ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਫਿਰੋਜ਼ਪੁਰ ਦਿਹਾਤੀ ਵਿਖੇ ਚੋਣਂ ਰਿਹਰਸਲ ਸੰਪੰਨ

(291 ਪੀ.ਆਰ.ਓ, 291 ਏ.ਪੀ.ਆਰ.ਓ ਅਤੇ 582 ਪੋਲਿੰਗ ਅਫਸਰਾਂ ਨੇ ਪ੍ਰਾਪਤ ਕੀਤੀ ਟ੍ਰੇਨਿੰਗ)

ਫ਼ਿਰੋਜ਼ਪੁਰ 7 ਫ਼ਰਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅੱਜ ਜ੍ਹਿਲਾ ਚੋਣ ਅਫਸਰ ਕਮ-ਡਿਪਟੀ ਕਮੀਸ਼ਨਰ ਫਿਰੋਜਪੁਰ ਗਿਰੀਸ਼ ਦਯਾਲਨ ਆਈ. ਏ.ਐਸ ਦੀ ਅਗਵਾਈ ਵਿੱਚ ਅੱਜ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਚੋਣ ਆਬਜਰਵਰ ਡਾ. ਆਕਾਂਸ਼ਾ ਭਾਸਕਰ ਆਈ.ਏ.ਐਸ. ਅਤੇ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਫਿਰੋਜ਼ਪੁਰ ਅਮਿਤ ਮਜਾਹਨ ਦੀ ਦੇਖ-ਰੇਖ ਵਿੱਚ ਵਿਧਾਨ ਸਭਾ ਹਲਕਾ 077 ਫਿਰੋਜ਼ਪੁਰ ਦਿਹਾਤੀ ਦੀ ਚੋਣਂ ਰਿਹਰਸਲ ਸੰਪੰਨ ਹੋਈ। ਰਿਟਰਨਿੰਗ ਅਫਸਰ ਅਮਿਤ ਮਹਾਜਨ ਜੀ ਨੇ ਦੱਸਿਆ ਕਿ ਅੱਜ ਇਸ ਟ੍ਰੇਨਿੰਗ ਵਿੱਚ 291 ਪ੍ਰਜਾਇਡਿੰਗ ਅਫਸਰਾਂ, 291 ਏ.ਪੀ.ਆਰ.ਓ ਅਤੇ 582 ਪੋਲਿੰਗ ਅਫਸਰਾਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਟੀਮਾਂ ਦੇ ਰੂਪ ਵਿੱਚ ਈ.ਵੀ.ਐਮ. ਵੀ.ਵੀ.ਪੈਟ ਬੈਲਟ ਯੂਨਿਟ ਆਦਿ ਨੂੰ ਸੰਚਾਰੂ ਰੂਪ ਵਿੱਚ ਚਲਾਉਣ ਦਾ ਅਭਿਆਸ ਕੀਤਾ। ਉਹਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦਾ ਕੰਮ ਸੁਚਾਰੂ ਨਾਲ ਨੇਪਰੇ ਚਾੜ੍ਹਨ ਲਈ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਬਿਨਾਂ ਕਿਸੇ ਵੈਧ (ਵੈਲਿਡ) ਰੀਜ਼ਨ ਤੋਂ ਬਿਨਾਂ ਡਿਊਟੀ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਚੋਣਾਂ ਵਿੱਚ ਕਰਮਚਾਰੀ ਬਿਨ੍ਹਾਂ ਕਿਸੇ ਕਾਰਨ ਤੋਂ ਚੋਣ ਪ੍ਰਕਿਰਿਆ ਵਿਚ ਡਿਊਟੀ ਕਰਨ ਤੋਂ ਗੁਰੇਜ਼ ਕਰਦੇ ਹਨ ਜਦਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣਨ ਦੇ ਲਈ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਾਂ।ਸੋ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਸ ਡਿਊਟੀ ਨੂੰ ਬੋਝ ਜਾ ਮਜਬੂਰੀ ਨਾ ਸਮਝਦੇ ਹੋਏ ਆਪਣਾ ਲੋਕਤੰਤਰਿਕ ਕੱਰਤਵ ਸਮਝਕੇ ਇਸ ਵਿੱਚ ਹਿੱਸਾ ਪਾਉਣ। ਕੋਵਿਡ ਹਦਾਇਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਇਸ ਰਿਹਰਸਲ ਵਿੱਚ ਭਾਗ ਲੈ ਰਹੇ ਚੋਣ ਅਮਲੇ ਨੂੰ ਬੂਸ਼ਟਰ ਡੋਜ਼ ਵੀ ਲਗਾਈ ਗਈ ਅਤੇ ਚੋਣ ਦੋਰਾਨ ਕੋਵਿਡ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 077 ਹਰਜਿੰਦਰ ਸਿੰਘ ਸਹਾਇਕ ਚੋਂਣਕਾਰ ਰਜਿਸਟ੍ਰੇਸ਼ਨ ਗੁਰਮੀਤ ਸਿੰਘ ,ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਇਲੈਕਸ਼ਨ ਸੈੱਲ ਇੰਨਚਾਰਜ ਜਸਵੰਤ ਸੈਣੀ,ਸਹਾਇਕ ਇਲੈਕਸ਼ਨ ਸੈੱਲ ਇੰਨਚਾਰਜ ਸੁਖਚੈਨ ਸਿੰਘ, ਲਵਦੀਪ ਸਿੰਘ, ਮਹਿੰਦਰ ਸ਼ੈਲੀ, ਪ੍ਰਿੰਸੀਪਾਲ ਸੰਜੀਵ ਟੰਡਨ, ਬੁੱਧ ਸਿੰਘ, ਜਗਤਾਰ ਸਿੰਘ, ਯੁਗਾਂਸ਼, ਅਜੇ, ਸੁਖਜਿੰਦਰ ਸਿੰਘ ,ਹਰਜੀਤ ਸਿੰਘ, ਬਬਲੂ ਜੋਸਨ, ਚੋਣ ਕਾਨੂੰਗੋ ਮੈਡਮ ਗਗਨਦੀਪ, ਅੰਗਰੇਜ਼ ਸਿੰਘ, ਮੈਡਮ ਸ਼ਮਾ, ਪੀਪਲ ਸਿੰਘ ਚਮਕੋਰ ਸਿੰਘ, ਪ੍ਰੋਗਰਾਮਰ ਤ੍ਰਿਲੋਚਨ ਸਿੰਘ, ਅੰਮ੍ਰਿਤਪਾਲ ਸਿੰਘ, ਮੇਹਰਦੀਪ ਸਿੰਘ, ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>दिव्य ज्योति जागृति संस्थान की ओर से विश्व के कल्याण के लिए कराया गया हवन यज्ञ</em>

Tue Feb 8 , 2022
हवन यज्ञ करने से वातावरण में फैले हुए हानिकारक वायरस हो जाते हैं खत्म:स्वामी दयानंद जी फिरोजपुर 7 फरवरी {कैलाश शर्मा जिला विशेष संवाददाता}:- भारतीय संस्कृति बहुत ही महान संस्कृति है। पुराने समय में समाज में फैली अशांति को दूर करने के लिए ऋषि मुनियों की ओर से हवन यज्ञ […]

You May Like

advertisement