ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਫਿਰੋਜ਼ਪੁਰ ਦਿਹਾਤੀ ਦੇ ਸਰਕਾਰੀ ਸਕੂਲਾਂ ਵਿੱਚ ਵੋਟਰ ਜਾਗਰੂਕਤਾ ਕਿਤਾਬਾਂ ਵੰਡੀਆਂ

ਵਿਦਿਆਰਥੀਆਂ ਨੂੰ ਪਿੰਡ ਵਿੱਚ ਘਰ ਘਰ ਵੋਟ ਪਾਉਣ ਦਾ ਸੰਦੇਸ਼ ਦੇਣ ਲਈ ਪ੍ਰੇਰਿਤ ਕੀਤਾ

ਫ਼ਿਰੋਜ਼ਪੁਰ 10 ਫਰਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅੱਜ ਜ੍ਹਿਲਾ ਚੋਣ ਅਫਸਰ ਕਮ-ਡਿਪਟੀ ਕਮੀਸ਼ਨਰ ਫਿਰੋਜਪੁਰ ਗਿਰੀਸ਼ ਦਯਾਲਨ ਆਈ. ਐ.ਅੇਸ ਦੀ ਅਗਵਾਈ ਵਿੱਚ ਅਤੇ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਫਿਰੋਜ਼ਪੁਰ ਅਮਿਤ ਮਜਾਹਨ ਦੀ ਦੇਖ-ਰੇਖ ਵਿੱਚ ਵਿਧਾਨ ਸਭਾ ਹਲਕਾ 77 ਫਿਰੋਜ਼ਪੁਰ ਦਿਹਾਤੀ (ਅ.ਜ) ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਫਿਰੋਜ਼ਪੁਰ ਦਿਹਾਤੀ ਦੇ ਸਰਕਾਰੀ ਸਕੂਲਾਂ ਵਿੱਚ ਵੋਟਰ ਜਾਗਰੂਕਤਾ ਕਿਤਾਬਾਂ ਵੰਡੀਆਂ। ਉਹਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਦੁਆਰਾ ਵਾਹ ਮਤਦਾਨ ਵਾਹ ਚੋਣ ਸਾਖਰਤਾ ਕਲੱਬ ਲਈ ਸਾਧਰਣ ਹੱਥਲੀ, ਮਤਾਦਾਤ ਹੋਣ ਤੇ ਮਾਣ, ਚੋਣ ਸਾਖਰਤਾ ਕਲੱਬ ਸਰੋਤ ਅਗਵਾਈ ਪੁਸਤਕ, ਚੋਣ ਪਾਠਸ਼ਾਲਾ ਸਰੋਤ ਪੁਸਤਕ,ਸਵੀਪ ਵੋਟਰ ਗਾਇਡ, ਲੋਕਤੰਤਰ ਦੇ ਪੇਹਿਰੇਦਾਰ ਆਦਿ ਵੋਟਰ ਜਾਗਰੂਕਤਾ ਕਿਤਾਬਾਂ ਸਸਸਸ ਨੂਰਪੂਰ,ਸਸਸਸ ਘੱਲ ਖੁਰਦ, ਸਸਸਸ ਮਾਨਾ ਸਿੰਘ ਵਾਲਾ, ਸਸਸਸ ਰੁਕਨਾ ਬੇਗੂ, ਸਸਸਸ ਤਲਵੰਡੀ, ਸਸਸਸ ਮੁੱਦਕੀ,ਸਸਸਸ ਸ਼ਕੂਰ, ਸਸਸਸ ਮਮਦੋਟ,ਸਸਸਸ ਹਾਜਾਰਾ ਸਿੰਘ ਵਾਲਾ, ਵਿਖੇ ਵੰਡੀਆਂ ਗਈਆਂ ਹਨ, ਇਹਨਾਂ ਕਿਤਾਬਾਂ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਵੋਟ ਦਾ ਮੱਹਤਵ ਦੱਸਦੇ ਹੋਏ ਪਿੰਡ ਦੇ ਘਰ ਘਰ ਵੋਟ ਪਾਉਣ ਦਾ ਸੰਦੇਸ਼ ਦੇਣੇ ਅਤੇ ਦੱਸਣ ਕਿਉਂ ਇੱਕ ਇੱਕ ਬੇਸ਼ਕੀਮਤੀ ਹੈ। ਵਿਦਿਆਰਥੀ ਇਹ ਵੀ ਦੱਸਣਗੇ ਚੋਣ ਕਮਿਸ਼ਨ ਬੁਜ਼ਰਗ ਵੋਟਰ, ਪੀ.ਡਬਲਿਊ.ਡੀ ਵੋਟਰ ਭਾਵ ਅੰਗਹੀਣ ਵੋਟਰ, ਔਰਤਾਂ ਅਤੇ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਵੋਟਰਾਂ ਨੂੰ ਕੀ ਕੀ ਸੁਵਿਧਾਵਾਂ ਉਪਲਬੱਧ ਕਰਵਾ ਰਹੀ ਹੈ। ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 077 ਹਰਜਿੰਦਰ ਸਿੰਘ ਸਹਾਇਕ ਚੋਂਣਕਾਰ ਰਜਿਸਟ੍ਰੇਸ਼ਨ ਗੁਰਮੀਤ ਸਿੰਘ ,ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਇਲੈਕਸ਼ਨ ਸੈੱਲ ਇੰਨਚਾਰਜ ਜਸਵੰਤ ਸੈਣੀ,ਸਹਾਇਕ ਇਲੈਕਸ਼ਨ ਸੈੱਲ ਇੰਨਚਾਰਜ ਸੁਖਚੈਨ ਸਿੰਘ,ਅੰਗਰੇਜ਼ ਸਿੰਘ ਸਵੀਪ ਕੋਆਰਡੀਨੇਟਰ ਦਿਹਾਤੀ ਕਮਲ ਸ਼ਰਮਾ,ਮਹਿੰਦਰ ਸ਼ੈਲੀ,ਮੁੱਖ ਅਧਿਆਪਕ ਚਰਨ ਸਿੰਘ,ਲੈਕ ਉਪਿੰਦਰ ਸਿੰਘ, ਲੈਕ. ਸਤਵਿੰਦਰ ਸਿੰਘ, ਵਰਿੰਦਰ ਸਿੰਘ, ਚੋਣ ਕਾਨੂੰਗੋ ਮੈਡਮ ਗਗਨਦੀਪ, ਮੈਡਮ ਸ਼ਮਾ, ਪੀਪਲ ਸਿੰਘ ਚਮਕੋਰ ਸਿੰਘ, ਪ੍ਰੋਗਰਾਮਰ ਤ੍ਰਿਲੋਚਨ ਸਿੰਘ, ਮੇਹਰਦੀਪ ਸਿੰਘ, ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आत्मविश्वास से ही आएगी आर्थिक समृद्धि : प्रो. अमन अग्रवाल

Thu Feb 10 , 2022
हरियाणा संपादक – वैद्य पण्डित प्रमोद कौशिक।दूरभाष – 9416191877 बजट में सब कुछ गहन शोधबसे शामिल होता है विशेषज्ञ। कुरुक्षेत्र 10 फरवरी :- कुरुक्षेत्र विश्वविद्यालय के वाणिज्य विभाग के विद्यार्थियों के द्वारा एक बजट पर आधारित एक वेबिनार आयोजित किया गया। इस आयोजन में मुख्य अध्यक्षता डॉक्टर तेजेंद्र शर्मा ने […]

You May Like

advertisement