਬਹੁਤ ਸਾਰੇ ਮੁਲਾਜ਼ਮ ਹਾਜ਼ਰ ਰਹੇ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड:कांग्रेस ने किया महंगाई के खिलाफ भाजपा सरकार के खिलाफ अनोखा प्रदर्शन

Tue Aug 3 , 2021
रुद्रपुर: उतराखण्ड प्रदेश महिला कांग्रेस कमेटी की वरिष्ठ उपाध्यक्ष और रुद्रपुर नगर पालिका की पूर्व चेयरपर्सन श्रीमती मीना शर्मा ने भाजपा पर हमला करते हुए कहा कि देश के अच्छे दिन लाने का सपना दिखाने वाली भाजपा अब देश के करोड़ों लोगों की आंखों की किरकिरी बन गई है। श्रीमती […]

You May Like

Breaking News

advertisement