ਟਰੱਸਟ ਸਦਾਵਰਤਤ ਪੰਚਾਇਤੀ ਵੱਲੋਂ 102 ਗਰੀਬ ਲੋੜਵੰਦ ਅਤੇ ਵਿਧਵਾ, ਬੇਸਹਾਰਿਆਂ ਨੂੰ ਰਾਸ਼ਨ ਵੰਡਿਆ

ਫਿ਼ਰੋਜ਼ਪੁਰ, 2 ਮਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ ]:-

ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਟਰੱਸਟ ਸਦਾ ਵਰਤ ਪੰਚਾਇਤੀ ਵੱਲੋਂ 102 ਗਰੀਬ ਲੋੜਵੰਦ ਅਤੇ ਵਿਧਵਾ, ਬੇਸਹਾਰਿਆਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਤੇ ਸਦਾ ਵਰਤ ਪੰਚਾਇਤੀ ਰਜਿ: ਦੇ ਮੁੱਖ ਅਹੁਦੇਦਾਰ ਪੀ.ਸੀ ਕੁਮਾਰ, ਅਸ਼ਵਨੀ ਮੌਂਗਾ, ਓਮ ਪ੍ਰਕਾਸ਼ ਕਟਾਰੀਆ, ਮੰਗਤ ਰਾਮ ਮਾਨਕਟਾਲਾ, ਡੀ.ਕੇ ਬਜਾਜ, ਰਜਨੀਸ਼ ਕਪੂਰ ਆਦਿ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਤੇ ਸ੍ਰੀ ਪੀ.ਸੀ ਕੁਮਾਰ ਨੇ ਬੋਲਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਇਕ ਸੱਚੀ-ਸੁੱਚੀ ਸੇਵਾ ਹੈ। ਸਾਨੂੰ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਕੇ ਇਨ੍ਹਾਂ ਬੇਸਹਾਰਿਆਂ ਦੀ ਮੱਦਦ ਕਰਨੀ ਚਾਹੀਦੀ ਹੈ। ਸ੍ਰੀ ਪੀ.ਸੀ ਕੁਮਾਰ ਨੇ ਅੱਗੇ ਕਿਹਾ ਕਿ ਟਰੱਸਟ ਸਦਾ ਵਰਤ ਪੰਚਾਇਤੀ ਜੋ ਕਿ 1914 ਵਿਚ ਉਦੋਂ ਹੌਂਦ ਵਿਚ ਆਇਆ, ਜਦੋਂਂ ਇਥੇ ਕਾਲ ਪਿਆ ਹੋਇਆ ਸੀ ਅਤੇ ਗਰੀਬ ਤ੍ਰਾਹ-ਤ੍ਰਾਹ ਕਰ ਰਹੇ ਸਨ, ਕਿਸੇ ਕੋਲ ਰੋਟੀ ਦਾ ਜੁਗਾੜ ਨਹੀਂ ਸੀ, ਫਿਰ ਕੁਝ ਦਾਨੀ ਸੱਜਣ ਇਕੱਠੇ ਹੋਏ ਅਤੇ ਆਪਣੀਆਂ ਜਾਇਦਾਦਾਂ ਵੇਚ ਕੇ ਇਹ ਟਰੱਸਟ ਬਣਾ ਕੇ ਦਾਨ ਦਿੱਤਾ, ਜੋ ਕਿ ਹੁਣ ਤੱਕ ਗਰੀਬਾਂ, ਲੋੜਵੰਦਾਂ ਨੂੰ ਇਹ ਸੰਸਥਾ ਰਾਸ਼ਨ ਦੇ ਰਹੀ ਹੈ। ਅਸੀਂ ਕਿਸੇ ਕੋਲ ਕੋਈ ਪੈਸਾ ਵਸੂਲ ਨਹੀਂ ਕਰਦੇ, ਸਿਰਫ ਉਨ੍ਹਾਂ ਮਹਾਨ ਆਤਮਾਵਾਂ ਦੀ ਬਦੌਲਤ ਹੀ ਇਹ ਸਮਾਜ ਭਲਾਈ ਦੇ ਕੰਮ ਕਰ ਰਹੇ ਹਾਂ, ਜਿਸ ਤਰ੍ਹਾਂ ਇਕ ਮਜ਼ਦੂਰ ਨੂੰ ਸੱਟ ਵੱਜ ਗਈ ਤਾਂ ਉਹ ਘਰ ਬੈਠ ਗਿਆ, ਉਸਦੇ ਇਲਾਜ ਦਾ ਸਾਰਾ ਖਰਚਾ ਟਰੱਸਟ ਦੇ ਰਾਹੀਂ ਇਸ ਤਰ੍ਹਾਂ ਗਰੀਬ ਤੇ ਲੋੜਵੰਦ ਬੱਚਿਆਂ ਦੀਆਂ ਸਕੂਲ ਦੀ ਫੀਸ, ਗਰੀਬਾਂ ਦੇ ਇਲਾਜ ਲਈ ਦਵਾਈ, ਗਰੀਬ ਲੜਕੀਆਂ ਦੀ ਸ਼ਾਦੀ ਵਿਚ ਮੱਦਦ ਕਰਨਾ ਅਤੇ ਸਮਸ਼ਾਨ ਭੂਮੀ ਵਿਚ ਪ੍ਰਮਾਰਥ ਬਨਾਉਣ ਵਿਚ ਮੱਦਦ ਕਰਦੀ ਹੈ। ਇਸ ਤੋਂ ਇਲਾਵਾ ਘਰ-ਘਰ ਜਾ ਕੇ ਰਾਸ਼ਨ ਦਿੰਦੀ ਹੈ, ਇਸ ਮੌਕੇ ਤੇ ਮਜ਼ਦੂਰ ਦਿਵਸ ਦੀ ਮਹੱਤਤਾ ਦਾ ਜਿ਼ਕਰ ਕਰਦਿਆਂ ਅਹੁਦੇਦਾਰਾਂ ਨੇ ਸਮੂਹ ਮਜ਼ਦੂਰਾਂ ਨੂੰ ਵਧਾਈ ਦਿੱਤੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मेहनगर आज़मगढ़: धूमधाम से मनाई गई ईद लोगों ने अमन शांति की दुआ

Tue May 3 , 2022
मेंहनगर में धूमधाम से मनाई गई ईद लोगों ने अमन शांति की दुआ मेहनगर आज़मगढ़ । मेंहनगर में आज मुस्लिम भाई की ईद लोगों ने पूरे उत्साह और भाईचारे के साथ ईद मनाई गयी ईद की नमाज़ के बाद मुस्लिम भाई गले मिलकर एक-दूसरे को ईद की बधाई दी। ईद […]

You May Like

advertisement