ਅਰਦਾਸ ਤੇ ਪਾਠ ਦਾ ਭੋਗ ਜਥੇਦਾਰ ਬਾਬਾ ਸੰਤੋਖ ਸਿੰਘ ਬੋਪਾਰਾਏ ਦਾ 15 ਜੂਨ ਨੂੰ ਪਾਇਆ ਜਾਵੇਗਾ

ਫਿ਼ਰੋਜ਼ਪੁਰ,14 ਜੂਨ{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:-

ਕੁਝ ਰੂਹਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲੋਕ ਮਰਨ ਤੋਂ ਬਾਾਅਦ ਵੀ ਯਾਦ ਕਰਦੇ ਹਨ, ਉਨ੍ਹਾਂ ਰੂਹਾਂ ਵਿਚੋਂ ਇਕ ਸਨ ਜਥੇਦਾਰ ਬਾਬਾ ਸੰਤੋਖ ਸਿੰਘ ਬੋਪਾਰਾਏ ਦਾ ਵੀ ਆਉਂਦਾ ਹੈ, ਜਿਨ੍ਹਾਂ ਨੇ ਆਪਣੀ ਸਰਕਾਰੀ ਨੌਕਰੀ ਸਿੱਖੀ ਸਰੂਪ ਵਿਚ ਕੀਤੀ। ਉਹ ਪੀ.ਆਰ.ਟੀ.ਸੀ ਵਿਚ ਬਤੌਰ ਬੱਸ ਵਿਚ ਕੰਡਕਟਰੀ ਵਜੋਂ ਸੇਵਾਵਾਂ ਨਿਭਾਈਆਂ ਅਤੇ ਹਰ ਵੇਲੇ ਬਾਣੇ ਵਿਚ ਰਹਿੰਦੇ ਸਨ, ਪਰ ਇਸ ਦੇ ਨਾਲ ਨਾਲ ਉਹ ਗੁਰੂ ਘਰਾਂ ਦੀ ਸੇਵਾ ਕਰਦੇ ਰਹਿੰਦੇ ਸਨ। ਇਸ ਕਰਕੇ ਸਾਰੀਆਂ ਸੰਪਰਦਾਵਾਂ ਜਿਨ੍ਹਾਂ ਵਿਚ ਸ੍ਰੀਮਾਨ ਸੰਤ ਬਾਬਾ ਬੋਹੜ ਸਿੰਘ ਤੂਤਾਂ ਵਾਲੇ ਗੁਰਦੁਆਰਾ ਛੱਪੜੀ ਸਾਹਿਬ ਪਿੰਡ ਤੂਤ, ਜਥੇਦਾਰ ਭਾਈ ਲਖਬੀਰ ਸਿੰਘ ਚੰਨੀਆਂ ਦਲ ਬਾਬਾ ਬਿਧੀ ਚੰਦ, ਡੇਰਾ ਕਾਰ ਸੇਵਾ ਗੁਰਦੁਆਰਾ ਜੰਡ ਸਾਹਿਬ ਦੇ ਬਾਬਾ ਹਰਭਜਨ ਸਿੰਘ ਬਾਬਾ ਸਤਿਨਾਮ ਸਿੰਘ ਅਤੇ ਬਾਬਾ ਸਤਨਾਮ ਸਿੰਘ ਵਲੀਆਂ ਗੁਰਦੁਆਰਾ ਪ੍ਰੋਉਪਕਾਰੀ ਭਾਈ ਲੱਥਾ ਜੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਨੇਕਾਂ ਗੁਰਦੁਆਰਾ ਸਾਹਿਬਾਨ ਵਿਚ ਸਮਾਗਮ ਦੀ ਸਾਰੀ ਸੇਵਾ ਉਹ ਖੁਦ ਨਿਭਾਉਂਦੇ ਸਨ ਅਤੇ ਇਸੇ ਕਰਕੇ ਉਹ ਹਰ ਕਿਸੇ ਨੂੰ ਚੰਗੇ ਲੱਗਦੇ ਸਨ। ਜਥੇਦਾਰ ਬਾਬਾ ਸੰਤੋਖ ਸਿੰਘ ਬੋਪਾਰਾਏ ਸੇਵਾ ਦੇ ਪੁੰਜ, ਨਾਮ ਦੇ ਰਸੀਆ, ਧਾਰਮਿਕ ਸਖਸ਼ੀਅਤ ਅਤੇ ਨੇਕ ਪੁਰਸ਼ ਵਜੋਂ ਜਾਣੇ ਜਾਂਦੇ ਸਨ, ਜਿਨ੍ਹਾਂ ਨੂੰ ਸਾਰੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਸਨ। ਜਥੇਦਾਰ ਬਾਬਾ ਸੰਤੋਖ ਸਿੰਘ ਬੋਪਾਰਾਏ ਜਿਨ੍ਹਾਂ ਨੇ ਆਪਣੀ ਜਿੰਦਗੀ ਦੀਆਂ 72 ਕੁ ਬਹਾਰਾਂ ਵੇਖ ਕੇ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਗਏ ਅਤੇ ਪਿਛੇ ਬੇਟਾ ਜਤਿੰਦਰ ਸਿੰਘ ਬੋਪਾਰਾਏ, ਪੋਤਰਾ ਪ੍ਰਿਤਪਾਲ ਨੂੰ ਵਾਹਿਗੁਰੂ ਦੇ ਆਸਰ ਛੱਡ ਗਏ ਹਨ। ਇਥੇ ਇਹ ਦਸਣਯੋਗ ਹੈ ਕਿ ਭਾਈ ਜਤਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸੇਵਾ ਕਰਨ ਵਾਲੇ ਸਾਬਕਾ ਹਜ਼ੂਰੀ ਰਾਗੀ ਜੋ ਕਿ ਇਨੀ ਦਿਨੀਂ ਆਸਟਰੇਲਲੀਆ (ਸਿਡਨੀ) ਗਏ ਹੋਏ ਹਨ। ਜਜਥੇਦਾਰ ਬਾਬਾ ਸੰਤੋਖ ਸਿੰਘ ਬੋਪਾਰਾਏ ਦੀ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਪਿੰਡ ਬੋਪਾਰਾਏ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਤੋਂਂ ਇਕ ਵਜੇ ਤੱਕ ਪਾਇਆ ਜਾਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़:अतरौलिया। क्षेत्र पंचायत उपचुनाव में सपा का कब्जा

Mon Jun 14 , 2021
क्षेत्र पंचायत सदस्य के विजयी प्रत्याशी का पूर्व ब्लाक प्रमुख द्वारा सपा कार्यालय पर जोरदार स्वागत विवेक जायसवाल की रिपोर्ट बुढ़नपुर आजमगढ़ बता दें कि क्षेत्र पंचायत अतरौलिया के ग्राम पंचायत मीरपुर से नवनिर्वाचित क्षेत्र पंचायत सदस्य गोमती की मृत्यु हो गई थी तथा सेल्हरापट्टी से लालदेई की मृत्यु हो […]

You May Like

advertisement