ਲੰਬੇ ਸਮੇਂ ਤੋਂ ਟੁੱਟੀ ਫਿਰੋਜ਼ਪੁਰ ਛਾਉਣੀ ਦੀ ਗਲੀ ਨੰਬਰ 10 ਬਣਾਉਣ ਦੀ ਮੰਗ

ਫਿ਼ਰੋਜ਼ਪੁਰ, 24 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ:-

ਕੰਨਟੋਨਮੈਂਟ ਬੋਰਡ ਫਿ਼ਰੋਜ਼ਪੁਰ ਛਾਉਣੀ ਦੇ ਵਾਰਡ ਨੰਬਰ 3 ਦੀ ਗਲੀ ਨੰਬਰ 10 ਜੋ ਕਿ ਲਗਭਗ ਪਿਛਲੇ 3 ਸਾਲ ਤੋਂਂ ਸੀਵਰੇਜ ਪਾਉਣ ਕਾਰਣ ਥਾਂ-ਥਾਂ ਤੋਂ ਟੁੱਟ ਗਈ ਸੀ, ਜਿਸ ਦੇ ਦੁਬਾਰਾ ਨਾ ਬਨਣ ਕਰਕੇ ਗਲੀ ਦੇ ਵਸਨੀਕ ਲੰਬੇ ਸਮੇਂ ਤੋਂਂ ਪਰੇਸ਼ਾਨ ਹਨ। ਇਸ ਸਬੰਧੀ ਗਲੀ ਦੇ ਵਸਨੀਕ ਸਮਾਜ ਸੇਵਕ ਅਮਰੀਕ ਸਿੰਘ, ਪਵਨ ਮਹਾਜਨ, ਡਾ: ਏਵਨ ਕੁਮਾਰ ਵੈਦ, ਸਰਜੀਵਨ, ਚਰਨਜੀਤ ਸਿੰਘ, ਦਰਸ਼ਨਾ ਵਰਮਾ, ਪਿੰਕੀ ਆਦਿ ਨੇ ਦੱਸਿਆ ਕਿ ਗਲੀ ਦੀ ਹਾਲਤ ਇਤਨੀ ਖਰਾਬ ਹੋ ਚੁੱਕੀ ਹੈ ਕਿ ਗਲੀ ਵਿਚ ਚਲਣਾ ਫਿਰਨਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਜੁਰਗ ਸੈਰ ਕਰਨ ਲਈ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਸਕਦੇ, ਜਿਸ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੇ ਕਈ ਵਾਰ ਕੈਂਟ ਬੋਰਡ ਦੇ ਸੀ.ਈ.ਓ ਨੂੰ ਵੀ ਮੰਗ ਪੱਤਰ ਵੀ ਦਿੱਤੇ ਹਨ, ਪ੍ਰੰਤੂ ਅੱਜ ਤੱਕ ਗਲੀ ਨਹੀਂ ਬਣੀ। ਸਮਾਜ ਸੇਵਕ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੀ ਗੱਲ ਕੈਂਟ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਹੋਈ, ਜਿਸ ਵਿਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਗਲੀ ਨੂੰ ਬਣਾਉਣ ਸਬੰਧੀ ਦੋ ਵਾਰ ਟੈਂਡਰ ਕਾਲ ਕੀਤੇ ਜਾ ਚੁੱਕੇ ਹਨ, ਪ੍ਰੰਤੂ ਸਿਰਫ ਦੋ ਟੈਂਡਰ ਆਉਣ ਕਾਰਣ ਟੈਂਡਰ ਰਿਜੈਕਟ ਹੋ ਗਏ। ਹੁਣ ਤੀਸਰੀ ਵਾਰ ਟੈਂਡਰ ਲਗਾਇਆ ਜਾਵੇਗਾ ਅਤੇ ਟੈਂਡਰ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਗਲੀ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਬਾਬਾ ਹਿੰਮਤ ਸਿੰਘ ਚੈਰੀਟੇਬਲ ਸਭਾ ਗੁਰਦੁਆਰਾ ਛੱਪੜੀ ਸਾਹਿਬ ਵਿਖੇ ਸਾਵਣ ਮਹੀਨੇ ਦੀ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ

Sun Jul 25 , 2021
ਫਿ਼ਰੋਜ਼ਪੁਰ, 24 ਜੁਲਾਈ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ:- ਬਾਬਾ ਹਿੰੰਮਤ ਸਿੰਘ ਚੈਰੀਟੇਬਲ ਸਭਾ ਗੁਰਦੁਆਰਾ ਛੱਪੜੀ ਸਾਹਿਬ ਪਿੰਡ ਤੂਤ ਵਿਖੇ ਸਾਵਣ ਮਹੀਨੇ ਦੀ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਪਾਉਣ ਉਪਰੰਤ ਦੀਵਾਨ […]

You May Like

Breaking News

advertisement