ਰਾਮਗੜ੍ਹੀਆ ਆਵਾਜ਼਼ ਪੰਜਾਬ ਜਥੇਬੰਦੀ ਵਿਚ 20 ਪਰਿਵਾਰਾਂ ਨੇ ਕੀਤੀ ਸ਼ਮੂਲੀਅਤ ਫੁੱਟ ਪਾਉ ਤੇ ਚੌਧਰ ਖਾਤਰ ਸਰਗਰਮ ਲੋਕਾਂ ਤੋਂ ਸੁਚੇਤ ਰਹਿਣਾ ਅਤਿ ਜ਼ਰੂਰੀ-ਗਾਬੜੀਆ

ਫਿ਼ਰੋਜ਼ਪੁਰ, 17 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਆਪਣੀ ਨਿਵੇਕਲੀ ਪਹਿਚਾਣ ਬਣਾ ਚੁੱਕੀ ਰਾਮਗੜ੍ਹੀਆ ਆਵਾਜ਼ ਪੰਜਾਬ ਜਥੇਬੰਦੀ ਰਜਿ: ਭਾਰਤ ਨੇ ਪੰਜਾਬ ਦੇ ਜਿ਼ਲ੍ਹਾ ਫਿ਼ਰੋਜ਼ਪੁਰ ਵਿਚ ਪੈਰ ਪਸਾਰਦਿਆਂ ਆਪਣਾ ਗ੍ਰਾਫ ਵਧਾਉਣਾ ਸ਼ੁਰੂ ਕੀਤਾ ਹੋਇਆ ਹੈ। ਅੱਜ ਜਥੇਬੰਦੀ ਨੂੰ ਉਸ ਵੇਲੇ ਕਾਫੀ ਬਲ ਮਿਲਿਆ, ਜਦੋਂ ਪਿੰਡ ਮੱਲਵਾਲ ਜਦੀਦ ਵਿਖੇ ਜਥੇਬੰਦੀ ਦੀ ਹੋਈ ਮੀਟਿੰਗ ਵਿਚ ਰਿਕਾਰਡ ਇਕੱਠ ਹੋ ਗਿਆ। ਇਸ ਮੌਕੇ ਚੇਅਰਮੈਨ ਪ੍ਰਦੀਪ ਸਿੰਘ ਭੁੱੱਲਰ ਅਤੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਠੇਠੀ ਦੀ ਪ੍ਰੇਰਣਾ ਸਦਕਾ 20 ਪਰਿਵਾਰਾਂ ਨੇ ਜਥੇਬੰਦੀ ਵਿਚ ਸ਼ਮੂਲੀਅਤ ਕਰਕੇ ਜਥੇਬੰਦੀ ਦੀ ਉਨਤੀ ਲਈ ਹਰ ਸੰੰਭਵ ਕੋਸਿ਼ਸ਼ ਕਰਨ ਦਾ ਐਲਾਨ ਕੀਤਾ। ਨਵੇਂਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਪੰਜਾਬ ਦੇ ਮੀਤ ਪ੍ਰਧਾਨ ਸਵਰਣ ਸਿੰਘ ਪੰਜਵੜ ਅਤੇ ਪ੍ਰਧਾਨ ਸੁਰਜੀਤ ਸਿੰਘ ਨੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਅੱਜ ਦੀ ਮੀਟਿੰਗ ਵਿਚ ਜਥੇਬੰਦੀ ਦੀ ਸ਼ਮੂਲੀਅਤ ਕਬੂਲਣ ਵਾਲਿਆਂ ਵਿਚ ਜਰਨੈਲ ਸਿੰਘ, ਭਗਵੰਤ ਸਿੰਘ, ਜਗਸੀਰ ਸਿੰਘ, ਗੁਰਨਾਮ ਸਿੰਘ, ਪਾਲਦੀਪ ਸਿੰਘ, ਕੁਲਬੀਰ ਸਿੰਘ, ਪਰਮਜੀਤ ਸਿੰਘ, ਅੰਗਰੇਜ ਸਿੰਘ, ਲਵਜੀਤ ਸਿੰਘ, ਜਗਤਾਰ ਸਿੰਘ, ਜਗਦੇਵ ਸਿੰਘ, ਗੁਰਜੀਤ ਸਿੰਘ, ਗੁਰਭੇਜ ਸਿੰਘ, ਅਰਸ਼ਦੀਪ ਸਿੰਘ, ਨਿਸ਼ਾਨ ਸਿੰਘ, ਕਰਮਜੀਤ ਸਿੰਘ ਆਦਿ ਨੇ ਕਿਹਾ ਕਿ ਜਥੇਬੰਦੀ ਜੋ ਵੀ ਉਨ੍ਹਾਂ ਦੀ ਸੇਵਾ ਲਾਵੇਗੀ, ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਜਰਨੈਲ ਸਿੰਘ ਗਾਬੜੀਆ ਨੇ ਬੋਲਦਿਆਂ ਕਿਹਾ ਕਿ ਸਾਡੇ ਭਾਈਚਾਰੇ ਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਜੋ ਕਿ ਫੁੱਟ ਪਾਉ ਰਾਜ ਕਰੋ ਵਾਲੀ ਨੀਤੀ ਅਪਣਾ ਰਹੇ ਹਨ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸਿਰਫ ਆਪਣੀ ਚੌਧਰ ਚਮਕਾਉਣ ਲਈ ਕੁਝ ਸ਼ਰਾਰਤੀ ਲੋਕ ਗਲਤਫਹਿਮੀਆਂ ਪੈਦਾ ਕਰ ਰਹੇ ਹਨ, ਸਾਨੂੰ ਉਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਸ ਮੌਕੇ ਵਰਿੰਦਰ ਸਿੰਘ, ਦਲਬੀਰ ਸਿੰਘ, ਜਗਦੀਪ ਸਿੰਘ, ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸ਼੍ਰੀ ਕ੍ਰਿਸ਼ਨ ਗੋਧਮ ਵਿੱਚ ਸੰਗਰਾਂਦ ਤੇ ਹੋਇਆ ਹਵਨ ਯੱਗ

Sat Jul 17 , 2021
ਮੋਗਾ : [ਪ੍ਰੇਮ ਸ਼ਰਮਾ ਵਿਸ਼ੇਸ਼ ਸੰਵਾਦਦਾਤਾ]ਸ਼ੁੱਕਰਵਾਰ ਨੂੰ ਸਾਵਨ ਮਹੀਨੇ ਦੀ ਸੰਗਰਾਂਦ ਤੇ ਬਹੋਨਾ ਮੇਹਰੋਂ ਰੋਡ’ ਤੇ ਸ਼੍ਰੀ ਕ੍ਰਿਸ਼ਨ ਗੋਧਮ ਵਿਖੇ ਆਚਾਰੀਆ ਸੁਨੀਲ ਸ਼ਾਸਤਰੀ ਦੀ ਅਗਵਾਈ ਹੇਠ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਹਵਨ ਯੱਗ ਵਿਚ ਗੳਆਂ ਦੀ ਭਲਾਈ ਅਤੇ ਸਾਰਿਆਂ ਦੇ ਭਲੇ ਲਈ ਅਰਦਾਸ ਕਰਦਿਆਂ ਯੱਗ ਵਿਚ ਆਹੁਤੀਆਂ ਦਿੱਤੀਆਂ ।ਜਿਸ […]

You May Like

Breaking News

advertisement