ਫਿ਼ਰੋਜ਼ਪੁਰ, 1 ਅਕਤੂਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:- ਭਾਰਤੀ ਸੈਨਿਕਾਂ ਵੱਲੋਂ
1971 ਦੇ ਯੁੱਧ ਦੌਰਾਨ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਅੱਜ ਭਾਰਤੀ ਸਸ਼ਤਰ ਬਲ ਦੀ ਜਿੱਤ `ਤੇ 50ਵੀਂ ਵਰ੍ਹੇਗੰਢ ਮਨਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਚਾਲਕਾਂ ਨੇ ਦੱਸਿਆ ਕਿ 1971 ਦੇ ਯੁੱਧ ਵਿਚ ਭਾਰਤੀਆ ਸਸ਼ਤਰ ਬਲਾਂ ਦੀ ਜਿੱਤ ਨੂੰ ਸਮਰਪਿਤ ਸੈਨਿਕਾਂ ਦੇ ਸਨਮਾਨ ਵਿਚ ਸਾਲ 2021 ਨੂੰ ਸਮਰਪਿਤ ਵਿਜੈਯ ਵਰਸ ਦੇ ਰੂਪ ਵਿਚ ਮਨਾਇਆ ਜਾਵੇਗਾ। ਇਸ ਸਬੰਧ ਵਿਚ ਬੈਂਕ ਆਫ ਬੜੋਦਾ ਵੱਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਫਿ਼ਰੋਜ਼ਪੁਰ ਸਮੇਤ ਅੰਮ੍ਰਿਤਸਰ ਤੋਂ ਸ੍ਰੀ ਸਰਬਜੀਤ ਸਿੰਘ ਨੇ ਪਹੁੰਚ ਕਰਕੇ ਹਾਜ਼ਰੀਨ ਨੂੰ ਬੈਂਕ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਉਂਦਿਆਂ ਦੇਸ਼਼ ਦੇ ਸ਼ਹੀਦਾਂ ਨੂੰ ਯਾਦ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਇਕ ਸਾਈਕਲ ਰੈਲੀ ਕੱਢੀ ਗਈ, ਜਿਸ ਵਿਚ ਲੋਕਾਂ ਨੂੰ ਬੈਂਕ ਆਫ ਬੜੋਦਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਾ ਸੀ।