ਫਿ਼ਰੋਜ਼ਪੁਰ,27 ਜੁਲਾਈ[ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਅੱਜ 6 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਅੱਜ ਤੱਕ ਇਨਸਾਫ਼ ਨਹੀਂ ਦਿੱਤਾ। ਇਹ ਦੋਸ਼ ਸੋ਼੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਲਾਏ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਵੱਲੋਂ 1 ਜੁਲਾਈ ਤੋਂ ਬਰਗਾੜੀ ਵਿਖੇ ਪੱਕੇ ਮੋਰਚੇ ਦਾ ਐਲਾਨ ਕਰ ਦਿੱਤਾ ਹੈ, ਜਿਸ ਤਹਿਤ ਵੱਖ ਵੱਖ ਜਿਲਿਆ ਤੋਂ ਗ੍ਰਿਫਤਾਰੀ ਦੇਣ ਲਈ ਜਥੇ ਪਹੁੰਚ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਗੁਰਵਿੰਦਰ ਸਿੰਘ ਮਹਾਲਮ (ਜਿਲ੍ਹਾ ਪ੍ਰਧਾਨ ਯੂਥ ਵਿੰਗ ਫਿ਼ਰੋਜ਼ਪੁਰ) ਨੇ ਦਸਿਆ ਕੀ ਇਸ 3 ਅਗਸਤ ਨੂੰ ਬਰਗਾੜ੍ਹੀ ਵਿੱਖੇ ਗ੍ਰਿਫਤਾਰੀ ਦੇਣ ਲਈ ਯੂਥ ਅਕਾਲੀ ਦਲ ਅੰਮ੍ਰਿਤਸਰ ਜਿ਼ਲ੍ਹਾ ਫਿ਼ਰੋਜ਼ਪੁਰ ਦਾ ਵੱਡਾ ਜੱਥਾ ਪਹੁੰਚੇਗਾ। ਆਗੂਆਂ ਨੇ ਸਰਕਾਰ ਨੂੰ ਵੀ ਦਸਿਆ ਕਿ ਜਿੰਨਾ ਸਮਾਂ ਇਨਸਾਫ ਨਹੀਂ ਮਿਲਦਾ ਓਨਾ ਸਮਾਂ ਇਹ ਮੋਰਚਾ ਚੱਲਦਾ ਰਹੇਗਾ ਅਤੇ ਇੱਕ ਨਾ ਇੱਕ ਦਿਨ ਇਸ ਮਸਲੇ ਦਾ ਹੱਲ ਸਰਕਾਰ ਨੂੰ ਕਰਨਾ ਹੀ ਪੈਣਾ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪ੍ਰਧਾਨ ਅਤੇ ਮੈਂਬਰ ਪੀ ਏ ਸੀ ਗੁਰਚਰਨ ਸਿੰਘ ਭੁੱਲਰ, ਤੇਜਿੰਦਰ ਸਿੰਘ ਦਿਓਲ ਸੀਨੀ ਮੀਤ ਪ੍ਰਧਾਨ ਯੂਥ (ਪੰਜਾਬ), ਜਤਿੰਦਰ ਸਿੰਘ ਥਿੰਦ ਜਨਰਲ ਸਕੱਤਰ ਯੂਥ ਪੰਜਾਬ ਅਤੇ ਮੈਂਬਰ ਪੀ ਏ ਸੀ, ਜਗਜੀਤ ਸਿੰਘ ਦਫ਼ਤਰ ਸਕੱਤਰ ਫਿਰੋਜਪੁਰ ਵੀ ਮੌਜੂਦ ਸਨ।