200 ਮੈਂਬਰੀ ਹਲਕਾ ਕਮੇਟੀ ਨੇ ਤਲਵੰਡੀ ਸਾਬੋ ਤੋਂ ਲੋਕ ਅਧਿਕਾਰ ਲਹਿਰ ਦਾ ਆਉਂਦੀਆਂ ਚੋਣਾਂ ਲਈ ਪਹਿਲਾਂ ਉਮੀਦਾਰ ਚੁਣਿਆ

ਫਿ਼ਰੋਜ਼ਪੁਰ, 22 ਨਵੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਲੋਕ ਰਾਜ ਦੇ ਨਾਮ ਤੇ ਸਿਆਸੀ ਪਾਰਟੀਆਂ ਦੇਸ਼ ਵਾਸੀਆਂ ਨਾਲ ਧੋਖਾ ਕਰਦੀਆਂ ਆ ਰਹੀਆਂ ਹਨ ਅਤੇ ਅੱਜ ਦੇਸ਼ ਨੂੰ ਕਾਰਪੋਰੇਟ ਅਤੇ ਜੱਦੀ ਪੁਸ਼ਤੀ ਰਾਜ ਕਰਨ ਵਾਲੇ ਸਿਆਸੀ ਘਰਾਣੇ ਚਲਾ ਰਹੇ ਹਨ, ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਅਸਲ ਲੋਕਰਾਜ ਲਿਆਉਣਾ ਪਵੇਗਾ। ਇਹ ਵਿਚਾਰ ਲਹਿਰ ਦੇ ਸਰਗਰਮ ਮੈਂਬਰ ਬਲਵਿੰਦਰ ਸਿੰਘ ਤੇ ਰੁਪਿੰਦਰ ਸਿੱਧੂ ਨੇ ਕਰਦਿਆਂ ਕਿਹਾ ਕਿ ਇਸ ਲਈ ਪਿਛਲੇ ਕਈ ਸਾਲਾਂ ਤੋਂ ਲੋਕ ਅਧਿਕਾਰ ਲਹਿਰ ਦੇ ਝੰਡੇ ਹੇਠ ਪੂਰਨ ਲੋਕ ਰਾਜ ਪੂਰਨ ਸੁਤੰਤਰਤਾ ਦਾ ਨਾਅਰਾ ਦੇ ਕੇ ਇਕ ਜਾਗਰੂਕਤਾ ਮੁਹਿਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਰਾਜ ਲਿਆਉਣ ਲਈ ਬਾਦਲ, ਕੈਪਟਨ, ਕੇਜਰੀਵਾਲ ਜਾਂ ਸਿੱਧੂ ਦੇ ਚੁਣੇ ਬੰਦੇ ਰਾਜਸੀ ਮਾਫੀਏ ਦਾ ਹਿੱਸਾ ਅਤੇ ਕਾਰਪੋਰੇਟਾਂ ਦੇ ਦਲਾਲ ਹੀ ਹੋਣਗੇ ਅਤੇ ਆਪਣੇ ਅਕਾਵਾਂ ਦੇ ਕਹਿਣ ਤੋਂ ਬਾਹਰ ਨਹੀਂ ਜਾਣਗੇ, ਅਸਲ ਲੋਕਰਾਜ ਲਈ ਹਰ ਹਲਕੇ ਨੂੰ ਕਿਲਾ ਬਣਾ ਕੇ ਸੂਝਵਾਨ ਤੇ ਸ਼ਰੀਫ ਲੋਕ ਆਪਣਾ ਉਮੀਦਵਾਰ ਲੋਕ ਅਧਿਕਾਰ ਲਹਿਰ ਨੂੰ ਦੇਣ ਤਾਂ ਹੀ ਅਸੀਂ ਅਸਲ ਲੋਕਰਾਜ ਦੇ ਅਸਰ ਤੇ ਅਰਥਾਂ ਨੂੰ ਜਾਣ ਅਤੇ ਮਾਣ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੋਕ ਅਧਿਕਾਰ ਲਹਿਰ ਦੀ ਸਟੇਟ ਕਮੇਟੀ ਵੱਲੋਂ ਤਲਵੰਡੀ ਸਾਬੋ ਦੀ 15 ਮੈਂਬਰੀ ਕਾਰਜਕਾਰਨੀ ਬਣਾਈ ਗਈ ਹੈ, ਇਸ ਵਿਚ ਇਕ ਕਨਵੀਨਰ, ਜਥੇਬੰਦਕ ਸਕੱਤਰ, ਜਰਨਲ ਸਕੱਤਰ, ਇਕ ਪ੍ਰੈਸ ਸਕੱਤਰ ਅਤੇ 3 ਸੋਸ਼ਲ ਮੀਡੀਆ ਇੰਚਾਰਜ ਹੋਣਗੇ। ਉਨ੍ਹਾਂ ਦੱਸਿਆ ਕਿ 3 ਮੈਂਬਰੀ ਫਾਈਨਾਂਸ ਕਮੇਟੀ ਅਤੇ 5 ਮੈਂਬਰੀ ਅਨੁਸਾਸ਼ਨੀ ਕਮੇਟੀ ਹੋਵੇਗੀ, ਜਿਨ੍ਹਾਂ ਦੀ ਅਗਵਾਈ ਵਿਚ ਇਥੋਂ ਦੀ 200 ਮੈਂਬਰੀ ਹਲਕਾ ਕਮੇਟੀ ਬਣੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮੈਂਬਰਾਂ ਵੱਲੋਂ ਆਉਂਦੀਆਂ 2022 ਦੀਆਂ ਚੋਣਾਂ ਲਈ ਸਰਵਸੰਮਤੀ ਨਾਲ ਉਮੀਦਵਾਰ ਦੀ ਚੋਣ ਕੀਤੀ ਗਈ ਹੈ ਅਤੇ ਇਹ ਉਮੀਦਵਾਰ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਨੌਕਰੀ ਦੀ ਭਾਲ ਵਿਚ ਉਮਰ ਲੰਘਾ ਚੁੱਕਾ ਨੌਜਵਾਨ ਮਾਸਟਰ ਤਜਿੰਦਰਪਾਲ ਸਿੰਘ ਮਾਨਵਾਲਾ ਹੈ। ਉਨ੍ਹਾਂ ਕਿਹਾ ਕਿ ਲੋਕ ਅਧਿਕਾਰ ਲਹਿਰ ਦੀ ਸਟੇਟ ਕਮੇਟੀ ਵੱਲੋਂ ਡਾ: ਗੁਰਇਕਬਾਲ ਸਿੰਘ ਕਾਹਲੋ ਨੇ ਉਮੀਦਵਾਰ ਦੇਣ ਲਈ ਹਲਕਾ ਕਮੇਟੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਟੇਟ ਕਮੇਟੀ ਮੈਂਬਰ ਸੁਰਿੰਦਰਪਾਲ ਸਿੰਘ, ਜਗਮੋਹਨ ਸਿੰਘ, ਮੇਘਰਾਜ ਰੱਲਾ, ਮਨਦੀਪ ਕੌਰ, ਸਖਜੀਤ ਕੌਰ ਹਲਕਾ ਕਮੇਟੀ ਮੈਂਬਰ, ਮੁਖਤਿਆਰ ਸਿੰਘ ਵੈਦ, ਡਾ: ਸੰਤੋਖ ਸਿੰਘ ਲਹਿਰੀ, ਡਾ: ਪਰਮਜੀਤ ਸਿੰਘ ਕੌਰੇਆਣਾ, ਬਲਵੰਤ ਸਿੰਘ ਸਰਪੰਚ, ਮਿੱਠਾ ਸਿੰਘ, ਕੇਹਰ ਸਿੰਘ ਸੰਧੂ, ਲਾਭ ਸ਼ਰਮਾ ਰਾਮਾਂ, ਗਗਨਦੀਪ ਸਿੰਘ, ਰਾਜੂ ਔਲਖ ਨੱਤ, ਸੁਖਮੰਦਰ ਸਿੰਘ ਗੁਰੂਸਰ, ਮਾਸਟਰ ਕਰਨੈਲ ਸਿੰਘ, ਸੁਖਪਾਲ ਸਿੰਘ, ਗੁਰਪਿੰਦਰ ਸਿੰਘ ਸ਼ੇਖਪੁਰਾ, ਜਗਸੀਰ ਸਿੰਘ, ਅਮਨ ਗਿਆਨਾ ਅਤੇ ਲੋਕ ਅਧਿਕਾਰ ਲਹਿਰ ਦੇ ਸਟੇਟ ਪੱਧਰ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰ, ਸੂਬੇਦਾਰ ਗੁਲਾਬ ਸਿੰਘ, ਕੈਪਟਨ ਸੁਰਜੀਤ ਸਿੰਘ, ਹੌਲਦਾਰ ਜਗਦੇਵ ਸਿੰਘ ਘੱਲ ਖੁਰਦ, ਹੌਲਦਾਰ ਨਿਸ਼ਾਨ ਸਿੰਘ, ਭਾਈ ਜਸਵੀਰ ਸਿੰਘ ਪ੍ਰਧਾਨ ਜ਼ੋਰਾ ਸਿੰਘ ਐਮ.ਸੀ ਫਿ਼ਰੋਜ਼ਪੁਰ, ਬੱਗਾ ਸਿੰਘ ਪ੍ਰਧਾਨ ਮਜ਼ਦੂਰ ਯੂਨੀਅਨ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਡਾ: ਉਬਰਾਏ ਦੀ ਲੋਕ ਸੇਵਾ ਨੂੰ ਦੇਖਦਿਆਂ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਵੱਲੋਂ ਕੀਤਾ ਗਿਆ ਸਨਮਾਨਿਤ

Tue Nov 23 , 2021
ਫਿ਼ਰੋਜ਼ਪੁਰ, 22 ਨਵੰਬਰ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦ ਦਾਤਾ]:- ਪੈਸਾ ਤਾਂ ਬਹੁਤ ਦੁਨੀਆਂ ਕੋਲ ਹੈ ਪਰ ਡਾ: ਐਸ.ਪੀ ਸਿੰਘ ਉਬਰਾਏ ਵਰਗਾ ਦਿਲ ਨਹੀਂ ਹੋਣਾ, ਗਰੀਬੀ ਵੀ ਰਜਕੇ ਵੇਖੀ, ਅਮੀਰੀ ਦੀ ਵੀ ਕੋਈ ਹੱਦ ਨਹੀਂ, ਵਾਹਿਗੁਰੂ ਨੇ ਵੀ ਉਬਰਾਏ ਤੋਂ ਕੁਝ ਨਹੀਂ ਲਕੋਇਆ ਅਤੇ ਉਬਰਾਏ ਨੇ ਵੀ ਲੋਕਾਂ ਤੋਂ ਕੁਝ ਨਹੀਂ […]

You May Like

advertisement