ਸਦਾਵਰਤ ਪੰਚਾਇਤੀ ਟਰੱਸਟ ਵੱਲੋਂ ਨਵ ਵਰਸ਼ ਸੰਵਤ 2079 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਮਨਾਇਆ

ਫਿ਼ਰੋਜ਼ਪੁਰ, 3 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਸਮਾਜ ਸੇਵੀ ਕਾਰਜਾਂ ਵਿਚ ਯੋਗਦਾਨ ਪਾਉਂਦੀ ਆ ਰਹੀ ਸਦਾਵਰਤ ਪੰਚਾਇਤੀ ਸੰਸਥਾ ਵੱਲੋਂ ਨਵ ਵਰਸ਼ ਸੰਮਤ 2079 ਦੇ ਸ਼ੁਭ ਅਵਸਰ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਸੰਸਥਾ ਆਗੂਆਂ ਵੱਲੋਂ ਜਿਥੇ ਗਰੀਬਾਂ ਨੂੰ ਰਾਸ਼ਨ ਵੰਡਿਆ, ਉਥੇ ਬੱਚਿਆਂ ਨੂੰ ਪੈਰਾਂ ਤੇ ਖੜ੍ਹਾ ਕਰਨ, ਮਰੀਜ਼ਾਂ ਦਾ ਇਲਾਜ ਕਕਰਵਾਉਣ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਯਤਨ ਕਰਨ ਦਾ ਪ੍ਰਣ ਲਿਆ। ਸਦਾਵਰਤ ਪੰਚਾਇਤੀ ਸੰਸਥਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਜਿਥੇ ਬੇਸਹਾਰਾ, ਵਿਧਵਾ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵਿਤਰਤ ਕੀਤਾ ਗਿਆ, ਉਥੇ ਜ਼ਰੂਰਤਮੰਦ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਪੈਰਾਂ ਤੇ ਖੜ੍ਹਾ ਕਰਨ ਲਈ ਸਟੇਸ਼਼ਨਰੀ, ਵਰਦੀਆਂ ਤੇ ਮਾਲੀ ਮੱਦਦ ਕੀਤੀ ਗਈ। ਸੰਸਥਾ ਆਗੂਆਂ ਨੇ ਦੱਸਿਆ ਕਿ ਜ਼ਰੂਰਤਮੰਦ ਬੱਚਿਆਂ ਦੀ ਪ੍ਰਸ਼ਾਸਨ ਅਤੇ ਸਕੂਲ ਅਧਿਆਪਕਾਂ ਨੂੰ ਮਿਲ ਕੇ ਗੁਪਤ ਮੱਦਦ ਕੀਤੀ ਜਾਂਦੀ ਹੈ ਤਾਂ ਜੋ ਬੱਚੇ ਕਿਸੇ ਪ੍ਰਭਾਵ ਹੇਠ ਨਾ ਹੋਣ। ਆਗੂਆਂ ਨੇ ਦੱਸਿਆ ਕਿ ਸੰਸਥਾ ਵੱਲੋਂ ਲਾ-ਇਲਾਜ਼ ਮਰੀਜ਼ਾਂ ਦੀ ਹਰ ਸੰਭਵ ਮੱਦਦ ਕਰਨ ਦੇ ਨਾਲ-ਨਾਲ ਅੰਧ ਵਿਦਿਆਲਿਆ, ਹਸਪਤਾਲ, ਸਿ਼ਵਾਲਿਆ, ਸਮਸ਼ਾਨਘਾਟ, ਗਊਸ਼ਾਲਾ, ਝੁੱਗੇ-ਝੋਪੜੀਆਂ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ ਲੰਗਰ, ਕੱਪੜੇ, ਸਵੀਟਸ ਆਦਿ ਵੰਡਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਆਗੂਆਂ ਨੇ ਕਾਮਨਾ ਕੀਤੀ ਕਿ ਨਵੇਂ ਬਰਸ `ਤੇ ਨਵੀਂ ਸਰਕਾਰ, ਭਾਰਤ ਸਰਕਾਰ ਅਤੇ ਪੰਜਾਬ ਵਾਸੀ ਪੈਰਾਂ ਤੇ ਖੜ੍ਹੇ ਹੋਣ ਅਤੇ ਹਰ ਇਕ ਨੂੰ ਰੋਟੀ ਕਪੜਾ, ਮਕਾਨ ਪ੍ਰਾਪਤ ਹੋਵੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

तिर्वा कन्नौज: झोपड़ी में सो रही महिला व 2 मासूम बच्चे आग की चपेट में आने से झुलसे

Mon Apr 4 , 2022
तिर्वा कन्नौज संदिग्ध परिस्थितियों में झोपड़ी में आग लग झोपड़ी में रखा सारा गहस्थी का सामान जलकर राख हो गया झोपड़ी में सो रही महिला व 2 मासूम बच्चे आग की चपेट में आने से झुलस गए जिससे हालत गंभीर होने पर परिजनों ने मेडिकल कॉलेज में भर्ती कराया जहां […]

You May Like

advertisement