ਵਿਧਾਨ ਸਭਾ 2022 ਨੂੰ ਲੈਕੇ ਜਿਲਾ ਪੱਧਰੀ ਵੋਟਰ ਜਾਗਰੂਕਤਾ ਮੁਹਿੰਮ ਜੰਗੀ ਪੱਧਰ ਤੇ ਸ਼ੁਰੂ

ਫਿਰੋਜ਼ਪੁਰ 19 ਅਕਤੂਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:-

ਭਾਰਤੀ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਜ਼ਿਲਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਵਨੀਤ ਕੁਮਾਰ ਜੀ ਦੀ ਅਗਵਾਈ ਵਿੱਚ ਅੱਜ ਵਿਧਾਨ ਸਭਾ ਚੋਣਾਂ 2022 ਨੂੰ ਲੈਕੇ ਜ਼ਿਲਾ ਪੱਧਰੀ ਵੋਟਰ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ । ਡਿਪਟੀ ਕਮਿਸ਼ਨਰ ਵਨੀਤ ਕੁਮਾਰ ਜੀ ਨੇ ਅਪਣੇ ਵੋਟਾਂ ਦੀ ਮੁਹੱਤਤਾ ਬਾਰੇ ਦੱਸਦੇ ਹੋਏ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਅੱਜ ਹੀ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ । ਚੋਣ ਤਹਿਸੀਲਦਾਰ ਸ਼੍ਰੀ ਚੰਦ ਪ੍ਰਕਾਸ਼ ਆਪਣੀ ਟੀਮ ਸਵੀਪ ਵਿਧਾਨ ਸਭਾ ਇਲੈਕਸ਼ਨ 2022 ਅਤੇ ਸਤਿੰਦਰ ਸਿੰਘ ਨੇ ਦੱਸਿਆ ਅਗਾਮੀ ਦੋ ਮਹੀਨੇ ਵਿੱਚ ਵਿੱਦਿਅਕ ਸੰਸਥਾਵਾਂ ਸਕੂਲ ਕਾਲਜ ਵਿੱਚ ਵੋਟਰ | ਜਾਗਰੂਕਤਾ ਮੁਹਿੰਮ ਅਧੀਨ ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਵੋਟਰ ਜਾਗਰੂਕਤਾ ਲਈ ਡਾਂਸ, ਸਲੋਗਨ, ਲੇਖ ਰਚਨਾ, ਮੋਨੋ ਐਕਟਿੰਗ, ਗੀਤ, ਕਵਿਤਾ, ਭਾਸ਼ਣ ਮੁਕਾਬਲੇ ਕਰਾਏ ਜਾਣਗੇ। ਇਹ ਮੁਕਾਬਲੇ ਪਹਿਲਾ ਸਕੂਲ ਕਾਲਜ ਪੱਧਰ ਤੇ ਫਿਰ ਜਿਲਾਂ ਪੱਧਰ ਤੇ ਕਰਾਏ ਜਾਣ ਗਏ। ਵਿਧਾਨ ਸਭਾ 2022 ਕੋਡੀਨੇਟਰ ਕਮਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ 1ਨਵੰਬਰ 2021 ਤੋਂ 30 ਨਵੰਬਰ 2021 ਤੱਕ ਕੀਤੀ ਜਾ ਰਹੀ ਹੈ ਇਸ ਸੰਬੰਧੀ ਸਮੂਹ ਹਲਕਿਆਂ ਦੇ ਬੂਥ ਲੈਵਲ ਅਫਸਰ ਪੋਲਿੰਗ ਸਟੇਸ਼ਨ ਤੇ ਬੈਠਕੇ ਬਿਨੈਪੱਤਰ ਹਾਸਲ ਕਰਨਗੇ। ਇਸ ਸਬੰਧੀ ਸਵੀਪ ਵਿਧਾਨ ਸਭਾ 2022 ਦੀ ਟੀਮ ਸਕੂਲ-ਕਾਲਜ ਅਤੇ ਪਿੰਡਾ ਵਿੱਚ ਚੋਣ ਪਾਠਸ਼ਾਲਾ ਰਹੀ ਜਾਗਰੂਕਤਾ ਦਾ ਵੱਡਾ ਅਭਿਆਨ ਚਲਾਇਆ ਜਾਏਗਾ। ਜਿਸ ਵਿੱਚ NRI ਵੋਟਰਾਂ, ਬਜ਼ੁਰਗਾਂ ਔਰਤਾਂ ਅਤੇ ਵਿਕਲਾਂਗ ਵੋਟਰਾਂ ਵਾਸਤੇ ਸਹੂਲਤਾਂ ਦੇ ਪ੍ਰਚਾਰ ਲਈ ਪੈਂਤੜਾ ਉਲੀਕਿਆ ਗਿਆ। ਵਿਧਾਨ ਸਭਾ ਹਲਕੇ ਵਿੱਚ ਸਾਇਕਲ ਰੈਲੀ, ਸੀਨਿਅਰ ਸਿਟੀਜਨ ਦਾ ਇਕੱਤਰ, ਗੈਰ-ਸਰਕਾਰੀ ਸੰਗਠਨਾਂ(NGO) ਦੀ ਭਾਗੇਦਾਰੀ ਯਕੀਨੀ ਬਣਾਉਣ ਲਈ ਦੱਸਿਆ ਗਿਆ। ਜਿਲਾਂ ਚੋਣ ਅਫ਼ਸਰ ਦਫ਼ਤਰ ਵਿਚ ਮੀਟਿੰਗ ਦੌਰਾਨ ਇਸ ਮੋਕੇ ਤੇ ਜ਼ਿਲਾ ਸਿੱਖਿਆ ਸ਼੍ਰੀ ਰਾਕੇਸ਼ ਛਾਬੜਾ ਅਤੇ ਡਿਪਟੀ ਡੀ.ਈ.ੳ ਕੋਮਲ ਅਰੋੜਾ ਦੁਆਰਾ ਵਿਸ਼ਵਾਸ ਦਵਾਇਆ ਗਿਆ ਕਿ ਸਿੱਖਿਆ ਵਿਭਾਗ ਦਾ ਸਮੁੱਚਾ ਅਮਲਾ ਇਸ ਜਾਗਰੂਕਤਾ ਅਭਿਆਨ ਵਿੱਚ ਭਾਰੀ ਉਤਸ਼ਾਹ ਨਾਲ ਹਿੱਸਾ ਲਵੇਗਾ ਇਸ ਮੀਟਿੰਗ ਵਿੱਚ ਸ਼੍ਰੀ ਚੰਦ ਪ੍ਰਕਾਸ਼ ਜੀ ,ਡਾ. ਸਤਿੰਦਰ ਸਿੰਘ, ਕਮਲ ਸ਼ਰਮਾ, ਲਵਜੀਤ ਸਿੰਘ, ਪਰਵਿੰਦਰ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਸਿੰਘ, ਰਜਿੰਦਰ ਕੁਮਾਰ, ਮਹਾਵੀਰ ਬੰਸਲ, ਇਲੈਕਸ਼ਨ ਕਾਨੂੰਗੋ ਗਗਨ, ਪ੍ਰੋਗਰਾਮਰ ਤਿਰਲੋਚਨ ਸਿੰਘ, ਮੈਡਮ ਪ੍ਰਵੀਨ ਚੋਪੜਾ ਹਾਜ਼ਰ ਸਨ|

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़:निषाद पार्टी ही मछुआ समाज की अपनी पार्टी है और निषाद पार्टी उनके आरक्षण, हक अधिकार, रोजी रोटी के मुद्दे को हल करने के प्रयासरत ही नही बल्कि परिणाम तक पहुचा रही हैं ऐसे में आगामी चुनाव में जहाँ होगा निषाद, वहा बनेगी सरकार

Tue Oct 19 , 2021
रिपोर्ट पदमाकर पाठक निषाद पार्टी ही मछुआ समाज की अपनी पार्टी है और निषाद पार्टी उनके आरक्षण, हक अधिकार, रोजी रोटी के मुद्दे को हल करने के प्रयासरत ही नही बल्कि परिणाम तक पहुचा रही हैं ऐसे में आगामी चुनाव में जहाँ होगा निषाद, वहा बनेगी सरकार। आजमगढ़।19 अक्टूबर दिन […]

You May Like

Breaking News

advertisement