ਮੋਗਾ ਦੇ ਗੁਰੂਕੁਲ ਸਕੂਲ ਦੀ 11 ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਪਣੇ ਨਾਨਕੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ


ਮੋਗਾ 12 ਜੂਨ(ਸ਼ਾਲੀਨ ਸ਼ਰਮਾ, ਜਿਲਾ ਇੰਚਾਰਜ, ਮੋਗਾ) -ਮੋਗਾ ਦੇ ਗੁਰੂਕੁਲ ਸਕੂਲ ਦੀ 11 ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਪਣੇ ਨਾਨਕੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਲੜਕੀ ਨੇ ਅੰਗਰੇਜ਼ੀ ਵਿਚ ਇਕ ਸੁਸਾਈਡ ਨੋਟ ਵੀ ਛੱਡਿਆ ਸੀ। ਜਿਸ ਵਿਚ ਉਸ ਨੇ ਪ੍ਰਿੰਸੀਪਲ ਦੀ  ਲੜਕੀ ਅਤੇ ਇਕ ਲੜਕੇ ਦਾ ਨਾਮ ਲਿਖਿਆ! ਲੜਕੀ ਨੇ ਸੁਸਾਈਡ ਨੋਟ ਵਿੱਚ ਆਪਣੇ ਮੋਬਾਈਲ ਫੋਨ ਦਾ ਜ਼ਿਕਰ ਵੀ ਕੀਤਾ ਅਤੇ ਆਪਣਾ ਫੋਨ ਦਾ ਪਾਸਵਰਡ ਵੀ ਲਿਖਿਆ ਅਤੇ ਲਿਖਿਆ ਕਿ ਉਹ ਸਕ੍ਰੀਨ ਸ਼ਾਟਸ ਫੋਲਡਰ ਤੋਂ ਸਭ ਕੁਝ ਜਾਣ ਸਕਦੇ ਨੇ !! ਮ੍ਰਿਤਕ ਖੁਸ਼ਪ੍ਰੀਤ 17 ਸਾਲ ਦੀ ਹੈ ਅਤੇ ਲੰਬੇ ਸਮੇਂ ਤੋਂ ਮੋਗਾ ਦੇ ਤਲਵੰਡੀ ਭਾਗੇਰੀਆ ਪਿੰਡ ਵਿਚ ਆਪਣੇ ਨਾਨਾ-ਨਾਨੀ ਨਾਲ ਰਹਿੰਦੀ ਸੀ। ਖੁਸ਼ਪ੍ਰੀਤ ਵਿਦੇਸ਼ ਵਿਚ ਪੈਦਾ ਹੋਈ ਸੀ ਪਰ ਹੁਣ ਉਹ ਆਪਣੇ ਨਾਨਾ ਨਾਨੀ ਦੇ ਨਾਲ ਰਹਿੰਦੀ ਸੀ ਅਤੇ ਮੋਗਾ ਦੇ ਗੁਰੂਕੁਲ ਸਕੂਲ ਵਿਚ 11 ਵੀਂ ਕਲਾਸ ਵਿਚ ਪੜ੍ਹਦੀ ਸੀ। ਖੁਸ਼ਪ੍ਰੀਤ ਦੇ ਨਾਨੇ ਅਤੇ ਪਿੰਡ ਦੇ ਸਰਪੰਚ ਨੇ ਦਸਿਆ  ਪਿਛਲੇ ਇਕ ਸਾਲ ਤੋਂ ਹੋਸਟਲ ਵਿਚ ਰਹਿ ਰਹੀ ਸੀ ਅਤੇ ਸਿਰਫ ਦੋ ਮਹੀਨੇ ਪਹਿਲਾਂ ਹੀ ਉਸ ਨੂੰ ਘਰ ਲੈ ਕੇ ਆਏ ਸੀ, ਉਹ ਸਕੂਲ ਕਰਕੇ ਬੜੀ ਪਰੇਸ਼ਾਨ ਸੀ !ਪ੍ਰਿੰਸੀਪਲ ਦੀ ਕੁੜੀ ਅਤੇ ਟੀਚਰ ਅਮਨਦੀਪ ਪਰੇਸ਼ਾਨ ਕਰਦੇ ਸੀ !  ਅਤੇ 15 ਦਿਨ ਪਹਿਲਾਂ ਉਹ ਸਕੂਲ ਗਏ  ਸੀ ਅਤੇ ਪ੍ਰਿੰਸੀਪਲ ਨੂ ਇਸ ਬਾਰੇ ਜਾਨੁ ਕਰਵਾਇਆ ਸੀ !ਅਤੇ  ਉਸ ਨੂੰ ਭਰੋਸਾ ਦਿੱਤਾ ਸੀ ਪਰ ਉਸਨੇ ਧਿਆਨ ਨਹੀਂ ਦਿੱਤਾ।! ਅਤੇ ਓਹ ਉਸ ਦੀ ਨਾਤੀ ਨੂ  ਬਾਰ ਬਾਰ ਘਰੋਂ ਇਸ ਨੂੰ ਲੈ ਕੇ ਜਾਂਦੀ ਸੀ! ਜਿਸ ਕਰਕੇ ਉਸ ਨੇ ਕਲ ਘਰ ਵਿਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ! ਉਥੇ ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਨੇ ਰਵਲੀਨ ਕੌਰ ਅਤੇ ਅਧਿਆਪਕ ਅਮਨਦੀਪ ਖਿਲਾਫ 306 ਦੇ ਤਹਿਤ ਕੇਸ ਦਰਜ ਕੀਤਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਜ਼ਿਲੇ ‘ਚ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ- (ਦਰਿਆ ਸਤਲੁਜ ਵਿੱਚ ਪੈਂਦੇ ਸਮੂਹ ਪਿੰਡਾਂ ਦੇ ਰਕਬੇ ਵਿੱਚੋਂ ਰੇਤਾ ਅਤੇ ਮਿੱਟੀ ਦੀ ਨਿਕਾਸੀ ‘ਤੇ ਪਾਬੰਦੀ ਦੇ ਹੁਕਮ

Sat Jun 12 , 2021
ਆਦੇਸ਼ 31 ਜੁਲਾਈ ਤੱਕ ਲਾਗੂ ਰਹਿਣਗੇ- ਜ਼ਿਲਾ ਮੈਜਿਸਟ੍ਰੇਟ)ਮੋਗਾ 12 ਜੂਨ (ਸ਼ਾਲੀਨ ਸ਼ਰਮਾ, ਜਿਲਾ ਇੰਚਾਰਜ, ਮੋਗਾ) -ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ, ਆਈ.ਏ.ਐਸ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਮੋਗਾ ‘ਚ ਕੁੱਝ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਆਦੇਸ਼ 31 ਜੁਲਾਈ […]

You May Like

advertisement