ਰੋਟਰੀ ਕੱਲਬ ਫਿਰੋਜਪੁਰ ਕੈਂਟ ਨੇ ਵਿਸ਼ਵ ਮਹਿਲਾ ਦਿਵਸ ਮੌਕੇ ਕੀਤਾ ਵੱਖ-ਵੱਖ ਸੰਸਥਾਵਾਂ ਦੀਆਂ 11 ਮਹਿਲਾਵਾਂ ਨੂੰ ਸਨਮਾਨਿਤ

ਫ਼ਿਰੋਜ਼ਪੁਰ 08 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਫਿਰੋਜਪੁਰ ਦੀ ਨਾਮਵਰ ਸਮਾਜ-ਸੇਵੀ ਸੰਸਥਾ ਰੋਟਰੀ ਕੱਲਬ ਫਿਰੋਜਪੁਰ ਕੈਂਟ ਵੱਲੋਂ ਅੱਜ ਪ੍ਰਧਾਨ ਕਮਲ ਸ਼ਰਮਾ ਅਤੇ ਪ੍ਰਿੰਸੀਪਲ ਡਾ.ਸੰਗੀਤਾਂ ਦੀ ਅਗਵਾਈ ਵਿੱਚ ਵਿਸ਼ਵ ਮਹਿਲਾ ਦਿਵਸ ਮੌਕੇ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਸ਼ਹਿਰ ਵਿਚ ਵੱਖ ਵੱਖ ਖੇਤਰ ਵਿੱਚ ਸ਼ਾਨਦਾਰ ਸੇਵਾਵਾ ਨਿਭਾਂ ਰਹੀਆਂ ਮਹਿਲਾਵਾਂ ਨੂੰ ਸਨਮਾਨ ਪੱਤਰ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿ ਆਪਣਾ ਫ਼ਰਜ਼ ਸ਼ਾਨਦਾਰ ਢੰਗ ਨਾਲ ਨਿਭਾਉਣ ਵਾਲੀਆਂ ਮਹਿਲਾਵਾਂ ਦੀ ਸਰਾਹਨਾ ਅਤੇ ਸ਼ੁਕਰੀਆ ਅਦਾ ਕਰਣ ਦੇ ਇੱਕ ਨਿੱਕੇ ਜਿਹੇ ਉਪਰਾਲੇ ਨੂੰ ਲੈ ਕੇ ਕੱਲਬ ਵਲ਼ੋ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਪ੍ਰਭਾਵਸ਼ਾਲੀ ਅਧਿਆਪਨ ਕਰਣ ਵਾਲੀਆਂ ਮਹਿਲਾ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਜੈਕਟ ਚੈਅਰਮੈਨ ਹਰਵਿੰਦਰ ਘਈ ਨੇ ਦੱਸਿਆ ਕਿ ਅੱਜ ਦਾ ਦਿਨ ਸਮਾਜ ਵਿੱਚ ਵਿਸ਼ੇਸ਼ ਯੋਗਦਾਨ ਅਤੇ ਮਾਂ, ਪਤਨੀ, ਭੈਣ ਅਤੇ ਬੇਟੀ ਬਣ ਹਰੇਕ ਖੇਤਰ ਵਿੱਚ ਆਪਣਾ ਫਰਜ ਨਿਭਾ ਰਹੀਆਂ ਮਹਿਲਾਵਾਂ ਦੀ ਸਰਾਹਨਾ ਕਰਨ ਦਾ ਇੱਕ ਸਹੀ ਸਮਾਂ ਹੈ। ਅੱਜ ਹਰ ਖੇਤਰ ਵਿੱਚ ਮਹਿਲਾਵਾਂ ਕਿਸੇ ਤੋ ਘੱਟ ਨਹੀਂ ਹਨ। ਸਨਮਾਨ ਪ੍ਰਾਪਤ ਕਰਣ ਵਾਲ਼ੀਆਂ ਵਿੱਚ ਪ੍ਰਿੰਸੀਪਲ ਡਾ.ਸੰਗੀਤਾਂ, ਪਲਵਿੰਦਰ ਕੌਰ, ਡਾ.ਸਾਨਿਆ ਗਿੱਲ, ਅਨੂੰ ਨੰਦਾ, ਕੋਮਲ ਸ਼ਰਮਾ, ਡਾ.ਵੰਦਨਾ ਗੁਪਤਾ, ਡਾ.ਅੰਜੂ ਬਾਲਾ,ਡਾ.ਰਮਨੀਕ ਕੌਰ,ਡਾ.ਰੁਕਿੰਦਰ ਕੌਰ, ਡਾ.ਗੀਤਾਜਲੀ , ਮੋਨਿਕਾ ਕੱਕੜ ਆਦਿ ਸ਼ਾਮਿਲ ਸਨ।
ਇਸ ਮੌਕੇ ਸੱਕਤਰ ਗੁਲਸ਼ਨ ਸਚਦੇਵਾ, ਹਰਵਿੰਦਰ ਘਈ, ਸ਼ਿਵਮ ਬਜਾਜ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

महिला दिवस की कहानी संघर्षों और आन्दोलनों से शुरू हुई थी : प्रो बिन्दु शर्मा

Tue Mar 8 , 2022
हरियाणा संपादक – वैद्य पण्डित प्रमोद कौशिक।दूरभाष – 9416191877 नारी उत्थान व सामाजिक न्याय के लिए हमें अपने पूर्वाग्रहों से लड़ना होगा: प्रो. सुभाष चन्द्र।व्यक्तित्व के निर्माण में महिलाओं का अहम योगदान है: प्रो. कुलदीप सिंह।अंतरराष्ट्रीय महिला दिवस के अवसर कुरुक्षेत्र विश्वविद्यालय के हिन्दी विभाग और पंजाबी विभाग के संयुक्त […]

You May Like

Breaking News

advertisement