2025 ਤੱਕ ਟੀ . ਬੀ . ਦਾ ਹੋਵੇਗਾ ਖਾਤਮਾ

ਉਦੇ ਰੰਦੇਵ/ਵੀ‌ਵੀ ਨਿਊਜ਼

ਭਾਰਤ ਸਰਕਾਰ ਦੁਬਾਰਾ ਭਾਰਤ ਨੂੰ 2025 ਤੱਕ ਟੀ , ਬੀ , ਮੁੱਕਤ ਕਰਨ ਲਈ ਚਲਾਈ ਗਈ ਐਕਟਿਵ ਕੇਸ ਟੀ . ਬੀ . ਕੇਸ ਫਾਇਡਿੰਗ ਮੁਹਿੰਮ ਦਾ ਸਟੇਟ ਟੀ . ਬੀ . ਅਫ਼ਸਰ ਡਾ . ਜਸਤੇਜ ਸਿੰਘ ਕੁਲਾਰ ਪੰਜਾਬ , ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਸਿਵਲ ਸਰਜਨ ਫਰੀਦਕੋਟ ਡਾ , ਸੰਜੇ ਕਪੂਰ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨਲ ਫਰੀਦਕੋਟ ਵਿਖੇ ਅੱਜ ਨੂੰ ਬੈਨਰ ਰਲੀਜ ਕਰਦੇ ਹੋਏ ਐਕਟਿਵ ਕੇਸ ਟੀ ਬੀ ਕੇਸ ਫਾਇਡਿੰਗ ਮੁਹਿੰਮ ਦਾ ਆਗਾਜ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦੀਆਂ ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਇਸ ਮੁਹਿਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 02-09-2021 ਤੋਂ 01-11-2021 ਤੱਕ ਟੀ . ਬੀ . ਦੀ ਬਿਮਾਰੀ ਸਬੰਧੀ ਘਰ ਘਰ ਜਾਕੇ ਜਾਗਰੂਕਤਾ ਕੀਤੀ ਜਾਵੇਗੀ । ਇਸ ਲੜੀ ਤਹਿਤ ਡਾ . ਸਰਵਦੀਪ ਸਿੰਘ ਰੋਮਾਣਾ ਜ਼ਿਲ੍ਹਾ ਟੀ ਬੀ ਅਫਸਰ ਫਰੀਦਕੋਟ ਅਤੇ ਐਮ . ਓ ਟੀ.ਬੀ. ਡਾ . ਪ੍ਰੀਤੀ ਗੋਇਲ ਦੀ ਰਹਿਣਨੁਮਾਈ ਹੇਠ ਫਰੀਦਕੋਟ , ਕੋਟਕਪੂਰਾ ਅਤੇ ਜੈਤੋ ਅਰਬਨ ਅਤੇ ਅਰਬਨ ਸਲਮ ਦੀਆਂ ਆਸਾਂ ਵਰਕਰਾਂ ਨੂੰ ਘਰ ਘਰ ਜਾਕੇ ਟੀ.ਬੀ. ਦੀ ਬਿਮਾਰੀ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਪਰਖ ਕਰਨ ਦੀ ਟਰੇਨਿੰਗ ਦਿੱਤੀ ਗਈ । ਜ਼ਿਲ੍ਹਾ ਟੀ ਬੀ . ਅਫਸਰ ਵੱਲੋਂ ਦੱਸਿਆ ਗਿਆ ਕਿ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾਕੇ ਟੀ . ਬੀ . ਦੇ ਸ਼ੱਕੀ ਮਰੀਜ਼ਾਂ ਦਾ ਬਲਗਮ ਦਾ ਸੈਂਪਲ ਮੌਕੇ ਤੇ ਹੀ ਲਿਆ ਜਾਵੇਗਾ , ਜੋ ਕਿ ਜਾਂਚ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾਵੇਗਾ । ਜੇਕਰ ਕੋਈ ਮਰੀਜ਼ ਟੀ . ਬੀ . ਦੀ ਬਿਮਾਰੀ ਤੋਂ ਪੀੜਤ ਪਾਇਆ ਗਿਆ ਤਾਂ ਉਸ ਦਾ ਸਾਰਾ ਇਲਾਜ ਮੁਫ਼ਤ ਕੀਤਾ ਜਾਏਗਾ । ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਬਿਮਾਰੀ ਦਾ ਇਲਾਜ ਸਮੇਂ ਤੇ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ । ਐਮ , ਓ , ਟੀ . ਬੀ . ਡਾ . ਪ੍ਰੀਤੀ ਗੋਇਲ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅੱਕਤੀ ਨੂੰ 2 ਹਫਤੇ ਤੋਂ ਜਿਆਦਾ ਖਾਂਸੀ , ਸ਼ਾਮ ਨੂੰ ਹਲਕਾ ਹਲਕਾ ਬੁਖਾਰ ਹੋਵੇ , ਭੁੱਖ ਘੱਟ ਲਗਦੀ ਹੋਵੇ , ਬਲਗਮ ਵਿੱਚ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਉਹ ਟੀ . ਬੀ . ਦਾ ਸ਼ੱਕੀ ਮਰੀਜ਼ ਹੋ ਸਕਦਾ ਹੈ । ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰਕੇ ਟੀ . ਬੀ . ਦੇ ਮਰੀਜ਼ ਨੂੰ ਮੁਫ਼ਤ ਇਲਾਜ ਦੇ ਨਾਲ ਨਾਲ ਕੋਰਸ ਪੂਰਾ ਹੋਣ ਤੱਕ 500 ਰੁਪਏ ਪ੍ਰਤੀ ਮਹੀਨਾ ਪੌਸਟਿਕ ਅਹਾਰ ਲੈਣ ਲਈ ਨਿਕਸ਼ੇ ਪੋਸ਼ਣ ਯੋਜਨਾ ਦੇ ਅਧੀਨ ਦਿੱਤੇ ਜਾ ਰਹੇ ਹਨ । ਇਸ ਮੌਕੇ ਤੇ ਟੀ . ਬੀ . ਵਿਭਾਗ ਤੇ ਸਮੂਹ ਕਰਮਚਾਰੀ ਹਰਿੰਦਰ ਸਿੰਘ , ਸੋਹਨ ਸਿੰਘ , ਹਰਮਨਦੀਪ ਅਰੋੜਾ , ਗੁਲਸ਼ਨ ਕੁਮਾਰ , ਰਮਨਜੀਤ ਸਿੰਘ , ਖੁਸ਼ਦੀਪ ਮੈਂਗੀ , ਰੋਹਿਤ ਕੁਮਾਰ , ਕਰਮਜੀਤ ਸਿੰਘ , ਨਵਦੀਪ ਸਿੰਘ ਅਤੇ ਲਖਵਿੰਦਰ ਸਿੰਘ ਮੌਕੇ ਤੇ ਹਾਜਰ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड:उत्तराखंड से बड़ी खबर: रैकर भर्ती परीक्षा परिणाम पर हाईकोर्ट की रोक

Sat Sep 4 , 2021
उत्तराखंड से बड़ी खबर: रैकर भर्ती परीक्षा परिणाम पर हाईकोर्ट की रोक!प्रभारी संपादक उत्तराखंडसाग़र मलिक देहरादून: उत्तराखंड से बड़ी खबर मिली है। नैनीताल हाईकोर्ट ने दरोगा रैंकर्स भर्ती परीक्षा के परिणाम पर रोक लगा दी है। ऐसे में लंबे समय से अंतिम परिणाम का इंतजार कर रहे जवानों को झटका लगा […]

You May Like

advertisement