>ਦੁਸਹਿਰੇ ਦੇ ਅਵਸਰ ‘ਤੇ 15 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਰਾਤ 7 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ-ਜ਼ਿਲ੍ਹਾ ਮੈਜਿਸਟ੍ਰੇਟ

ਸ਼ਾਮ 6 ਵਜੇ ਤੋਂ ਪਹਿਲਾਂ ਅਤੇ ਰਾਤ 7 ਵਜੇ ਤੋਂ ਬਾਅਦ ਪਟਾਖੇ ਚਲਾਉਣ ਤੇ ਸਖਤ ਮਨਾਹੀ ਦੇ ਆਦੇਸ਼ ਜਾਰੀ

ਮੋਗਾ, 14 ਅਕਤੂਬਰ: [ਕੈਪਟਨ ਸੁਭਾਸ਼ ਚੰਦਰ ਸ਼ਰਮਾ]:=ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਹਰੀਸ਼ ਨਈਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸਹਿਰਾ ਦਾ ਪਵਿੱਤਰ ਤਿਉਹਾਰ ਮਿਤੀ 15 ਅਕਤੂਬਰ 2021 ਨੂੰ ਮਨਾਇਆ ਜਾਂਦਾ ਹੈ। ਆਮ ਵੇਖਣ ਵਿੱਚ ਆਉਂਦਾ ਹੈ ਕਿ ਦੁਕਾਨਦਾਰ/ਲੋਕਾਂ ਵੱਲੋਂ ਪਟਾਖੇ ਵੇਚਣ ਲਈ ਅਣਅਧਿਕਾਰਤ ਤੌਰ ਤੇ ਭੰਡਾਰ ਕੀਤੇ ਜਾਂਦੇ ਹਨ ਜਿੰਨਾਂ ਨੂੰ ਵੇਚਣ ਨਾਲ ਕਈ ਵਾਰ ਮਨੁੱਖਤਾ ਦੀ ਜਾਨਮਾਲ ਨੂੰ ਖਤਰਾ ਬਣਿਆ ਰਹਿੰਦਾ ਹੈ। ਇਸ ਤੇ ਕੰਟਰੋਲ ਕਰਨ ਲਈ, ਲੋਕ ਹਿੱਤਾਂ ਵਿੱਚ ਇਸ ਸਬੰਧੀ ਲੋੜੀਂਦੇ ਕਦਮ ਚੁੱਕਣੇ ਜਰੂਰੀ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਹੁਕਮਾਂ ਦੀ ਪਾਲਣਾ ਕਰਦਿਆਂ ਐਕਪਲੋਸਿਵ ਰੂਲਜ਼-2008 ਅਧੀਨ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਦੁਸਹਿਰੇ ਦੇ ਤਿਉਹਾਰ ਤੇ ਪਟਾਖੇ ਚਲਾਉਣ ਲਈ ਮਿਤੀ 15 ਅਕਤੂਬਰ 2021 ਨੂੰ ਸ਼ਾਮ 6.00 ਵਜੇ ਤੋਂ ਰਾਤ 7.00 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੈ।

ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ 15 ਅਕਤੂਬਰ, 2021 ਨੂੰ ਦੁਸਹਿਰੇ ਦੇ ਅਵਸਰ ‘ਤੇ ਸ਼ਾਮ 6 ਤੋਂ ਰਾਤ 7 ਵਜੇ ਤੱਕ ਪਟਾਖੇ ਚਲਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਸ਼ਾਮ 6 ਵਜੇ ਤੋਂ ਪਹਿਲਾਂ ਅਤੇ ਰਾਤ 7 ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਪਟਾਖੇ ਚਲਾਉਣ ਤੇ ਮਨਾਹੀ ਹੋਵੇਗੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बिलरियागंज आज़मगढ़ :बिलरियागंज समुदाय स्वास्थ्य केंद्र मे रात 9 बजे डॉक्टर के आवास पर गया मरीज को देखने के लिए डॉक्टर ने किया इनकार

Thu Oct 14 , 2021
बिलरियागंज समुदाय स्वास्थ्य केंद्र मे रात 9 बजे डॉक्टर के आवास पर गया मरीज को देखने के लिए डॉक्टर ने किया इनकार संवाददाता राजकुमार जायसवाल बिलरियागंज /आजमगढ़ कस्बा स्थित सामुदायिक स्वास्थ्य केंद्र बिलरियागंज में रात के नौ बजे आशिष के पेट में दर्द होने पर परिजनों के साथ गया और […]

You May Like

advertisement