ਗੁਰਦੁਆਰਾ ਸ੍ਰੀ ਗੁਰੂ ਰਾਮ ਦਾਸ ਪੂਰੀ ਅਰਮਾਨਪੁਰਾ ਵਿਖੇ ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ 27 ਜੂਨ ਨੂੰ

ਫਿ਼ਰੋਜ਼ਪੁਰ,20 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਪੁਰੀ ਅਰਮਾਨਪੁਰਾ (ਆਸਲਾ) ਵਿਖੇ ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ 27 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਪੂਰੀ ਅਰਮਾਨਪੁਰਾ ਆਸਲ ਦੇ ਮੁੱਖ ਸੇਵਾਦਾਰ ਸ੍ਰੀਮਾਨ ਸੰੰਤ ਬਾਬਾ ਭਗਤ ਮਿਲਖਾ ਸਿੰਘ ਨੇ ਪੱੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 27 ਜੂਨ ਦਿਨ ਐਤਵਾਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀਮਾਨ ਸੰਤ ਬਾਬਾ ਭਗਤ ਮਿਲਖਾ ਸਿੰਘ ਨੇ ਦੱਸਿਆ ਕਿ ਇਸ ਮੌਕੇ ਤੇ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਜੀ 25 ਜੂਨ (11 ਹਾੜ) ਦਿਨ ਸ਼ੁਕਰਵਾਰ ਸਵੇਰੇ 10 ਵਜੇ ਅਤੇ 27 ਜੂਨ ਦਿਨ ਐਤਵਾਰ (13 ਹਾੜ) ਸਵੇਰੇ 9 ਵਜੇ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਧਾਰਮਿਕ ਦੀਵਾਨ ਮੌਕੇ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਗੁਰੂ ਜੱਸ ਸੁਣਾ ਕੇ ਆਈ ਸੰੰਗਤ ਨੂੰ ਗੁਰਬਾਣੀ ਨਾਲ ਜੋੜ ਕੇ ਨਿਹਾਲਲ ਕੀਤਾ ਜਾਵੇਗਾ। ਸ੍ਰੀਮਾਨ ਸੰੰਤ ਬਾਬਾ ਭਗਤ ਮਿਲਖਾ ਸਿੰਘ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਗਿਣਤੀ ਵਿਚ ਪਹੁੰਚ ਕੇ ਧਾਰਮਿਕ ਸਮਾਗਮਾਂ ਦਾ ਆਨੰਦ ਮਾਨਣ ਅਤੇ ਆਏ ਹੋਏ ਮਹਾਂ ਪੁਰਸ਼ਾਂ ਦੇ ਵਿਚਾਰ ਸੁਣ ਆਪਣਾ ਜੀਵਨ ਸਫਲਾ ਬਣਾਉ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਬਾਬਾ ਠਾਕੁਰ ਸਿੰਘ ਦੇ ਭੋਗ ਤੇ ਉਨ੍ਹਾਂ ਦੇ ਜਵਾਈ ਗਿਆਨੀ ਸੁਖਜਿੰਦਰ ਸਿੰਘ ਖਾਲਸਾ ਨੂੰ ਵੱਖ=ਵੱਖ ਜਥੇਬੰਦੀਆਂ ਵੱਲੋਂ ਸੌਂਪੀ ਦਸਤਾਰ

Sun Jun 20 , 2021
ਫਿ਼ਰੋਜ਼ਪੁਰ, 20 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ ਸੰਵਾਦਦਾਤਾਂ]:- ਬਾਬਾ ਠਾਕੁਰ ਸਿੰਘ ਦੀ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਤੇ ਉਨ੍ਹਾਂ ਦੇ ਜਵਾਨੀ ਗਿਆਨੀ ਸੁਖਜਿੰਦਰ ਸਿੰਘ ਖਾਲਸਾ ਪ੍ਰਧਾਨ ਫਰੀਦਕੋਟ ਇੰਟਰ ਨੈਸ਼ਨਲ ਪੰਥਕ ਦਲ ਦੀ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਦਸਤਾਰ ਸੌਂਪੀ ਗਈ। ਇਸ ਮੌਕੇ ਤੇ ਵੱਖ-ਵੱਖ ਧਾਰਮਿਕ ਆਗੂੂਆਂ ਨੇ ਜਿਨ੍ਹਾਂ […]

You May Like

advertisement