25 ਸਤੰਬਰ ਨੂੰ ਸਿੱਖਿਆ ਸਕੱਤਰ ਦਾ ਫੂਕਿਆ ਜਾਵੇਗਾ ਪੁਤਲਾ: ਡੀਟੀਐੱਫ਼ ਮੋਗਾ

ਕ੍ਰਿਸ਼ਨ ਕੁਮਾਰ ਦੇ ਦਬਸ਼ ਭਰੇ ਦੌਰਿਆਂ ਦਾ ਕੀਤਾ ਜਾਵੇਗਾ ਵਿਰੋਧ

ਮੋਗਾ ( ਕੈਪਟਨ ਸੁਭਾਸ਼ ਚੰਦਰ ਸ਼ਰਮਾ) :=ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਸਿੱਖਿਆ ਖੇਤਰ ਦੇ ਉਜਾੜੇ ਦਾ ਬੀੜਾ ਚੁੱਕਿਆ ਹੋਇਆ ਹੈ ਉੱਥੇ ਰਾਜ ਦੇ ਅਧਿਆਪਕਾਂ ਲਈ ਦਬਸ਼ ਤੇ ਦਾਬੇ ਵਾਲਾ ਮਹੌਲ ਪੈਦਾ ਕੀਤਾ ਹੋਇਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਜਿਲ੍ਹਾ ਪ੍ਰਧਾਨ ਅਮਨਦੀਪ ਮਟਵਾਣੀ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇਖਣ ਤਹਿਤ ਲਏ ਜਾਣ ਵਾਲੇ ਨੈਸ ਟੈਸਟ ਦੀ ਤਿਆਰੀ ਦੇ ਨਾਂਅ ‘ਤੇ ਪਾਠਕ੍ਰਮ ਨੂੰ ਅੱਖੋਂ-ਪਰੋਖੇ ਕਰਕੇ ਵਿਦਿਆਰਥੀਆਂ ਨੂੰ ਅਸਲ ਸਿੱਖਿਆ ਤੋਂ ਦੂਰ ਕੀਤਾ ਜਾ ਰਿਹਾ ਹੈ, ਅਧਿਆਪਕਾਂ ਨੂੰ ਵੀ ਸਿਲੇਬਸ ਤੋਂ ਪਾਸੇ ਕਰਕੇ ਸਿਰਫ ਨੈਸ ਟੈਸਟ ਦੀ ਤਿਆਰੀ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਸਰਵੇਖਣ ਵਿੱਚ ਦੇਸ਼ ਭਰ ਵਿੱਚ ਅੱਵਲ ਆਉਣ ਦੀ ਲਾਲਸਾ ਹੇਠ ਅਧਿਆਪਕਾਂ ‘ਤੇ ਸਿਲੇਬਸ ਨੂੰ ਛੱਡ ਕੇ ਨੈਸ ਕੇਂਦਰਤ ਟਰੇਨਿੰਗ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਸਿੱਖਿਆ ਸਕੱਤਰ ਪੜੋ ਪੰਜਾਬ ਨਾਂਅ ਦੇ ਪ੍ਰੋਗਰਾਮ ਹੇਠ ਕਥਿਤ ਤੌਰ ‘ਤੇ ਨਿਯੁਕਤ ਆਪਣੇ ਚਹੇਤਿਆਂ ਨੂੰ ਸਕੂਲਾਂ ਵਿੱਚ ਭੇਜ ਕੇ ਦਬਸ਼ ਭਰਿਆ ਮਹੌਲ ਬਣਾ ਰਿਹਾ ਹੈ।
ਡੀਟੀਐੱਫ਼ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇਖਣ ਕੇਂਦਰ ਸਰਕਾਰ ਵੱਲੋਂ ਸਿੱਖਿਆ ਸੰਬੰਧੀ ਨੀਤੀਆਂ ਘੜਨ ਲਈ ਕਰਵਾਇਆ ਜਾਂਦਾ ਹੈ ਅਤੇ ਰਾਜਾਂ ਦੀ ਸਿੱਖਿਆ ਖੇਤਰ ਦੀ ਅਸਲ ਹਾਲਤ ਦਾ ਜਾਇਜ਼ਾ ਲਿਆ ਜਾਦਾ ਹੈ। ਪਰ ਸਿੱਖਿਆ ਸਕੱਤਰ ਸਿਰਫ ਆਪਣੀ ਬੱਲੇ ਬੱਲੇ ਕਰਵਾਉਣ ਲਈ ਲੋੜੀਂਦੇ ਇਨਫਰਾਸਟਰਕਚਰ ਤੋਂ ਸੱਖਣੇ ਸਕੂਲਾਂ ਨੂੰ ਰੰਗ ਰੋਗਨ ਕਰਾ ਕੇ ਸਮਾਰਟ ਸਕੂਲ ਦਾ ਭੁਲੇਖਾ ਪਾ ਕੇ ਅਸਲ ਸਥਿਤੀ ‘ਤੇ ਪਰਦਾ ਪਾ ਰਿਹਾ ਹੈ। ਜਿੱਥੇ ਸਿੱਖਿਆ ਤੇ ਸਕੂਲਾਂ ਦੀ ਅਸਲ ਸਥਿਤੀ ਦੇ ਨਕਾਬ ਪਾ ਕੇ ਸੂਬੇ ਦਾ ਨੁਕਸਾਨ ਕੀਤਾ ਜਾ ਰਿਹਾ ਉੱਥੇ ਵਿਦਿਆਰਥੀਆਂ ਦੇ ਸਿੱਖਿਆ ਦੇ ਪੱਧਰ ਨੂੰ ਹੇਠਾਂ ਸੁੱਟਿਆ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਹੋ ਜਿਹੇ ਅਫਸਰ ਨੂੰ ਸਿੱਖਿਆ ਜਿਹੇ ਅਹਿਮ ਵਿਭਾਗ ਤੋਂ ਜਲਦ ਲਾਂਭੇ ਕਰਨਾ ਚਾਹੀਦਾ ਹੈ ਅਤੇ ਸੂਬੇ ਦੀ ਸਿੱਖਿਆ ਨੂੰ ਬਚਾਉਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।
ਜਿਲਾ ਸਕੱਤਰ ਜਗਵੀਰਨ ਕੌਰ ਨੇ ਦੱਸਿਆ ਕਿ ਸਿੱਖਿਆ ਸਕੱਤਰ ਨਵੀਂ ਸਿੱਖਿਆ ਨੀਤੀ ਦੀ ਆੜ ਚ ਸਕੂਲਾਂ ਚੋਂ ਪੋਸਟਾਂ ਦੀ ਛਾਂਟੀ ਕਰਕੇ ਸਿੱਖਿਆ ਮਹਿਕਮੇ ਦੀ ਆਕਾਰ ਘਟਾਈ ਕਰਨ ਦਾ ਜਿੰਮੇਵਾਰ ਹੈ। ਪ੍ਰਸ਼ਨ ਪੱਤਰਾਂ ਦਾ ਮਿਆਰ ਨੀਵਾਂ ਕਰਕੇ ਵਿਦਿਆਰਥੀਆਂ ਦੀ ਬੌਧਿਕਤਾ ਤੇ ਪ੍ਰਤਿਭਾ ਦੇ ਵਿਕਾਸ ਨੂੰ ਖੋਰਾ ਲਾਇਆ ਗਿਆ ਹੈ। ਡੀਟੀਐੱਫ਼ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜਿਲਾ ਮੋਗਾ ਦੇ ਅਧਿਆਪਕਾਂ ‘ਤੇ ਦਬਸ਼ ਤੇ ਦਾਬੇ ਭਰਿਆ ਮਾਹੌਲ ਬਰਕਰਾਰ ਰੱਖਣ ਲਈ 25 ਸਤੰਬਰ ਨੂੰ ਜਿਲੇ ਦੇ ਸਕੂਲਾਂ ਵਿੱਚ ਦੌਰਾ ਕਰਨ ਆ ਰਿਹਾ ਹੈ ਜਿਸਦੇ ਵਿਰੋਧ ਵਿੱਚ ਬਾਅਦ ਦੁਪਹਿਰ 3 ਵਜੇ ਨੇਚਰ ਪਾਰਕ ਮੋਗਾ ਵਿਖੇ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਜਾਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कन्नौज:विश्व हिंदू परिषद के सदस्यों ने गोवा ग्राम में पहुंच कर की बैठक

Wed Sep 22 , 2021
पचोर कन्नौजविश्व हिंदू परिषद के सदस्यों ने गोवा ग्राम में पहुंच कर की बैठकविश्व हिंदू परिषद के सदस्यों ने कन्नौज ब्लाक के गोवा ग्राम सभा में हिंदुत्व को मजबूत करने के लिए एकजुट होने के लिए बैठक का आयोजन किया इस मौके पर सैकड़ों कार्यकर्ता मौजूद रहे बैठक में मौजूद […]

You May Like

advertisement