Uncategorized

10ਵੇਂ ਆਯੁਰਵੇਦ ਦਿਵਸ ਦੇ ਮੌਕੇ ਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ ਵਿਖੇ “ਹਾਰਮਨੀ ਵਣਯਮ” ਵੱਲੋਂ ਤਿਆਰ ਕੀਤੇ ਗਏ ਔਰਗੈਨਿਕ ਉਤਪਾਦਾਂ ਦੇ ਸੇਲ ਕਾਊਂਟਰ ਦਾ ਕੀਤਾ ਗਿਆ ਉਦਘਾਟਨ

ਮੁਖ ਮਹਿਮਾਨ ਦੇ ਤੌਰ ਤੇ ਮਹੰਤ ਸ੍ਰੀ ਰਾਜੇਸ਼ ਗਿਰੀ ਜੀ ਸੰਗਠਨ ਸਕੱਤਰ ਸੰਤ ਸਮਾਜ ਟਰਸਟ ਜੰਮੂ ਅਤੇ ਕਸ਼ਮੀਰ ਉਚੇਚੇ ਤੌਰ ਤੇ ਪਧਾਰੇ।

(ਪੰਜਾਬ) ਫਿਰੋਜ਼ਪੁਰ 26 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

10ਵੇਂ ਆਯੁਰਵੇਦ ਦਿਵਸ ਦੇ ਮੌਕੇ ਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਫਿਰੋਜ਼ਪੁਰ ਵਿਖੇ “ਹਾਰਮਨੀ ਵਣਯਮ” ਵੱਲੋਂ ਤਿਆਰ ਕੀਤੇ ਗਏ ਔਰਗੈਨਿਕ ਉਤਪਾਦਾਂ ਦੇ ਸੇਲ ਕਾਉਟਰ ਦਾ ਉਦਘਾਟਨ ਮੁੱਖ ਮਹਿਮਾਨ ਮਹੰਤ ਸ਼੍ਰੀ ਰਾਜੇਸ਼ ਗਿਰੀ ਜੀ, ਸੰਗਠਨ ਸਕੱਤਰ, ਸੰਤ ਸਮਾਜ ਟਰੱਸਟ(ਜੰਮੂ ਅਤੇ ਕਸ਼ਮੀਰ) ਵੱਲੋਂ ਕੀਤਾ ਗਿਆ। ਇਸ ਮੌਕੇ ਭਗਵਾਨ ਸ਼੍ਰੀ ਧੰਨਵਤਰੀ ਦੇਵ ਜੀ ਦੀ ਪੂਜਾ ਪੰਡਿਤ ਦਵਿੰਦਰ ਪਾਂਡੇ ਜੀ ਵੱਲੋਂ ਕੀਤੀ ਗਈ। ਇਸ ਤੋਂ ਉਪਰੰਤ ਜੋਤ ਜਗਾ ਕੇ ਕੈਂਪ ਦਾ ਉਦਾਘਟਨ ਕੀਤਾ ਗਿਆ। ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ ਜੀ ਅਤੇ ਡਾਇਰੈਕਟਰ ਯੋਗੇਸ਼ ਬਾਂਸਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਹਾਰਮਨੀ ਵਣਯਮ ਆਯੁਰਵੇਦ ਨੂੰ ਜਨਤਾ ਤੱਕ ਪਹੁੰਚਯੋਗ ਬਣਾਉਣ ਲਈ ਇੱਕ ਸ਼ਕਤੀਸ਼ਾਲੀ ਯਤਨ ਹੈ। ਧਰਮਪਾਲ ਬਾਂਸਲ ਜੀ ਵੱਲੋਂ ਤਿਆਰ ਕੀਤੇ ਗਏ ਪ੍ਰੋਡੈਕਟ ਪੂਰੀ ਤਰਾਂ ਔਰਗੈਨਿਕ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹਨ ਕਿਉਕਿ ਅੱਜ ਦੇ ਸਮੇ ਵਿੱਚ ਹਰ ਚੀਜ ਮਿਲਾਵਟ ਵਾਲੀ ਮਿਲਨ ਕਾਰਨ ਸਾਨੂੰ ਸਿਹਤ ਪੱਖੋਂ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਹਨਾ ਵੱਲੋ ਬਣਾਏ ਗਏ ਉਤਪਾਦਾ ਦੀ ਵਿਸਥਾਰ ਸਹਿਤ ਸਾਰਿਆ ਨੂੰ ਜਾਣਕਾਰੀ ਦਿੱਤੀ ਗਈ ਅਤੇ ਅੱਗੇ ਤੋਂ ਹੋਰ ਉਤਪਾਦ ਤਿਆਰ ਕਰਨ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ ਗਿਆ ਤਾ ਕਿ ਅਸੀ ਵਧੀਆ ਸਿਹਤ ਪਾ ਸਕੀਏ। ਇਸ ਮੌਕੇ ਆਏ ਹੋਏ ਸਾਰੇ ਮਹਿਮਾਨਾਂ ਵੱਲੋਂ ਵੀ ਸਾਰੇ ਤਿਆਰ ਕੀਤੇ ਗਏ ਉਤਪਾਦਾ ਦੀ ਸ਼ਲਾਘਾ ਕੀਤੀ ਗਈ।

