ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਪਾਕਿਸਤਾਨ ਜਾਣ ਵਾਲੇ ਯਾਤਰੀ 1 ਸਤੰਬਰ ਤੱਕ ਪਾਸਪੋਰਟ ਜਮ੍ਹਾਂ ਕਰਵਾ ਸਕਦੇ ਹਨ-ਹਰਪਾਲ ਭੁੱਲਰ

ਫਿ਼ਰੋਜ਼ਪੁਰ, 28 ਜੁਲਾਈ[ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਾਕਿਸਤਾਨ ਜਾਣ ਵਾਲੇ ਯਾਤਰੀ ਆਪਣੇ ਪਾਸਪੋਰਟ 1 ਸਤੰਬਰ ਤੱਕ ਭਾਈ ਮਰਦਾਨਾ ਸੁਸਾਇਟੀ ਪਾਸ ਬਗਦਾਦੀ ਗੇਟ ਫਿ਼ਰੋਜ਼ਪੁਰ ਸ਼ਹਿਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਾਕਿ ਜਾਣ ਵਾਲੇ ਯਾਤਰੀ ਆਪਣੇ ਪਾਸਪੋਰਟ 1 ਸਤੰਬਰ ਤੱਕ ਸੁਸਾਇਟੀ ਦੇ ਦਫਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਸ੍ਰੀ ਭੁੱਲਰ ਨੇ ਕਿਹਾ ਕਿ ਉਕਾਫ ਬੋਰਡ ਦੇ ਚੇਅਰਮੈਨ ਡਾ: ਅਮੀਰ ਅਹਿਮਦ ਅਤੇ ਪੀ.ਐਸ.ਜੀ.ਪੀ.ਸੀ ਦੇ ਪ੍ਰਧਾਨ ਸਤਵੰਤ ਸਿੰਘ ਨੂੰ ਅਪੀਲ ਕੀਤੀ ਕਿ ਸਿੱਖ ਯਾਤਰੀਆਂ ਨੂੰ ਬਾਬੇ ਦੀ ਬੇਰ, ਮਾਤਾ ਸਾਹਿਬ ਕੌਰ ਜੀ ਦੇ ਜਨਮ ਅਸਥਾਨ ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਨਨਕਾਣਾ ਸਾਹਿਬ, ਸੱਚਾ ਸੌਧਾ, ਡੇਹਰ ਸਾਹਿਬ ਲਾਹੌਰ, ਰੋੜਾ ਸਾਹਿਬ, ਭਾਈ ਲਾਲੋ ਦੀ ਖੂਹੀ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਜਾਣ ਤਾਂ ਜੋ ਸਿੱਖਾਂ ਤੋਂ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਸਿੱਖ ਸੰਗਤ ਕਰ ਸਕੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड:सिख संगठनों की पुष्कर धामी पर कार्रवाई की मांग

Wed Jul 28 , 2021
प्रभारी संपादक उत्तराखंडसाग़र मलिक खटीमा: उधम सिंह नगर दौरे के दौरान मुख्यमंत्री पुष्कर सिंह धामी के नानकमत्ता गुरुद्वारे में मत्था टेकने के दौरान कुछ समय के लिए गुरवाणी को बंद कर दिया गया था। जिस पर कुछ सिख संगठनों ने आपत्ति जताते हुए इसे गुरुद्वारे की मर्यादा का उल्लंघन बताया […]

You May Like

Breaking News

advertisement