ਫਿਰੋਜਪੁਰ 01 ਮਈ {ਕੈਲਾਸ਼ ਸ਼ਰਮਾ ਜਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਫਿਰੋਜ਼ਪੁਰ ਦੇ ਪੁਰਾਤਨ ਕਾਲਜ ਵਜੋਂ ਜਾਣੇ ਜਾਂਦੇ ਆਰਐਸਡੀ ਕਾਲਜ ਦਾ 103ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਡਾਕਟਰ ਦਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਾਲਜ ਦੇ ਸਟਾਫ ਵੱਲੋਂ ਆਰਐਸਡੀ ਕਾਲਜ ਫਿਰੋਜਪੁਰ ਦੇ 1975 ਤੋਂ ਵੀ ਪੁਰਾਣੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਹ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਆਪਣੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਮੌਜੂਦਾ ਸਟਾਫ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਅਣਥੱਕ ਕੋਸ਼ਿਸ਼ਾਂ ਨਾਲ ਬੱਚਿਆਂ ਨੂੰ ਮੋਬਾਇਲ ਅਤੇ ਨਸ਼ੇ ਵਰਗੀਆਂ ਬਿਮਾਰੀਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕਰਨ। ਪੁਰਾਣੇ ਵਿਦਿਆਰਥੀਆਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਗਏ। ਕਾਲਜ ਦਾ ਇੱਕ ਪਾਰਕ ਮੇਂਨਟੇਸ ਲਈ ਅਡਾਪਟ ਵੀ ਕੀਤਾ ਗਿਆ। ਇਸ ਮੌਕੇ ਡਾ: ਨਿਰਮਲ ਸਿੰਘ ਡਾ: ਅਮਨਦੀਪ ਸਿੰਘ ਡਾ: ਇਕਬਾਲ ਸਿੰਘ ਰਾਜੇਸ਼ ਅਗਰਵਾਲ ਸੰਜਨਾ ਅਗਰਵਾਲ ਅਮਰਦੀਪ ਸਿੰਘ ਵੈਰਕਾ ਦਲਜੀਤ ਸਿੰਘ ਸੰਧੂ ਇੰਦਰਜੀਤ ਸਿੰਘ ਸੰਧੂ ਹਰਿੰਦਰ ਸਿੰਘ ਬਰਾੜ ਇੰਦਰਜੀਤ ਸਿੰਘ ਸੁਖਵੰਤ ਸਿੰਘ ਚਰਨ ਦਾਸ ਬੇਰੀ ਰਜਿੰਦਰ ਉਬਰਾਏ ਸਵਰਨ ਸਿੰਘ ਸੁਹਾਣਾ ਅਸ਼ੋਕ ਪੁਰੀ ਹਰਦੇਵ ਸਿੰਘ ਵਿਰਕ ਜਗਰੂਪ ਸਿੰਘ ਇੰਦਰਜੀਤ ਸਿੰਘ ਰਾਜੇਸ਼ ਖੰਨਾ ਲੰਬੜਦਾਰ ਕੁਲਦੀਪ ਸ਼ਰਮਾ ਪਰਮਜੀਤ ਸਿੰਘ ਬਰਾੜ ਅਤੇ ਦਵਿੰਦਰ ਵੋਹਰਾ ਹਾਜ਼ਰ ਸਨ। ਅਖੀਰ ਵਿੱਚ ਪ੍ਰਿੰਸੀਪਲ ਡਾ: ਦਲਜੀਤ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਜਦ ਕਦੇ ਵੀ ਭਵਿੱਖ ਵਿੱਚ ਕਾਲਜ ਵੱਲੋਂ ਕੋਈ ਪ੍ਰੋਗਰਾਮ ਕੀਤਾ ਜਾਵੇਗਾ ਤਾਂ ਪੁਰਾਣੇ ਵਿਦਿਆਰਥੀਆਂ ਨੂੰ ਜਰੂਰ ਯਾਦ ਕੀਤਾ ਜਾਵੇਗਾ।