ਇਹ ਪਹਿਲਕਦਮੀ ਇੱਕ ਸਿਹਤਮੰਦ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰੇਗੀ, ਨਾਲ ਹੀ ਸ਼ੁੱਧ, ਕੁਦਰਤੀ ਅਤੇ ਆਯੁਰਵੇਦਿਕ ਉਤਪਾਦਾਂ ਨੂੰ ਸਮਾਜ ਤੱਕ ਪਹੁੰਚਯੋਗ ਬਣਾਏਗੀ। ਸਮਾਗਮ ਦੌਰਾਨ ਵੱਖ-ਵੱਖ ਆਯੁਰਵੇਦਿਕ ਅਤੇ ਔਰਗੈਨਿਕ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ। ਹਾਰਮਨੀ ਆਯੁਰਵੇਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਇੱਕ ਟੀਮ ਦੁਆਰਾ ਇੱਕ ਮੁਫਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਿਹਤ ਸਲਾਹ ਅਤੇ ਜਾਂਚ ਦਾ ਲਾਭ ਉਠਾਇਆ। ਸਮਾਗਮ ਵਿੱਚ ਮੌਜੂਦ ਮਹਿਮਾਨਾਂ, ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਇਸ ਪਹਿਲਕਦਮੀ ਦੀ ਆਯੁਰਵੇਦ ਦੀ ਸੰਭਾਲ ਅਤੇ ਪ੍ਰਚਾਰ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਸ਼ਲਾਘਾ ਕੀਤੀ। ਇਸ ਮੌਕੇ ਤੇ ਹੀਰਾ ਸੋਡੀ, ਡਾਕਟਰ ਅਨਿਲ ਸ਼ਰਮਾ (ਗੁਰੂ ਜੀ), ਸੁਆਮੀ ਚੰਦਰਸ਼ੇਖਰਾਨੰਦ, ਦਿਵਿਆ ਜੋਤੀ ਜਾਗਰਤੀ ਸੰਸਥਾਨ, ਧਾਰਮਿਕ ਅਤੇ ਸਮਾਜਿਕ ਸੰਗਠਨ ਮਠ ਮੰਦਰ ਪ੍ਰਮੁਖ ਕੈਲਾਸ਼ ਸ਼ਰਮਾ ਅਤੇ ਕੋਮਾਡਡ ਆਫਿਸਰ ਸ਼੍ਰੀ ਗੋ ਸੁਆਮੀ ਬਟਾਲੀਅਨ 155, ਕਰਨਲ ਪੁਨੀਤ ਕਟਾਰੀਆ ਆਦਿ ਸ਼ਾਮਿਲ ਰਹੇ।

   ਅੰਤ ਵਿੱਚ, ਪ੍ਰਬੰਧਨ ਕਮੇਟੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ 10ਵੇਂ ਆਯੁਰਵੇਦ ਦਿਵਸ 'ਤੇ ਆਯੁਰਵੇਦ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

Related Articles

Leave a Reply

Your email address will not be published. Required fields are marked *

Back to top button

Compare Listings

Title Price Status Type Area Purpose Bedrooms Bathrooms
plz call me jitendra patel