ਸੀ.ਐਚ.ਸੀ ਮਮਦੋਟ ਦੀ ਟੀਮ ਨੇ ਬੀ.ਐਸ.ਐਫ ਦੇ ਜਵਾਨਾਂ ਨੂੰ ਕੋਵਿਡ 19 ਅਤੇ ਡੇਂਗੂ ਮਲੇਰੀਆ ਬਿਮਾਰੀਆਂ ਤੋਂਂ ਕੀਤਾ ਜਾਗਰੂਕ

ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਜਾਗਰੂਕ ਹੋਣਾ ਜ਼ਰੂਰੀ-ਰੰਜੀਵ ਬੈਂਸ

ਸੀ.ਐਚ.ਸੀ ਮਮਦੋਟ ਵੱਲੋਂ ਸਮੇਂ ਸਮੇਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਸਹੂਲਤਾਂ

ਫਿਰੋਜ਼ਪੁਰ 14 ਅਗਸਤ [ਕੇਲਾਸ਼ ਸ਼ਰਮਾ ਵਿਸ਼ੇਸ਼ ਸੁੰਵਾਦਾਦਾਤਾ] :-

ਕਰੋਨਾ ਮਹਾਂਮਾਰੀ ਵੱਲੋਂ ਦੁਨਿਆਂ ਭਰ ਵਿਚ ਕਹਿਰ ਮਚਾਉਣ ਉਪਰੰਤ ਲਗਾਤਾਰ ਵੱਧ ਰਹੀਆਂ ਹੋਰਨਾਂ ਬਿਮਾਰੀਆਂ ਨੂੰ ਭਿਆਨਕ ਰੂਪ ਅਖਤਿਆਰ ਕਰਨ ਤੋਂ ਪਹਿਲਾਂ ਦਬੋਚਨ ਦੇ ਮਨੋਰਥ ਨਾਲ ਸਿਹਤ ਵਿਭਾਗ ਫਿ਼ਰੋਜ਼ਪੁਰ ਵੱਲੋਂ ਯੋਗ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਕਸਬਾ ਮਮਦੋਟ ਅਧੀਨ ਪੈਂਦੀ ਚੌਂਕੀ ਐਲ ਐਸ ਵਾਲਾ ਅਤੇ ਬੀ.ਐਸ.ਐਫ 29 ਬਟਾਲੀਅਨ ਦੇ ਇਲਾਕੇ ਵਿਚ ਪੁੱਜੀ ਸਿਹਤ ਵਿਭਾਗ ਦੀ ਟੀਮ ਨੇ ਜਿਥੇ ਹਾਜ਼ਰੀਨ ਨੂੰ ਕਰੋਨਾਂ ਵਾਂਗ ਹੋਰਨਾਂ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਸਮਰਥ ਬਣਾਉਣ ਲਈ ਵਿਚਾਰ ਚਰਚਾ ਕੀਤੀ, ਉਥੇ ਖਾਲੀ ਜਗ੍ਹਾ ਪਰ ਭਰੇ ਪਾਣੀ ਦੇ ਸੈਂਪਲ ਲਏ ਗਏ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਰੰਜੀਵ ਬੈਂਸ ਸੀਨੀਅਰ ਮੈਡੀਕਲ ਅਫਸਰ ਨੇ ਸਪੱਸ਼ਟ ਕੀਤਾ ਕਿ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਅਧੀਨ ਆਉਂਦੇ ਬੀ.ਐਸ.ਐਫ 29 ਬਟਾਲੀਅਨ ਦੀ ਚੌਕੀ ਐਲ ਐਸ ਵਾਲਾ ਵਿਖੇ ਪਹੁੰਚ ਕੇ ਜਵਾਨਾਂ ਨੇ ਕੋਵਿਡ 19 ਦਾ ਆਰ ਟੀ ਪੀ ਸੀ ਆਰ ਟੈਸਟ ਕੀਤੇ ਗਏ ਅਤੇ ਇਸ ਦੌਰਾਨ ਜਵਾਨਾਂ ਨੂੰ ਡੀ ਟੀ ਕਿੱਟ (ਫੇਵੀਰ ਕੇਸ) ਵੀ ਵਿਤਰਿਤ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਚੌਂਕੀ ਲਾਰਵਾ ਚੈਕ ਕੀਤਾ ਗਿਆ, ਪਰ ਲਾਰਵੇ ਤੋਂ ਬਚਾਓ ਹੀ ਸਪੱਸ਼ਟ ਹੋਇਆ। ਇਸ ਮੌਕੇ ਸੀ.ਐਚ.ਸੀ ਮਮਦੋਟ ਦੀ ਟੀਮ ਨੇ ਬੀ.ਐਸ.ਐਫ ਅਧੀਨ ਆਉਂਦੇ ਇਲਾਕੇ ਵਿਚ ਖੜ੍ਹੇ ਪਾਣੀ ਤੇ ਸਪਰੇਅ ਵੀ ਕਰਵਾਈ ਤਾਂ ਜੋ ਡੇਗੂ, ਮਲੇਰੀਏ ਦੇ ਮੱਛਰ ਤੋਂ ਬਚਾਅ ਹੋ ਸਕੇ। ਇਸ ਮੌਕੇ ਮਲੇਰੀਆ, ਡੇਂਗ ਫੀਵਰ ਬਾਰੇ ਵੀ ਜਾਗਰੂਕ ਕੀਤਾ ਗਿਆ। 
