ਸੇਵਾ ਭਾਰਤੀ ਵੱਲੋਂ 130 ਫਲਦਾਰ ਬੂਟੇ ਲਗਾਏ ਗਏ:- ਤਰਲੋਚਨ ਚੋਪੜਾ ਪ੍ਰਧਾਨ ਸੇਵਾ ਭਾਰਤੀ

ਫਿਰੋਜ਼ਪੁਰ 03 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸੇਵਾ ਭਾਰਤੀ ਦੇ ਮੈਂਬਰ ਸ੍ਰੀ ਸੁਰਿੰਦਰ ਕੁਮਾਰ ਡੋਨਰ ਸੇਵਾ ਭਾਰਤੀ ਤਰਲੋਚਨ ਚੋਪੜਾ ਦੇ ਨਾਲ ਅੱਜ ਜੰਗਾਂ ਵਾਲਾ ਮੋੜ ਜਿੱਥੇ ਅਚਾਰਿਆ ਜੋ ਕਿ ਏਕਲ ਵਿਦਿਆਲਿਆ ਵੱਖ ਵੱਖ ਪਿੰਡਾਂ ਵਿੱਚ ਬਾਰਡਰ ਬੈਲਟ ਤੇ ਸਕੂਲ ਵਿੱਚ ਪੜਦੇ ਬੱਚਿਆਂ ਨੂੰ ਸ਼ਾਮ ਨੂੰ ਫਰੀ ਬਗੈਰ ਕਿਸੇ ਕੀਮਤ ਦੇ ਸਕੂਲ ਦਾ ਕੰਮ ਕਰਵਾਉਂਦੀਆਂ ਹਨ। ਉਨਾ ਦੀਦੀਆਂ ਵੱਲੋਂ ਮਹੀਨਾ ਵਾਰ ਮੀਟਿੰਗ ਰੱਖੀ ਹੋਈ ਸੀ ਅਤੇ ਉੱਥੇ ਜਾ ਕੇ 130 ਬੂਟੇ ਫ਼ਲਦਾਰ ਦੀਦੀਆਂ ਨੂੰ ਵੰਡੇ ਗਏ ਅਤੇ ਸ੍ਰੀ ਤਰਲੋਚਨ ਚੋਪੜਾ ਨੇ ਫ਼ਲਦਾਰ ਬੂਟਿਆਂ ਦੀ ਮਹੱਤਤਾ ਬਾਰੇ ਦੱਸਿਆ ਕਿ ਇਹ ਪੌਦੇ ਨਾ ਸਿਰਫ ਫਲ ਹੀ ਦਿੰਦੇ ਹਨ ਪਰੰਤੂ ਬਹੁਤ ਮਾਤਰਾ ਵਿੱਚ ਆਕਸੀਜਨ ਦੀ ਪੈਦਾ ਕਰਦੇ ਹਨ। ਇਸ ਨਾਲ ਆਪਣਾ ਆਲਾ ਦੁਆਲਾ ਵਾਤਾਵਰਨ ਸ਼ੁੱਧ ਹੁੰਦਾ ਹੈ। ਲੋਕ ਆਪਣੇ ਬੱਚੇ ਬਾਹਰ ਭੇਜ ਦਿੰਦੇ ਹਨ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਕਨੇਡਾ ਆਸਟਰੇਲੀਆ ਦਾ ਵਾਤਾਵਰਨ ਬਹੁਤ ਸ਼ੁੱਧ ਹੈ। ਉੱਥੇ ਆਦਮੀਆਂ ਨੂੰ ਦਵਾਈ ਦੀ ਜਰੂਰਤ ਨਾ ਮਾਤਰ ਹੀ ਪੈਂਦੀ ਹੈ ਦਵਾਈ ਘੱਟ ਜਾਂਦੀ ਹੈ ਇਸ ਦਾ ਕਾਰਨ ਇਹ ਹੈ ਕਿ ਕਿਉਂਕਿ ਉੱਥੇ ਤਕਰੀਬਨ ਇੱਕ ਬੰਦੇ ਮਗਰ 6833 ਦਰਖਤਾਂ ਅਤੇ ਭਾਰਤ ਦੇਸ਼ ਵਿੱਚ ਸਿਰਫ 28 ਦਰੱਖਤ ਹੀ ਹਨ। ਇਸ ਕਰਕੇ ਉਥੋਂ ਦਾ ਵਾਤਾਵਰਨ ਸ਼ੁੱਧ ਹੈ। ਇਸ ਕਰਕੇ ਜੇਕਰ ਅਸੀਂ ਸਾਰੇ ਰਲ ਮਿਲ ਕੇ ਪੌਦੇ ਲਗਾਵਾਂਗੇ ਤਾਂ ਇਥੋਂ ਦਾ ਵਾਤਾਵਰਨ ਵੀ ਸ਼ੁੱਧ ਹੋ ਜਾਏਗਾ ਅਤੇ ਕਿਸੇ ਨੂੰ ਵੀ ਦਵਾਈਆਂ ਦੀ ਜਰੂਰਤ ਨਹੀਂ ਪਵੇਗੀ। ਸੇਵਾ ਭਾਰਤੀ ਅਤੇ ਹਰਿਆਵਲ ਪੰਜਾਬ ਸੰਸਥਾ ਦਾ ਹਰ ਸਾਲ ਇਹੋ ਹੀ ਪ੍ਰਿਆਸ ਹੁੰਦਾ ਹੈ। ਇਹ ਤੁਲਸੀ ਵਿਤਰਨ ਅਤੇ ਵੱਧ ਤੋਂ ਵੱਧ ਸਾਵਨ ਦੇ ਮਹੀਨੇ ਵਿੱਚ ਪੌਦੇ ਲਗਾ ਕੇ ਆਪਣੇ ਨਗਰ, ਬਸਤੀ, ਸ਼ਹਿਰ, ਨੂੰ ਸਵੱਛ ਕਰੀਏ। ਜਿਸ ਨਾਲ ਪੰਜਾਬ ਅਤੇ ਭਾਰਤ ਦੇਸ਼ ਦਾ ਵਾਤਾਵਰਨ ਵਧੀਆ ਹੋ ਸਕੇ ਸ: ਸੁਰਜੀਤ ਸਿੰਘ ਸਦਰਦੀਨ ਨੇ ਪਿੰਡ ਵਾਸੀਆਂ ਅਚਾਰਿਆ , ਦੀਦੀਆਂ ਦਾ ਧੰਨਵਾਦ ਕਰਦਿਆਂ ਹੋਇਆ ਪੌਦਿਆਂ ਨੂੰ ਸਿਰਫ ਲਗਾਉਣਾ ਨਹੀਂ , ਪਾਲਣਾ ਵੀ ਬਹੁਤ ਜਰੂਰੀ ਹੈ ਕਿਉਂਕਿ ਇੱਕ ਇੱਕ ਰੁੱਖ ਨਾਲ ਬਹੁਤ ਫਰਕ ਪੈਂਦਾ ਪੈਂਦਾ ਹੈ। ਇਸ ਨਾਲ ਜੋ ਧਰਤੀ ਦਾ ਤਾਪਮਾਨ ਇਸ ਵਾਰ 48 ਡਿਗਰੀ ਤੋਂ ਟੱਪ ਗਿਆ ਹੈ ਅਤੇ 52 ਡਿਗਰੀ ਤੱਕ ਆਉਣ ਦੀ ਉਮੀਦ ਸੀ। ਜਿਸ ਨਾਲ ਇਨਸਾਨ ਨੂੰ ਬਹੁਤ ਬਿਮਾਰੀਆਂ ਅਤੇ ਜੀਣਾ ਬੇਹਾਲ ਹੋ ਜਾਣਾ ਤੋਂ ਬਚਾਇਆ ਜਾ ਸਕੇਗਾ । ਆਚਾਰਿਆ ਵੱਲੋਂ ਵੀ ਹਰੇਕ ਪੌਦੇ ਨੂੰ ਪਾਲਣ ਦਾ ਪ੍ਰਣ ਲਿਆ । ਤਰਲੋਚਨ ਚੋਪੜਾ ਪ੍ਰਧਾਨ ਸੇਵਾ ਭਾਰਤੀ ਨੇ ਸਾਰੇ ਪਿੰਡ ਵਾਸੀਆਂ ਦੀਦੀਆਂ ਅਚਾਰਿਆ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

advertisement