ਡੀ ਸੀ ਦਫ਼ਤਰ ਕਾਮੇ ਮੁੜ ਸੰਘਰਸ਼ ਦੇ ਰਾਹ ਤੇ, 24 ਸਤੰਬਰ ਤਕ ਕਰਨਗੇ ਕਲਮਛੋਡ਼ ਹਡ਼ਤਾਲ

ਫ਼ਿਰੋਜ਼ਪੁਰ 24 ਸਤੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਕਰੀਬ ਤਿੰਨ ਮਹੀਨੇ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਡੀ ਸੀ ਦਫ਼ਤਰ ਕਾਮਿਆਂ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਸੀ ਪਰ ਜਦੋਂ ਸਰਕਾਰ ਨੇ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਹੁਣ ਮੁੜ ਜਥੇਬੰਦੀ ਨੇ ਸੰਘਰਸ਼ ਵਿੱਢ ਲਿਆ ਹੈ l ਪੰਜਾਬ ਦੀ ਸੂਬਾ ਬਾਡੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ 22 ਸਤੰਬਰ ਤੋਂ 24 ਸਤੰਬਰ, 2021 ਤੱਕ ਦੇ ਚੱਲ ਰਹੇ ਕਲਮਛੋਡ਼/ ਕੰਮ ਬੰਦ ਹਡ਼ਤਾਲ ਦੇ ਐਕਸ਼ਨ ਨੂੰ 24 ਸਤੰਬਰ, 2021 ਤਕ ਵਧਾਇਆ ਗਿਆ ਹੈ। ਅਗਲੀ ਰਣਨੀਤੀ ਉਲੀਕਣ ਲਈ ਸੂਬਾ ਪੱਧਰੀ ਮੀਟਿੰਗ 26 ਸਤੰਬਰ ,2021 ( ਦਿਨ ਐਤਵਾਰ) ਨੂੰ ਦੁਪਹਿਰ 1:00 ਵਜੇ ਆਨਲਾਈਨ ਕੀਤੀ ਜਾਵੇਗੀ l ਇਸ ਸਮੇਂ ਜੋਗਿੰਦਰ ਕੁਮਾਰ ਸੂਬਾ ਜਨਰਲ ਸਕੱਤਰ, ਓਮ ਪ੍ਰਕਾਸ਼ ਰਾਣਾ ਜ਼ਿਲ੍ਹਾ ਪ੍ਰਧਾਨ, ਮਹਿਤਾਬ ਸਿੰਘ ਜਨਰਲ ਸਕੱਤਰ, ਮਨੋਹਰ ਲਾਲ ਪ੍ਰਧਾਨ ਪੀ ਐੱਸ ਐੱਮ ਯੂ, ਸੋਨੂੰ ਕਸ਼ਅਪ, ਰੌਬਿਨ ਸਚਦੇਵਾ, ਪਰਵੀਨ ਸੇਠੀ, ਤਰਸੇਮ ਸਿੰਘ , ਪ੍ਰੇਮ ਕੁਮਾਰੀ ਸੁਪਰਡੈਂਟ ਗਰੇਡ -2, ਰਾਖੀ, ਕੁਸਮਲਤਾ, ਇੰਦੂਬਾਲਾ ਅਤੇ ਹੋਰ ਬਹੁਤ ਸਾਰੇ ਮੁਲਾਜ਼ਮ ਸਾਥੀ ਹਾਜ਼ਰ ਸਨ l

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कन्नौज:आजादी का अमृत महोत्सव पर जिला विधिक सेवा प्राधिकरण सचिव नीतिका राजन ने की बैठक

Fri Sep 24 , 2021
संवाददाता प्रशांत त्रिवेदीकन्नौज । आजादी का अमृत महोत्सव के उपलक्ष में कार्यालय जिला विधिक सेवा प्राधिकरण कन्नौज में बैठक संपन्न हुई । उत्तर प्रदेश राज्य विधिक सेवा प्राधिकरण लखनऊ के निर्देश अनुसार बृजेंद्र कुमार सिंह जनपद न्यायाधीश अध्यक्ष जिला विधिक सेवा प्राधिकरण जनपद कन्नौज न्यायालय कन्नौज आदेश के अनुसार प्रभावी […]

You May Like

advertisement