ਮਿਸ਼ਨ ਫਤਹਿ -ਸਿਹਤ ਵਿਭਾਗ ਮੋਗਾ ਦੀ ਕਰੋਨਾ ਸੈਂਪਿਗ ਦਾ ਆਂਕੜਾ 1.50 ਲੱਖ ਤੋਂ ਹੋਇਆ ਪਾਰ

ਮਿਸ਼ਨ ਫਤਹਿ -ਸਿਹਤ ਵਿਭਾਗ ਮੋਗਾ ਦੀ ਕਰੋਨਾ ਸੈਂਪਿਗ ਦਾ ਆਂਕੜਾ 1.50 ਲੱਖ ਤੋਂ ਹੋਇਆ ਪਾਰ

👉ਹੁਣ ਤੱਕ 7685 ਮਰੀਜ਼ ਦੇ ਚੁੱਕੇ ਹਨ ਕਰੋਨਾ ਨੂੰ ਮਾਤ-ਸਿਵਲ ਸਰਜਨ

ਮੋਗਾ, [ਕੈਪਟਨ ਸੁਭਾਸ਼ ਚੰਦਰ ਸ਼ਰਮਾ ਸੰਪਾਦਕ ਪੰਜਾਬ] :=

ਸਿਵਲ ਸਰਜਨ ਮੋਗਾ ਸ੍ਰੀ ਮਤੀ ਅਮਰਪ੍ਰੀਤ ਕੌਰ ਬਾਜਵਾ ਨੇ ਜ਼ਿਲੇ ਵਿੱਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਅ ਕਿ ਸਿਹਤ ਵਿਭਾਗ ਮੋਗਾ ਵੱਲੋਂ ਜ਼ਿਲੇ ਵਿੱਚ ਕਰੋਨਾ ਦੇ ਅੱਜ 1180 ਸੈਂਪਲ ਇਕੱਤਰ ਕੀਤੇ ਗਏ ਹਨ ਅਤੇ ਜ਼ਿਲਾ ਵਿੱਚ 268 ਕਰੋਨਾ ਦੇ ਐਕਟਿਵ ਮਰੀਜ਼ ਹਨ।
ਉਨਾਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਵੱਲੋਂ ਅੱਜ ਤੱਕ ਕੁੱਲ 1 ਲੱਖ 50 ਹਜ਼ਾਰ 779 ਕਰੋਨਾ ਦੇ ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ ਜਿੰਨਾਂ ਵਿੱਚੋਂ 1 ਲੱਖ 15 ਹਜ਼ਾਰ 024 ਕੇਸਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 175 ਕੇਸਾਂ ਦੀ ਰਿਪੋਰਟ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਉਨਾਂ ਕਿਹਾ ਕਿ ਜ਼ਿਲਾ ਮੋਗਾ ਵਿੱਚ ਅੱਜ 21 ਵਿਅਕਤੀਆਂ ਨੇ ਕਰੋਨਾ ਉੱਪਰੋਂ ਜਿੱਤ ਹਾਸਲ ਕੀਤੀ ਹੈ ਜਿਸ ਕਰਕੇ ਉਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਹੁੁਣ ਤੱਕ ਜ਼ਿਲੇ ਦੇ ਕੁੱਲ 7685 ਕਰੋਨਾ ਪਾਜ਼ੀਟਿਵ ਮਰੀਜ਼ ਕਰੋਨਾ ਨੂੰ ਹਰਾਉਣ ਵਿੱਚ ਸਫ਼ਲ ਹੋਏ ਹਨ।
ਉਨਾਂ ਮੋਗਾ ਵਾਸੀਆਂ ਨੂੰ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਜਿਹੜੀਆਂ ਪਾਬੰਦੀਆਂ ਕੋਵਿਡ 19 ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਹਨ ਉਹ ਲੋਕਾਂ ਦੀ ਭਲਾਈ ਲਈ ਹੀ ਲਗਾਈਆਂ ਗਈਆਂ ਹਨ, ਇਨਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਪ੍ਰਸ਼ਾਸ਼ਨ ਦਾ ਕਰੋਨਾ ਵਿਰੁੱਧ ਛੇੜੀ ਜੰਗ ਵਿੱਚ ਸਾਥ ਦਿੱਤਾ ਜਾਵੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਜਬਰ ਡੀ.ਟੀ.ਐੱਫ.

Tue Jun 8 , 2021
ਅਧਿਆਪਕ ਲਾਮਬੰਦੀ ਨਾਲ ਦਿਆਂਗੇ ਜੁਆਬ : ਦਿੱਗਵਿਜੇ ਪਾਲ ਸ਼ਰਮਾ ਚੰਡੀਗੜ੍ਹ 8 ਜੂਨ :=(ਕੈਪਟਨ ਸੁਭਾਸ਼ ਚੰਦਰ ਸ਼ਰਮਾ ਸੰਪਾਦਕ) ਪੰਜਾਬ) := ਮੁੱਖ ਮੰਤਰੀ ਦੇ ਸ਼ਹਿਰ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਜਬਰ ਹੈ। ਜਿਹੜਾ ਕਿ ਬੇਰੁਜ਼ਗਾਰਾਂ ਦੀ ਆਵਾਜ਼ ਬੰਦ ਕਰਕੇ ਹੱਕਾਂ ਹਿਤਾਂ ਦੀ […]

You May Like

advertisement