ਜਨਤਕ, ਅਧਿਆਪਕ ਜਥੇਬੰਦੀਆਂ ਵੱਲੋਂ ਲਖੀਮਪੁਰ ਦੇ ਸ਼ਹੀਦਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ 14 ਅਕਤੂਬਰ ਨੂੰ ਮੋਗਾ ਚ ਕੀਤਾ ਜਾਵੇਗਾ ਰੋਸ ਤੇ ਕੈਂਡਲ ਮਾਰਚ

ਸਮੂਹ ਵਰਗਾਂ ਦੇ ਲੋਕਾਂ ਨੂੰ ਇਕਮੁੱਠਤਾ ਦਿਖਾਉਣ ਲਈ ਮਾਰਚ ਚ ਸ਼ਾਮਲ ਹੋਣ ਦੀ ਅਪੀਲ

ਮੋਗਾ: 12 ਅਕਤੂਬਰ (ਕੈਪਟਨ ਸੁਭਾਸ਼ ਚੰਦਰ ਸ਼ਰਮਾ ):= ਕਿਸਾਨ ਸੰਘਰਸ਼ ਸਹਾਇਤਾ ਕਮੇਟੀ, ਡੀ ਟੀ ਐੱਫ ਪੰਜਾਬ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦੀ ਨੇਚਰ ਪਾਰਕ ਮੋਗਾ ਵਿੱਚ ਸਾਂਝੀ ਮੀਟਿੰਗ ਸੁਰਿੰਦਰ ਸਿੰਘ ਮੋਗਾ ਕੋ-ਕਨਵੀਨਰ ਦੀ ਪ੍ਧਾਨਗੀ ਹੇਠ ਹੋਈ ਜਿਸ ਵਿੱਚ ਬੀਤੇ ਦਿਨੀਂ ਲਖੀਮਪੁਰ ਖੀਰੀ (ਯੂ,ਪੀ )ਵਿਖੇ ਯੂ,ਪੀ ,ਦੇ ਉੱਪ ਮੁੱਖ ਮੰਤਰੀ ਖਿਲਾਫ ਕੇਂਦਰ ਦੀ ਤਾਨਾਸ਼ਾਹ ਮੋਦੀ ਹਕੂਮਤ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਧਾਰੀ ਸ਼ਾਜਿਸ਼ੀ ਚੁੱਪ ਤੋੜਨ ਲਈ ਸ਼ਾਤਮਈ ਰੋਸ ਪ੍ਦਰਸ਼ਨ ਤੋਂ ਵਾਪਿਸ ਆ ਰਹੇ ਕਿਸਾਨਾਂ ਉੱਪਰ ਕੇਂਦਰੀ ਰਾਜ ਗ੍ਰਹਿ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵੱਲੋਂ ਗੱਡੀ ਚਾੜ੍ਹ ਕੇ ਚਾਰ ਕਿਸਾਨ ਆਗੂਆਂ, ਇੱਕ ਪੱਤਰਕਾਰ ਨੂੰ ਸ਼ਹੀਦ ਕੀਤੇ ਜਾਣ ਦੀ ਕਰੜੀ ਨਿਖੇਧੀ ਕੀਤੀ ਗਈ ।ਦਿੱਗ ਵਿਜੇ ਪਾਲ ਸ਼ਰਮਾ ਸੂਬਾ ਪ੍ਰਧਾਨ ਡੀ ਟੀ ਐੱਫ, ਪਰੇਮ ਕੁਮਾਰ ਮੋਗਾ, ਨਾਇਬ ਸਿੰਘ ਪੰਜਾਬ ਗੌਰਮਿੰਟ ਪੈਨਸ਼ਨਰਜ਼ ਆਗੂਆਂ, ਬਲਵਿੰਦਰ ਸਿੰਘ ਰੋਡੇ ਸੇਵਾ ਮਕਤ ਕਾਨੂੰਗੋ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਿਹਾ ਕਿਸਾਨ ਸੰਘਰਸ਼ ਹੁਣ ਪੂਰੇ ਮੁਲਕ ਵਿੱਚ ਸਾਰੇ ਭਰਾਤਰੀ ਵਰਗਾਂ ਦੀ ਬੇ ਮਿਸਾਲ ਹਮਾਇਤ ਹਾਸਲ ਕਰਕੇ ਜਨ ਅੰਦੋਲਨ ਬਣ ਚੁੱਕਾ ਹੈ ਤੇ ਸਿਰਫ ਕੌਮੀ ਨਹੀਂ ਸਗੋਂ ਕੌਮਾਂਤਰੀ ਪੱਧਰ ਤੇ ਚਰਚਿਤ ਤੇ ਹਮਾਇਤ ਪਾ੍ਪਤ ਲਾ ਮਿਸਾਲ ਸੰਘਰਸ਼ ਦਾ ਰੂਪ ਧਾਰਨ ਕਰ ਗਿਆ ਹੈ ।ਕਾਰਪੋਰੇਟ ਘਰਾਣਿਆਂ,ਕੌਮਾਂਤਰੀ ਸਾਮਰਾਜੀ ਲੋਟੂ ਸੰਸਥਾਵਾਂ ਦੀ ਰਖੇਲ ਮੋਦੀ ਹਕੂਮਤ ਇਸ ਨੂੰ ਫੇਲ੍ਹ ਕਰਨ ਲਈ ਪਹਿਲੇ ਦਿਨ ਤੋਂ ਹੀ ਕਪਟੀ ਚਾਲਾਂ ਚੱਲ ਰਹੀ ਹੈ ਤੇ ਇਹ ਖੂਨੀ ਕਾਂਡ ਵੀ ਸੰਘਰਸ਼ੀ ਕਿਸਾਨਾਂ ਦੇ ਹੌਸਲੇ ਪਸਤ ਕਰਨ ਲਈ ਰਚਾਇਆ ਗਿਆ ਹੈ ।