ਸਾਬਕਾ ਸੈਨਿਕਾਂ/ਸੈਨਿਕਾਂ ਦੀਆਂ ਵਿਧਵਾਵਾਂ ਦੇ ਸੌ ਫ਼ੀਸਦੀ ਅਪਾਹਜ਼ ਬੱਚਿਆਂ ਨੂੰ ਮਿਲਦੀ 1 ਹਜ਼ਾਰ ਰੁਪਏ ਵਿੱਤੀ ਸਹਾਇਤਾ ਹੁਣ ਹੋਈ 3 ਹਜ਼ਾਰ ਰੁਪਏ

ਸਕੀਮ ਦਾ ਲਾਭ ਲੈਣ ਲਈ ਕੇਂਦਰੀ ਸੈਨਿਕ ਬੋਰਡ ਦੀ ਵੈੱਬਸਾਈਟ ਉੱਪਰ ਆਨਲਾਈਨ ਕਰਨਾ ਹੋਵੇਗਾ ਅਪਲਾਈ:-ਪਰਮਿੰਦਰ ਸਿੰਘ

ਮੋਗਾ : [ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਲੈਫਟੀਨੈਂਟ ਕਰਨਲ ਪਰਮਿੰਦਰ ਸਿੰਘ ਬਾਜਵਾ (ਰਿਟਾ:) ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਸੈਨਿਕ/ਸੈਨਿਕਾਂ ਦੀਆਂ ਵਿਧਾਵਾਵਾਂ ਦੇ ਬੱਚੇ ਜੋ ਕਿ 100 ਫੀਸਦੀ ਅਪਾਹਜ ਹਨ ਨੂੰ ਜੁਆਇੰਟ ਡਾਇਰੈਕਟਰ (ਅਕਾਊਂਟਸ) ਕੇਂਦਰੀ ਸੈਨਿਕ ਬੋਰਡ, ਨਵੀਂ ਦਿੱਲੀ ਵੱਲੋਂ ਵਿੱਤੀ ਸਹਾਇਤਾ 1 ਹਜ਼ਾਰ ਰੁਪਏ ਤੋਂ ਵਧਾ ਕਿ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜ਼ਿੰਨ੍ਹਾਂ ਸੈਨਿਕਾ ਦੇ ਬੱਚੇ ਸੌ ਫ਼ੀਸਦੀ ਅਪਾਹਜ ਹਨ, ਉਨ੍ਹਾਂ ਨੂੰ ਇਸ ਵੱਲ ਤੁਰੰਤ ਧਿਆਨ ਦਿੰਦੇ ਹੋਏ ਇਸ ਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਸਕੀਮ ਲਈ ਕੇਂਦਰੀ ਸੈਨਿਕ ਬੋਰਡ ਦੀ ਵੈੱਬਸਾਈਟ ksb.gov.in ਉੱਪਰ ਆਨਲਾਈਨ ਅਪਲਾਈ ਕਰਨਾ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਯੋਗ ਲਾਭਪਾਤਰੀ ਨੂੰ ਇਸ ਸਕੀਮ ਦਾ ਲਾਹਾ ਲੈਣ ਲਈ ਕਿਸੇ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਮੋਗਾ ਦੇ ਫੋਨ ਨੰਬਰ 01636-237488 ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

राज्य खेल पुरस्कारों के लिए 7 अगस्त तक आवेदन आमंत्रित

Tue Aug 3 , 2021
जांजगीर-चांपा, 03 अगस्त, 2021/ छत्तीसगढ़ शासन खेल एवं युवा कल्याण विभाग द्वारा प्रतिवर्ष खिलाड़ियों, प्रशिक्षकों, निर्णायकों  को खेल पुरस्कार प्रदान कर राज्य खेल अंलकरण सें सम्मानित किया जाता है। यह पुरस्कार राज्य के लिए उत्कृष्ट प्रदर्शन करने वाले खिलाडियों, प्रशिक्षकों, निर्णायकों को प्रदान किये जाते हैं। इसके लिए विभाग द्वारा […]

You May Like

Breaking News

advertisement