ਸਵ: ਫਕੀਰ ਚੰਦ ਸ਼ਰਮਾ ਦੀ ਬਰਸੀ 28 ਦਸੰਬਰ ਨੂੰ ਸਮੂਹ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਸ਼ਰਧਾਂਜਲੀ ਸਮਾਗਮ ਚ ਪਹੁੰਚਣ ਦੀ ਅਪੀਲ:ਕਿਸ਼ਨ ਚੰਦ ਜਾਗੋਵਾਲੀਆ

ਫ਼ਿਰੋਜ਼ਪੁਰ 27 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਫਿਰੋਜ਼ਪੁਰ ਨਾਰਦਨ ਮੈਨਜ਼ ਯੂਨੀਅਨ ਫਿਰੋਜ਼ਪੁਰ ਦੇ ਸਾਬਕਾ ਡਿਵੀਜ਼ਨਲ ਪ੍ਰਧਾਨ ਅਤੇ ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਦੇ ਸਾਬਕਾ ਪ੍ਰਧਾਨ ਸਵਰਗੀ ਕਾਮਰੇਡ ਫਕੀਰ ਚੰਦ ਸ਼ਰਮਾ ਦੀ ਬਾਰ੍ਹਵੀਂ ਬਰਸੀ ਪਿੰਡ ਵਜੀਦਪੁਰ ਵਿਖੇ 28 ਦਸੰਬਰ ਨੂੰ ਮਨਾਈ ਜਾ ਰਹੀ ਹੈ ਇਸ ਸਬੰਧੀ ਆਲ ਇੰਡੀਆ ਐਂਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਕਾਮਰੇਡ ਸੁਭਾਸ਼ ਸ਼ਰਮਾ ਤੇ ਜਨਰਲ ਸਕੱਤਰ ਕਿਸ਼ਨ ਚੰਦ ਜਾਗੋਵਾਲੀਆ ਨੇ ਦੱਸਿਆ ਕਿ ਸਵਰਗੀ ਕਾਮਰੇਡ ਫਕੀਰ ਚੰਦ ਸ਼ਰਮਾ ਨਾਰਦਨ ਰੇਲਵੇ ਮੈਨੇਜਮੈਂਟ ਯੂਨੀਅਨ ਡਿਵੀਜ਼ਨ ਫ਼ਿਰੋਜ਼ਪੁਰ ਤੇ ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਦੇ ਲੰਬਾ ਸਮਾਂ ਪ੍ਰਧਾਨ ਰਹੇ ਉਥੇ ਉਨ੍ਹਾਂ ਨੇ ਦੱਬੇ ਕੁਚਲੇ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਤੇ ਕਿਰਤੀ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜਨਤਕ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਪਿੰਡ ਬਜੀਦਪੁਰ ਦੇ ਵਸਨੀਕਾਂ ਦੇ ਸਹਿਯੋਗ ਨਾਲ 28 ਦਸੰਬਰ ਦਿਨ ਮੰਗਲਵਾਰ ਨੂੰ ਉਨ੍ਹਾਂ ਦੀ ਯਾਦ ਵਿੱਚ ਬਣਾਈ ਯਾਦਗਾਰ ਹਾਲ ਪਿੰਡ ਬਜੀਦਪੁਰਾ ਵਿਖੇ ਬਾਰ੍ਹਵੀਂ ਬਰਸੀ ਮਨਾਈ ਜਾ ਰਹੀ ਹੈ 10.30 ਵਜੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਜਾਣਗੇ ਇਸ ਉਪਰੰਤ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਉਪਰਾਂਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਸਮੂਹ ਮੁਲਾਜ਼ਮਾਂ, ਮਜ਼ਦੂਰਾਂ ,ਸਮਾਜ ਸੇਵੀ ਜਥੇਬੰਦੀਆਂ ਨੂੰ ਸ਼ਰਧਾਂਜਲੀ ਸਮਾਗਮ ਚ ਪਹੁੰਚਣ ਦੀ ਅਪੀਲ ਕੀਤੀ ਗਈ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

गुदगुदी जंक्शन द्वारा टी-विद गुदगुदी कार्यक्रम आयोजित

Mon Dec 27 , 2021
हरियाणा संपादक – वैद्य पण्डित प्रमोद कौशिक।संवाददाता थानेसर – वीना गर्ग। कुरूक्षेत्र, 27 दिसंबर : वीगुदगुदी जंक्शन समूह द्वारा रविवार सायं गुदगुदी टाईमपास सदस्य सोम सिन्धवानी के सेक्टर-5 स्तिथ निवास पर टी-विद गुदगुदी कार्यक्रम आयोजित किया गया। जानकारी देते हुए संस्था के संस्थापक सदस्य एवं मां अन्नपूर्णा रसोई सैक्टर 13 […]

You May Like

Breaking News

advertisement