ਇਸ ਮਾਰੂ ਹਮਲੇ ਦਾ ਸਾਰੇ ਭਰਾਤਰੀ ਤਬਕਿਆਂ ਨੂੰ ਕਿਸਾਨ ਘੋਲ ਨਾਲ ਇੱਕ ਮੁੱਠਤਾ ਪ੍ਗਟ ਕਰਕੇ ਮੂੰਹ ਤੋੜਵਾਂ ਜਵਾਬ ਦੇਣਾਂ ਚਾਹੀਦਾ ਹੈ ।ਸ਼ਵਿੰਦਰ ਪਾਲ ਕੌਰ ਗਿੱਲ ਔਰਤ ਆਗੂ, ਅਮਨਦੀਪ ਸਿੰਘ ਮੱਦੋਕੇ ਕਿਸਾਨ ਆਗੂ, ਮਹਿੰਦਰ ਪਾਲ ਲੂੰਬਾ ਪੈਰਾ ਮੈਡੀਕਲ ਤੇ ਸਮਾਜ ਸੇਵੀ ਆਗੂ ਨੇ ਮੋਗਾ ਸ਼ਹਿਰ ਦੀਆਂ ਸਮੂਹ ਜਨਤਕ ਜਮਹੂਰੀ, ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ/ਵਰਕਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ, ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਤੇ ਉਸਦੇ ਗੁੰਡੇ ਸਾਥੀਆਂ ਨੂੰ ਬੇਕਸੂਰ ਕਿਸਾਨਾਂ ਦੇ ਕਤਲ ਦੇ ਦੋਸ਼ ਅਧੀਨ ਸਖਤ ਸਜ਼ਾਵਾਂ ਦੇਣ, ਕਿਸਾਨ ਘੋਲ ਨਾਲ ਭਰਾਤਰੀ ਇੱਕਮੁੱਠਤਾ ਪ੍ਗਟ ਕਰਨ ਲਈ 14 ਅਕਤੂਬਰ ਸ਼ਾਮ 5 ਵਜੇ ਨੇਚਰ ਪਾਰਕ ਮੋਗਾ ਵਿੱਚ ਇਕੱਠੇ ਹੋ ਕੇ ਸ਼ਹਿਰ ਵਿੱਚ ਰੋਸ ਤੇ ਮਸ਼ਾਲ ਮਾਰਚ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੀਏ । ਅਖੀਰ ਵਿੱਚ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ, ਸਮਾਜ ਸੇਵੀ ਲੋਕਾਂ, ਇਨਸਾਫ ਪਸੰਦ ਤੇ ਬੁੱਧੀਜੀਵੀ ਲੋਕਾਂ ਨੂੰ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ 14 ਅਕਤੂਬਰ ਦੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਸ਼ਾਮ ਪੰਜ ਵਜੇ ਨੇਚਰ ਪਾਰਕ ਮੋਗਾ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਕੀਤੀ ਗਈ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बिहार:पेशेंट सपोर्ट ग्रुप फाईलेरिया उन्मूलन मुहिम में शामिल, लोगों को दवा सेवन के लिए कर रहें जागरूक

Tue Oct 12 , 2021
• अपनी जिम्मेदारियों को समझते हुए आगे आयें फाईलेरिया मरीज • अब घर-घर जाकर लोगों को कर रहें है जागरूक•“पेशेंट सपोर्ट ग्रुप” मरीजों के लिए बना चर्चा का प्लेटफार्म छपरा संवाददाता छपरा। ‘‘हम लोग जिस दर्द को महसूस कर रहें है, वह दर्द हमारे समाज व गांव के किसी व्यक्ति […]

You May Like

advertisement