ਥਾਣਾ ਘੱਲਖੁਰਦ ਵਿਚ ਪੈਂਦੇ ਪਿੰਡ ਕੈਲਾਸ਼ ਵਿਚ ਇਕੋ ਰਾਤ ਵਿਚ ਕਿਸਾਨਾਂ ਦੇ ਖੇਤਾਂ ਵਿੱਚੋਂ 28 ਮੋਟਰਾਂ ਚੋਰੀ ਹੋਣਾ ਅਤੇ ਪਿੰਡ ਸ਼ਹਿਜ਼ਾਦੀ ਵਿਚ ਚੋਰਾਂ ਵੱਲੋਂ ਟ੍ਰਾਂਸਫਾਰਮਰ ਚੋਰੀ ਕਰ ਲੈ ਜਾਣਾ ਥਾਣਾ ਘੱਲ ਖੁਰਦ ਦੀ ਪੁਲਸ ਅਤੇ ਪ੍ਰਸਾਸ਼ਨ ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ:ਅਸ਼ਵਨੀ ਢੀਂਗੜਾ

ਥਾਣਾ ਘੱਲਖੁਰਦ ਵਿਚ ਪੈਂਦੇ ਪਿੰਡ ਕੈਲਾਸ਼ ਵਿਚ ਇਕੋ ਰਾਤ ਵਿਚ ਕਿਸਾਨਾਂ ਦੇ ਖੇਤਾਂ ਵਿੱਚੋਂ 28 ਮੋਟਰਾਂ ਚੋਰੀ ਹੋਣਾ ਅਤੇ ਪਿੰਡ ਸ਼ਹਿਜ਼ਾਦੀ ਵਿਚ ਚੋਰਾਂ ਵੱਲੋਂ ਟ੍ਰਾਂਸਫਾਰਮਰ ਚੋਰੀ ਕਰ ਲੈ ਜਾਣਾ ਥਾਣਾ ਘੱਲ ਖੁਰਦ ਦੀ ਪੁਲਸ ਅਤੇ ਪ੍ਰਸਾਸ਼ਨ ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ:ਅਸ਼ਵਨੀ ਢੀਂਗੜਾ

ਫਿਰੋਜਪੁਰ 30 ਅਗਸਤ [ਕੈਲਾਸ਼ ਸ਼ਰਮਾ ਸੰਵਾਦਦਾਤਾ ਫਿਰੋਜਪੁਰ]:=

ਜਿਲੇ ਦੇ ਪਿੰਡ ਕੈਲਾਸ਼ ਵਿੱਚ ਬੀਤੇ ਦਿਨੀ ਇੱਕੋ ਰਾਤ ਵਿੱਚ ਚੋਰਾਂ ਵੱਲੋ ਕਿਸਾਨਾਂ ਦੇ ਖੇਤਾਂ ਵਿੱਚੋ 28 ਮੋਟਰਾਂ ਚੋਰੀ ਹੋਣਾ ਤੇ ਪਿੰਡ ਸ਼ਹਿਜਾਦੀ ਵਿੱਚੋ ਚੋਰਾਂ ਵੱਲੋਂ ਪੂਰਾ ਟਰਾਂਸਫਾਰਮਰ ਚੋਰੀ ਕਰ ਕੇ ਲੈ ਜਾਣਾ ਥਾਣਾ ਘੱਲਖੁਰਦ ਦੀ ਪੁਲਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਾ ਕਰਨਾ ਪੁਲਸ ਦੀ ਕਾਰਗੁਜਾਰੀ ਤੇ ਵੱਡੇ ਪ੍ਰਸ਼ਨ ਖੜੇ ਕਰਦਾ ਹੈ। ਪ੍ਰੈਸ ਵਾਰਤਾ ਵਿਚ ਸ੍ਰੀ ਅਸ਼ਵਨੀ ਕੁਮਾਰ ਢੀਂਗੜਾ ਐਡਵੋਕੇਟ ਜ਼ਿਲ੍ਹਾ ਕਚਹਿਰੀ ਅਤੇ ਪ੍ਰਦੇਸ਼ ਕਾਰਜਕਾਰਨੀ ਮੈਂਬਰ (ਪੰਜਾਬ) ਭਾਰਤੀ ਜਨਤਾ ਪਾਰਟੀ ਵੱਲੋਂ ਦੱਸਿਆ ਗਿਆ ਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਦਾ ਸ਼ਹਿਜਾਦੀ ਪਿੰਡ ਮੋਬਾਇਲ ਬਰਾਮਦ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ।ਲੋਕਾਂ ਵੱਲੋ ਰੋਸ ਜਾਹਿਰ ਕਰਦਿਆਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿੱਕੀ ਨਿੱਕੀ ਗੱਲ ਤੇ ਹਰੇ ਝੰਡੇ ਲੈ ਕੇ ਧਰਨੇ ਦੇਣ ਵਾਲੇ ਕਿਸਾਨਾਂ ਦੇ ਹਿਤੈਸ਼ੀ ਕਹਾਉਣ ਵਾਲੇ ਲੀਡਰ ਵੀ ਇਸ ਮਾਮਲੇ ਵਿੱਚ ਜਾਤੀ ਮੁਫਾਦਾਂ ਨੂੰ ਲੈ ਕੇ ਚੁੱਪ ਹਨ। ਇਲਾਕਾ ਨਿਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਤਲਵੰਡੀ ਭਾਈ ਦੀਆਂ ਕਈ ਦੁਕਾਨਾਂ ਤੇ ਚੌਥਾਈ ਕੀਮਤ ਤੇ ਪੁਰਾਣੀਆ ਮੋੲਰਾਂ ਮਿਲ ਜਾਂਦੀਆਂ ਹਨ। ਭਾਰਤੀ ਜਨਤਾ ਪਾਰਟੀ ਜਿਲਾ ਫਿਰੋਜਪੁਰ ਐਸਐਸਪੀ ਫਿਰੋਜਪਰ ਤੋ ਇਹ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਕੇ ਇਲਾਕੇ ਦੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कलेक्टर ने ली कस्टम मिलिंग के संबंध में बैठक

Tue Aug 30 , 2022
जांजगीर-चांपा 30 अगस्त 2022/ कलेक्टर श्री तारन प्रकाश सिन्हा ने कल नागरिक आपूर्ति निगम एवं भारतीय खाद्य निगम की कस्टम मिलिंग के संबंध में खाद्य विभाग, भारतीय खाद्य निगम, नागरिक आपूर्ति निगम, छ.ग. राज्य भंडार गृह निगम एवं राईस मिलर्स की बैठक ली। उन्होंने खाद्य अधिकारी से जानकारी ली कि […]

You May Like

advertisement