ਸਕੂਲੀ ਬੱਚਿਆਂ ਨੂੰ 25 ਅਗਸਤ ਖਵਾਈ ਜਾਵੇਗੀ ਪੇਟ ਦੇ ਕੀੜੇ ਮਾਰਨ ਵਾਲੀ ਗੋਲੀ : ਸਿਵਿਲ ਸਰਜਨ ਮੋਗਾ

ਮੋਗਾ [ ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਸਿਹਤ ਵਿਭਾਗ ਵਲੌ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ 25 ਅਗਸਤ ਨੂੰ “ਡੀ ਵਾਰਮਿੰਗ ਦਿਵਸ” ਮਨਾਇਆ ਜਾਵੇਗਾ। ਇਸ ਬਾਰੇ ਸਿਵਿਲ ਸਰਜਨ ਮੋਗਾ ਡਾਕਟਰ ਅਮਰਪ੍ਰੀਤ ਕੌਰ ਬਾਜਵਾ ਨੇ ਦਸਿਆ ਕਿ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਅਤੇ ਆਗਣਵਾੜੀ ਬੱਚਿਆਂ ਨੂੰ ਇਕ ਗੋਲੀ ਦੀ ਖੁਰਾਕ ਦਿੱਤੀ ਜਾਵੇਗੀ। ਸਿਵਿਲ ਸਰਜਨ ਡਾਕਟਰ ਬਾਜਵਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜ਼ਿਲੇ ਵਿਚ ਸਰਕਾਰੀ ਸਕੂਲ ਦੇ ਬੱਚਿਆਂ ਨੂੰ 2 ਲੱਖ 40 ਹਜਾਰ ਗੋਲੀਆਂ ਤੇ 8400 ਸਿਰਪ ਦੀ ਸਪਲਾਈ ਕਰ ਦਿੱਤੀ ਹੈ। ਜਿਸਦੀ ਖੁਰਾਕ 25 ਅਗਸਤ ਨੂੰ ਦਿੱਤੀ ਜਾਵੇਗੀ। ਸਕੂਲ ਨਾ ਜਾਨ ਵਾਲੇ ਬੱਚਿਆਂ ਨੂੰ ਆਸ਼ਾ ਵਰਕਰਾਂ ਦੁਵਾਰਾ ਘਰ ਘਰ ਜਾ ਕੇ ਗੋਲੀਆਂ ਖਵਾਈਆਂ ਜਾਨਗੀਆਂ।
ਗੋਲੀ ਤੌ ਵਾਂਝੇ ਰਹਿਣ ਵਾਲੇ ਬੱਚਿਆਂ ਨੂੰ 1 ਸਤੰਬਰ “ਮੋਪ ਅੱਪ ਦਿਵਸ” ਨੂੰ ਗੋਲੀਆਂ ਦਿੱਤੀਆਂ ਜਾਣਗੀਆਂ। ਉਹਨਾਂ ਨੇ ਹਾਦਾਇਤ ਕੀਤੀ ਉਕਤ ਗੋਲੀ ਬੱਚੇ ਨੂੰ ਖਾਣਾ ਖਾਣ ਤੋਂ ਬਾਅਦ ਦਿੱਤੀ ਜਾਵੇਗੀ ਅਤੇ ਖਾਲੀ ਪੇਟ ਨਾ ਦਿੱਤੀ ਜਾਵੇ।
2 ਸਾਲ ਤੱਕ ਦੇ ਬੱਚਿਆਂ ਨੂੰ ਅੱਧੀ ਗੋਲੀ ਜਾਂ ਸਿਰਪ ਦੇਣ ਅਤੇ ਦੋ ਸਾਲ ਤੋਂ ਜਿਆਦਾ ਉਮਰ ਦੇ ਬੱਚਿਆਂ ਨੂੰ ਇਕ ਗੋਲੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਤੇ ਡਾਕਟਰ ਅਜੇ ਕੁਮਾਰ ਅਤੇ ਸੁਖਬੀਰ ਸਿੰਘ ਸਕੂਲ ਹੈਲਥ ਕੋਆਰਡੀਨੇਟਰ ਵੀ ਹਾਜ਼ਿਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

रोटरी क्लब फ़िरोज़पुर कैंट का परिवार मिलन समारोह तीज के रूप मै मनाया गया:कमल शर्मा

Tue Aug 24 , 2021
फिरोजपुर 24 अगस्त {कैलाश शर्मा जिला विशेष संवाददाता}:- रोटरी क्लब फ़िरोज़पुर कैंट का परिवार मिलन समारोह तीज के रूप मै हर्षोल्लास से मनाया गया। जानकारी देते हुए रोटरी क्लब के अध्यक्ष कमल शर्मा ने बताया कि महिलाएं पंजाबी पारंपरिक पोशाक में सज-धजकर शामिल हुई,जिन्होंने पंजाबी बोली टप्पों गाये और गिद्दा […]

You May Like

advertisement