ਡੀਸੀ ਦਫ਼ਤਰ ਕਾਮਿਆਂ ਨੇ ਗੁਰਪ੍ਰੀਤ ਕਾਂਗੜ ਮਾਲ ਮੰਤਰੀ ਦੀ ਕਾਂਗੜ ਵਿਖੇ ਰਿਹਾਇਸ਼ ਨੂੰ ਘੇਰਿਆ 15 ਅਗਸਤ ਤੱਕ ਕਲਮਛੋਡ਼ ਹਡ਼ਤਾਲ ਵਧਾਈ 12 ਤੋਂ ਪੱਕਾ ਮੋਰਚਾ ਲਾਉਣ ਦਾ ਫ਼ੈਸਲਾ

ਫ਼ਿਰੋਜ਼ਪੁਰ 05 ਅਗਸਤ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਪੰਜਾਬ ਰਾਜ ਜ਼ਿਲ੍ਹਾ (ਡੀ ਸੀ) ਯੂਨੀਅਨ ਵੱਲੋਂ ਸਟੇਟ ਬਾਡੀ ਦੀ ਅਗਵਾਈ ਵਿੱਚ ਪੰਜਾਬ ਦੇ ਡੀਸੀ ਦਫ਼ਤਰਾਂ, ਐੱਸਡੀਐੱਮ ਦਫ਼ਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਕੰਮ ਕਰਦੇ ਦਫਤਰੀ ਕਾਮਿਆਂ ਨੇ 15 ਅਗਸਤ ਤੱਕ ਕਲਮਛੋਡ਼ ਹਡ਼ਤਾਲ ਦਾ ਐਲਾਨ ਕਰ ਦਿੱਤਾ ਹੈ l ਬੀਤੇ ਕੱਲ੍ਹ ਪੰਜਾਬ ਦੇ ਸਮੂਹ ਡੀਸੀ ਦਫਤਰਾਂ ਦੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਪਿੰਡ ਕਾਂਗੜ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਅਤੇ ਰੈਲੀ ਉਪਰੰਤ ਰੋਸ ਮਾਰਚ ਕਰਦੇ ਹੋਏ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਰਿਹਾਇਸ਼ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਇਸ ਸੰਬੰਧ ਵਿਚ ਓਮ ਪ੍ਰਕਾਸ਼ ਰਾਣਾ ਪ੍ਰਧਾਨ ਡੀ ਸੀ ਦਫਤਰ ਯੂਨੀਅਨ, ਜਨਰਲ ਸਕੱਤਰ ਮਹਿਤਾਬ ਸਿੰਘ ਅਤੇ ਜਕਸੀਰ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਸਟਾਫ ਮੰਗਦੇ ਸੀ, ਪ੍ਰਮੋਸ਼ਨਾਂ ਮੰਗਦੇ ਸੀ ਜਾਂ ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਦੀ ਪਦਉੱਨਤੀ ਦਾ ਕੋਟਾ ਮੰਗਦੇ ਸੀ ਅਤੇ ਹੋਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕੀਤੇ ਜਾਣ ਦੀ ਉਮੀਦ ਕਰਦੇ ਸੀ ਪਰੰਤੂ ਪੰਜਾਬ ਸਰਕਾਰ ਮਾਲ ਵਿਭਾਗ ਨੇ ਡੀਸੀ ਦਫ਼ਤਰਾਂ ਦੇ ਪੁਨਰਗਠਨ ਕਰਨ ਦੇ ਨਾਮ ਤੇ ਹਰੇਕ ਜ਼ਿਲ੍ਹੇ ਵਿੱਚ ਛੇ ਸ਼ਾਖਾਵਾਂ ਖ਼ਤਮ ਕਰ ਦਿੱਤੀਆਂ ਅਤੇ ਸੀਨੀਅਰ ਸਹਾਇਕਾਂ ਤੇ ਕਲਰਕਾਂ ਦੀਆਂ ਅਸਾਮੀਆਂ ਖ਼ਤਮ ਕਰ ਦਿੱਤੀਆਂ। ਇਸ ਨਾਲ ਡੀਸੀ ਦਫ਼ਤਰ ਕਾਮਿਆਂ ਦੇ ਪ੍ਰਮੋਸ਼ਨ ਮੌਕੇ ਘਟ ਗਏ ਅਤੇ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਦੇ ਉਲਟ ਪੜ੍ਹੇ ਲਿਖੇ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਘਟਾ ਦਿੱਤੇ। ਇਸ ਤੋਂ ਇਲਾਵਾ ਸਾਂਝੀਆਂ ਮੰਗਾਂ ਤੇ ਪੰਜਾਬ ਸਰਕਾਰ ਦੇ ਰਵੱਈਏ ਦੀ ਆਲੋਚਨਾ ਕਰਦਿਆਂ ਹਾਜ਼ਰ ਡੀਸੀ ਦਫ਼ਤਰ ਕਾਮਿਆਂ ਨੇ ਦੋ ਹਜਾਰ ਬਾਈ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਵੋਟਾਂ ਨਾ ਪਾਉਣ ਦਾ ਅਾਇਦ ਲਿਆ। ਇਸ ਲਈ ਡੀ ਸੀ ਦਫਤਰ ਯੂਨੀਅਨ ਵੱਲੋਂ ਪੁਨਰਗਠਨ ਕਰਨ ਦੇ ਨਾਂ ਤੇ ਖ਼ਤਮ ਕੀਤੀਆਂ ਸ਼ਾਖਾਵਾਂ ਅਤੇ ਅਸਾਮੀਆਂ ਦੀ ਬਹਾਲੀ ਲਈ ਪਿਛਲੇ ਦੋ ਦਿਨ ਤੋਂ ਕਲਮਛੋਡ਼ ਹਡ਼ਤਾਲ ਕੀਤੀ ਹੋਈ ਸੀ ਅਤੇ ਬੀਤੇ ਕੱਲ੍ਹ ਸਮੂਹਿਕ ਛੁੱਟੀ ਲੈ ਕੇ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਮੰਤਰੀ ਦੇ ਵਿਧਾਨ ਸਭਾ ਹਲਕੇ ਵਿਚ ਪਿੰਡ ਕਾਂਗੜ ਵਿਖੇ ਰੈਲੀ ਕੀਤੀ। ਇਸ ਸੰਬੰਧੀ ਅਜੇ ਸਰਕਾਰ ਦਾ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਹੈ l ਯੂਨੀਅਨ ਵੱਲੋਂ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਹ ਸ਼ਾਖਾਵਾਂ ਅਤੇ ਅਸਾਮੀਆਂ ਬਹਾਲ ਨਾ ਕੀਤੀਆਂ ਗਈਆਂ ਤਾਂ ਡੀ ਸੀ ਦਫਤਰ ਕਾਮਿਆਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਕਿ ਪੀ ਐੱਸ ਐੱਮ ਐੱਸ ਯੂ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਨਾਲ ਕਲਮ ਛੋਡ਼ ਹਡ਼ਤਾਲ 15 ਅਗਸਤ ਤਕ ਜਾਰੀ ਰਹੇਗੀ। ਇਸ ਹੜਤਾਲ ਦੌਰਾਨ 5 ਅਗਸਤ ਨੂੰ ਸਮੁੱਚੇ ਪੰਜਾਬ ਵਿਚ ਡੀ ਸੀ ਦਫ਼ਤਰ ਕਾਮੇ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸਬ ਡਿਵੀਜ਼ਨ ਪੱਧਰ ਤੇ ਮਾਲ ਮੰਤਰੀ ਪੰਜਾਬ ਦੇ ਪੁਤਲੇ ਬਣਾ ਕੇ ਬਕਾਇਦਾ ਆਪਣੀ ਕਚਹਿਰੀ ਲਾ ਕੇ ਦੋਸ਼ ਆਇਦ ਕਰਨ ਬਾਅਦ ਸਜ਼ਾ ਦੇ ਤੌਰ ਤੇ ਪੁਤਲੇ ਨੂੰ ਫਾਹੇ ਲਾਉਣਗੇ ਅਤੇ ਉਸ ਉਪਰੰਤ ਪੁਤਲਿਆਂ ਨੂੰ ਸਾੜਨਗੇ। ਇਸ ਹੜਤਾਲ ਦੌਰਾਨ ਰੋਜ਼ ਜਿੱਥੇ ਰੋਸ ਵਿਖਾਵੇ ਜਾਰੀ ਰਹਿਣਗੇ ਉਥੇ ਕਲਮ ਛੋਡ਼ ਹਡ਼ਤਾਲ ਦੌਰਾਨ ਦਫਤਰੀ ਕੰਮਾਂ ਦਾ ਬਾਈਕਾਟ ਕਰਕੇ ਰੋਸ ਮੁਜ਼ਾਹਰੇ ਕਰਨਗੇ। ਇਸ ਤੋਂ ਇਲਾਵਾ ਮਾਲ ਮੰਤਰੀ ਪੰਜਾਬ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਹਡ਼ਤਾਲ ਦੌਰਾਨ ਜਿਸ ਜ਼ਿਲ੍ਹੇ ਵਿੱਚ ਵੀ ਜਾਣਗੇ, ਉਸ ਵਿੱਚ ਕਾਲੀਆਂ ਝੰਡੀਆਂ ਨਾਲ ਜ਼ਬਰਦਸਤ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਇਸ ਐਕਸ਼ਨ ਨੂੰ ਹੋਰ ਸਖ਼ਤ ਕਰਦਿਆਂ 12 ਅਗਸਤ ਤੋਂ ਦਫਤਰਾਂ ਦੀ ਤਾਲਾਬੰਦੀ ਕਰਕੇ ਜ਼ਿਲ੍ਹਿਆਂ ਦਾ ਕਲੱਸਟਰ ਬਣਾ ਕੇ ਵਾਰੀ ਵਾਰੀ ਮਾਲ ਮੰਤਰੀ, ਮੁੱਖ ਮੰਤਰੀ ਜਾਂ ਵਿੱਤ ਮੰਤਰੀ ਦੇ ਹਲਕੇ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਦਾ ਫ਼ੈਸਲਾ ਆਉਣ ਵਾਲੇ ਦਿਨਾਂ ਵਿਚ ਆਨਲਾਈਨ ਮੀਟਿੰਗ ਰਾਹੀਂ ਕੀਤਾ ਜਾਵੇਗਾ। ਇਸ ਹੜਤਾਲ ਦੌਰਾਨ ਹਰ ਤਰ੍ਹਾਂ ਦੀਆਂ ਬਹੁਤ ਜ਼ਰੂਰੀ ਸੇਵਾਵਾਂ ਵੀ ਬੰਦ ਰਹਿਣਗੀਆਂ। ਮੁਕੰਮਲ ਕੰਮ ਠੱਪ ਰੱਖਦਿਆਂ ਕੋਰੋਨਾ, ਹੜ੍ਹਾਂ ਸਬੰਧੀ, ਚੋਣਾਂ ਸੰਬੰਧੀ, 15 ਅਗਸਤ ਦੀ ਤਿਆਰੀ ਸਬੰਧੀ ਜਾਂ ਅਫ਼ਸਰਾਂ ਦੀਆਂ ਸਰਕਾਰ ਨਾਲ ਹੋਣ ਵਾਲੀਆਂ ਵੀਡੀਓ ਕਾਨਫ਼ਰੰਸਿੰਗ ਮੀਟਿੰਗਾਂ ਸਬੰਧੀ ਵੀ ਕੋਈ ਕੰਮ ਨਹੀਂ ਕੀਤਾ ਜਾਵੇਗਾ। ਸੂਬਾ ਪੱਧਰੀ ਅਗਲੀ ਰੀਵਿਊ ਮੀਟਿੰਗ ਆਨਲਾਈਨ ਸ਼ਨੀਵਾਰ 7 ਅਗਸਤ ਨੂੰ ਕੀਤੀ ਜਾਵੇਗੀ। ਉਦੋਂ ਤੱਕ ਜੇ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਆਇਆ ਤਾਂ ਐਕਸ਼ਨ ਨੂੰ ਹੋਰ ਸਖ਼ਤ ਕਰਨ ਸਬੰਧੀ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਰੈਲੀ ਵਿਚ ਸਮੁੱਚੀ ਸੂਬਾ ਲੀਡਰਸ਼ਿਪ ਤੋਂ ਇਲਾਵਾ 22 ਜ਼ਿਲ੍ਹਿਆਂ ਦੀ ਲੀਡਰਸ਼ਿਪ ਸੌ ਫ਼ੀਸਦੀ ਸਟਾਫ ਨੂੰ ਨਾਲ ਲੈ ਕੇ ਸ਼ਾਮਲ ਹੋਈ। ਅੱਜ ਦੇ ਰੋਸ ਮੁਜ਼ਾਹਰੇ ਵਿੱਚ ਮਨੋਹਰ ਲਾਲ ਪ੍ਰਧਾਨ ਪੀਐੱਸਐਮਯੂ ਸੋਨੂੰ ਕਸ਼ਅਪ ਰਜਨੀਸ਼ ਕੁਮਾਰ ਵਿਸ਼ਾਲ ਮਹਿਤਾ ਸੰਦੀਪ ਨਰੂਲਾ ਵਿਕਰਮ ਸਿੰਘ ਨਵਦੀਪ ਸਿੰਘ ਬਲਦੇਵ ਸਿੰਘ ਗੁਰਚਰਨ ਸਿੰਘ ਪਰਵੀਨ ਸੇਠੀ ਅਤੇ ਹੋਰ ਬਹੁਤ ਸਾਰੇ ਮੁਲਾਜ਼ਮ ਹਾਜ਼ਰ ਸਨ l

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड:18 ,19 को होगी आशीर्वाद यात्रा

Thu Aug 5 , 2021
रुड़की अरशद हुसैन 9997204820, 8077032828 भले ही कोरोना का कहर अभी पूरी तरह से खत्म नही हुआ हो पर भारतीय जनता पार्टी 18 19 अगस्त को उत्तराखंड के नारसन बॉर्डर से भगवानपुर तक अगले दिन हरिद्वार जिले में सवागत यात्रा का आयोजन करने वाली हैयह जानकारी आज एक प्रेस कांफ्रेंस […]

You May Like

Breaking News

advertisement