ਇਸ ਮੌਕੇ ਬੋਲਦਿਆਂ ਅੰਕੁਸ਼ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਤੰਦਰੁਸਤ ਸਰੀਰ ਲਈ ਸਾਡਾ ਆਲਾ ਦੁਆਲਾ ਤੰਦਰੁਸਤ ਹੋਣਾ ਚਾਹੀਦਾ ਹੈ ਅਤੇ ਸਾਡੇ ਆਸ ਪਾਸ ਹਰਿਆਵਲ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਦੇ ਸਟਾਫ ਵੱਲੋਂ ਸਮੇਂ ਸਮੇਂ ਤੇ ਇਲਾਕੇ ਦੇ ਪਿੰਡਾਂ ਅਤੇ ਬੀ ਐਸ ਐਫ ਦੇ ਇਲਾਕੇ ਵਿਚ ਪਹੁੰਚ ਕਰਕੇ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਸਮਰਥ ਲੋਕਾਂ ਨੂੰ ਬਣਾਇਆ ਜਾਂਦਾ ਹੈ। 
ਉਨ੍ਹਾਂ ਕਿਹਾ ਕਿ ਸੀ.ਐਚ.ਸੀ ਮਮਦੋਟ ਵੱਲੋਂ ਇਲਾਕੇ ਵਿਚ ਮੈਡੀਕਲ ਕੈਂਪ ਲਗਾ ਕੇ ਮਾਹਿਰ ਡਾਕਟਰਾਂ ਰਾਹੀਂ ਆਧੁਨਿਕ ਮਸ਼ੀਨਾਂ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈ ਵੀ ਹਸਪਤਾਲ ਕੈਂਪਸ ਵਿਚੋਂ ਮੁਫਤ ਮੁਹਇਆ ਕਰਵਾਈ ਜਾਂਦੀ ਹੈ।  ਇਸ ਮੌਕੇ ਤਰੁਨਪਾਲ ਸੋਢੀ ਮੈਡੀਕਲ ਅਫਸਰ, ਬੀ.ਐਸ.ਐਫ 29 ਬੀ ਐਨ, ਸ੍ਰੀ ਅਮਰਜੀਤ, ਪਰਮਜੀਤ ਸਿੰਘ, ਜਜਬੀਰ ਸਿੰਘ, ਮੰਗਲ ਸਿੰਘ, ਸਤਿੰਦਰ ਸਿੰਘ, ਬਲਜੀਤ ਕੌਰ, ਲਛਮੀ ਬਾਈ ਸਮੇਤ ਆਸ਼ਾ ਵਰਕਰਾਂ, ਏ.ਐਨ.ਐਮ ਅਤੇ ਕੰਪਨੀ ਕਮਾਡਰ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

समाज सेवक राजिंदर कालिया को करतारपुर लंगर कमेटी ने किया सम्मानित

Sun Aug 15 , 2021
करतारपुर:=( गगन विशेष संवाददाता) करतारपुर लंगर कमेटी द्वारा माता चिंतपूर्णी मंदिर हिमाचल प्रदेश में जाने वाले मां भक्तों के लिए लगाए गए विशाल भंडारे में पूजा अर्चना समाज रजिंदर कालिया परिवार द्वारा करवाई गई व उन्होंने लंगर का शुभारंभ किया ।सहयोग देने पर प्रसिद्ध समाज सेवक उद्योगपति राजिंदर कालिया को […]

You May Like

advertisement