ਜੀਵਨ ਕਲਾ ਯੋਗ ਸੰਮਤੀ ਵੱਲੋਂ ਰਾਸ਼ਟਰੀ ਮਹਿਲਾ ਦਿਵਸ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ 26 ਮਾਰਚ ਨੂੰ ਕਰਵਾਇਆ ਜਾਵੇਗਾ:ਰਕੇਸ਼ ਸ਼ਰਮਾ

ਫ਼ਿਰੋਜ਼ਪੁਰ 25 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਜੀਵਨ ਕਲਾ ਯੋਗ ਸੰਮਤੀ ਵੱਲੋਂ ਰਾਸ਼ਟਰੀ ਮਹਿਲਾ ਦਿਵਸ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ 26ਮਾਰਚ ਨੂੰ ਕਰਵਾਇਆ ਜਾ ਰਿਹਾ ਹੈ ਜੀਵਨ ਕਾਲਾ ਯੋਗ ਸਮਿਤੀ ਰਜਿ: ਫਿਰੋਜ਼ਪੁਰ ਦੀ ਇਕ ਵਿਸ਼ੇਸ਼ ਬੈਠਕ ਡਾ: ਗੁਰਨਾਮ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਯੋਗ ਸੰਮਤੀ ਦੀ ਕੋਰ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਇਹ ਜਾਣਕਾਰੀ ਯੋਗ ਸੰਮਤੀ ਦੇ ਜਨਰਲ ਸਕੱਤਰ ਰਾਕੇਸ਼ ਸ਼ਰਮਾ ਨੇ ਪ੍ਰੈੱਸ ਨੂੰ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਜੀਵਨ ਕਲਾ ਯੋਗ ਸੰਮਤੀ ਫ਼ਿਰੋਜ਼ਪੁਰ ਵੱਲੋਂ ਹਰ ਦੋ ਮਹੀਨੇ ਬਾਅਦ ਵੱਖ ਵੱਖ ਸਥਾਨਾਂ ਤੇ ਪ੍ਰੋਗਰਾਮ ਕੀਤੇ ਜਾਂਦੇ ਹਨ ਜਿਸ ਵਿੱਚ ਵੱਖ ਵੱਖ ਖੇਤਰ ਦੇ ਮਾਹਿਰਾਂ ਨੂੰ ਬੁਲਾਇਆ ਜਾਂਦਾ ਹੈ ਜੋ ਜੀਵਨ ਜਿਉਣ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦੇ ਹਨ ਉਨ੍ਹਾਂ ਦੱਸਿਆ ਕਿ ਇਸ ਵਾਰ 26 ਮਾਰਚ ਨੂੰ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੋ ਕਿ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਤ ਹੋਵੇਗਾ ਜਿਸ ਵਿੱਚ ਗੀਤ ਸੰਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਇਸ ਵਿੱਚ ਵੱਖ ਵੱਖ ਖੇਤਰ ਵਿੱਚ ਨਾਮ ਖੱਟਣ ਵਾਲੇ ਵਾਲੀਆਂ ਮਹਿਲਾਵਾਂ ਨੂੰ ਸਨਮਾਨਤ ਵੀ ਕੀਤਾ ਜਾਏਗਾ

ਇਸ ਤੋਂ ਪਹਿਲਾਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਤੇ ਸੰਸਥਾ ਵੱਲੋਂ ਹੁਸੈਨੀਵਾਲਾ ਸਮਾਰਕ ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸ਼ਹੀਦ ਭਗਤ ਸਿੰਘ ਦੇ ਸਾਥੀ ਬੀ ਕੇ ਦੱਤ ਅਤੇ ਪੰਜਾਬ ਮਾਤਾ ਦੀਆਂ ਸਮਾਧਾਂ ਤੇ ਵੀ ਸਿਜਦਾ ਕੀਤਾ ਗਿਆ

ਸ੍ਰੀ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਫ਼ਿਜਾ ਦਾ ਆਨੰਦ ਮਾਣ ਰਹੇ ਹਾਂ ਇਸ ਮੌਕੇ ਜੀਵਨ ਕਲਾ ਯੋਗ ਸਮਿਤੀ ਦੇ ਸਰਪਰਸਤ ਵਿਵੇਕ ਮਲਹੋਤਰਾ ਪ੍ਰਧਾਨ ਡਾ: ਗੁਰਨਾਮ ਸਿੰਘ ਜਨਰਲ ਸਕੱਤਰ ਰਾਕੇਸ਼ ਸ਼ਰਮਾ ਮੀਤ ਪ੍ਰਧਾਨ ਕੁਲਵੰਤ ਸਿੰਘ (ਰੇਲਵੇ) ਸਕੱਤਰ ਡਾ ਅਮਰਿੰਦਰ ਸਿੰਘ ਮਰਵਾਹਾ ਖਜ਼ਾਨਚੀ ਕੁਲਵੰਤ ਸਿੰਘ (ਵਿਕਾਸ ਵਿਹਾਰ) ਹਰ ਕੰਵਰਜੋਤ ਸਿੰਘ ਭਾਰਤ ਭੂਸ਼ਨ ਡੀ ਕੇ ਮਿੱਤਲ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਸੰਸਥਾ ਦੇ ਆਗੂ ਮੌਜੂਦ ਸਨ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

राज्य सरकार की योजनाओं से छत्तीसगढ़ के सभी वर्गों का हो रहा है विकास - डॉ. शिव कुमार डहरिया

Fri Mar 25 , 2022
जांजगीर-चांपा, 25 मार्च, 2022/ नगरीय प्रशासन विकास, श्रम मंत्री डॉ शिव कुमार डहरिया ने कहा कि छत्तीसगढ़ सरकार गांव, गरीब, किसान आदि सभी वर्गों के विकास के लिए काम कर रही है। उन्होंने कहा कि सरकार की योजनाओं से सभी वर्ग के लोग लाभान्वित हो रहे हैं और उनके विकास […]

You May Like

Breaking News

advertisement