ਡੀ ਸੀ ਦਫ਼ਤਰ ਕਾਮੇ ਮੁੜ ਸੰਘਰਸ਼ ਦੇ ਰਾਹ ਤੇ, 24 ਸਤੰਬਰ ਤਕ ਕਰਨਗੇ ਕਲਮਛੋਡ਼ ਹਡ਼ਤਾਲ:ਓਮ ਪ੍ਰਕਾਸ਼ ਰਾਣਾ

ਫ਼ਿਰੋਜ਼ਪੁਰ 23 ਸਤੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਕਰੀਬ ਤਿੰਨ ਮਹੀਨੇ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਡੀ ਸੀ ਦਫ਼ਤਰ ਕਾਮਿਆਂ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਸੀ ਪਰ ਜਦੋਂ ਸਰਕਾਰ ਨੇ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਹੁਣ ਮੁੜ ਜਥੇਬੰਦੀ ਨੇ ਸੰਘਰਸ਼ ਵਿੱਢ ਲਿਆ ਹੈ l ਪੰਜਾਬ ਦੀ ਸੂਬਾ ਬਾਡੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ 22 ਸਤੰਬਰ ਤੋਂ 23 ਸਤੰਬਰ, 2021 ਤੱਕ ਦੇ ਚੱਲ ਰਹੇ ਕਲਮਛੋਡ਼/ ਕੰਮ ਬੰਦ ਹਡ਼ਤਾਲ ਦੇ ਐਕਸ਼ਨ ਨੂੰ 24 ਸਤੰਬਰ, 2021 ਤਕ ਵਧਾਇਆ ਜਾਂਦਾ ਹੈ। ਮੌਸਮ ਦੀ ਖ਼ਰਾਬੀ ਦੇ ਚੱਲਦਿਆਂ 24 ਸਤੰਬਰ, 2021 ਨੂੰ ਸਮੂਹਿਕ ਛੁੱਟੀ ਲੈ ਕੇ ਮੋਹਾਲੀ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਅਤੇ ਮਾਰਚ ਕਰਨ ਦੇ ਪ੍ਰੋਗਰਾਮ ਨੂੰ ਬਦਲਦਿਆਂ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਰੋਸ ਰੈਲੀ ਕਰਨ ਵਿੱਚ ਬਦਲਿਆ ਜਾਂਦਾ ਹੈ। ਇਹ ਫੈਸਲਾ ਬਹੁਮਤ ਜ਼ਿਲ੍ਹਿਆਂ ਦੀ ਅੱਜ ਆਨਲਾਈਨ ਆਈ ਰਾਏ ਤੋਂ ਬਾਅਦ ਸੂਬਾ ਬਾਡੀ ਵੱਲੋਂ ਲਿਆ ਗਿਆ ਹੈ। ਅਗਲੀ ਰਣਨੀਤੀ ਉਲੀਕਣ ਲਈ ਸੂਬਾ ਪੱਧਰੀ ਮੀਟਿੰਗ 26 ਸਤੰਬਰ ,2021 ( ਦਿਨ ਐਤਵਾਰ) ਨੂੰ ਦੁਪਹਿਰ 1:00 ਵਜੇ ਆਨਲਾਈਨ ਕੀਤੀ ਜਾਵੇਗੀ l ਇਸ ਸਮੇਂ ਜੋਗਿੰਦਰ ਕੁਮਾਰ ਸੂਬਾ ਜਨਰਲ ਸਕੱਤਰ, ਓਮ ਪ੍ਰਕਾਸ਼ ਰਾਣਾ ਜ਼ਿਲ੍ਹਾ ਪ੍ਰਧਾਨ, ਮਹਿਤਾਬ ਸਿੰਘ ਜਨਰਲ ਸਕੱਤਰ, ਮਨੋਹਰ ਲਾਲ ਪ੍ਰਧਾਨ ਪੀ ਐੱਸ ਐੱਮ ਯੂ, ਸੋਨੂੰ ਕਸ਼ਅਪ, ਰੌਬਿਨ ਸਚਦੇਵਾ, ਪਰਵੀਨ ਸੇਠੀ, ਤਰਸੇਮ ਸਿੰਘ , ਪ੍ਰੇਮ ਕੁਮਾਰੀ ਸੁਪਰਡੈਂਟ ਗਰੇਡ -2, ਰਾਖੀ, ਕੁਸਮਲਤਾ, ਇੰਦੂਬਾਲਾ ਅਤੇ ਹੋਰ ਬਹੁਤ ਸਾਰੇ ਮੁਲਾਜ਼ਮ ਸਾਥੀ ਹਾਜ਼ਰ ਸਨ l

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मेहनगर आज़मगढ़:मेहनगर के नोनी नदी में दम घुटने से हुई थी शिवशंकर पासवान की मौत पोस्टमार्टम रिपोर्ट से हुआ खुलासा

Fri Sep 24 , 2021
मेहनगर के नोनी नदी में दम घुटने से हुई थी शिवशंकर पासवान की मौत पोस्टमार्टम रिपोर्ट से हुआ खुलासा । आजमगढ़। मेंहनगर थाना क्षेत्र के कुसमुलिया गांव के पास नोनी नदी से बरामद शिवशंकर पासवान के शव को पोस्टमार्टम के लिए भेजा गया था। पोस्टमार्टम रिपोर्ट में उनकी पानी में […]

You May Like

advertisement